ਜਾਹਨਵੀ ਕਪੂਰ ਨੂੰ ਆਈ ਮਾਂ ਸ਼੍ਰੀਦੇਵੀ ਦੀ ਯਾਦ, ਕਿਹਾ- ‘ਮਾਂ ਲਈ ਕਰੀਅਰ ਬਣਾਉਣਾ ਚਾਹੁੰਦੀ ਹਾਂ’

08/08/2022 6:32:27 PM

ਬਾਲੀਵੁੱਡ ਡੈਸਕ- ਜਾਹਨਵੀ ਕਪੂਰ ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਅਦਾਕਾਰਾ ਮਸ਼ਹੂਰ ਅਦਾਕਾਰਾ ’ਚੋਂ ਇਕ ਹੈ। ਹਾਲ ਹੀ ’ਚ ਜਾਹਨਵੀ ਨੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਦੇ ਨਾਲ-ਨਾਲ ਆਪਣੀ ਮਰਹੂਮ ਮਾਂ ਸ਼੍ਰੀਦੇਵੀ ਬਾਰੇ ਵੀ ਗੱਲ ਕੀਤੀ। ਜਾਹਨਵੀ ਨੇ ਕਿਹਾ ਕਿ ‘ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਹੈ ਅਤੇ ਉਸ ਨੂੰ ਇਹ ਕਰੀਅਰ ਆਪਣੇ ਲਈ ਬਣਾਉਣਾ ਹੈ ਤਾਂ ਕਿ ਸ਼੍ਰੀਦੇਵੀ ਉਸ ’ਤੇ ਮਾਣ ਮਹਿਸੂਸ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਂ ਸ਼੍ਰੀਦੇਵੀ ਨਹੀਂ ਚਾਹੁੰਦੀ ਸੀ ਕਿ ਉਹ ਕਦੇ ਐਕਟਿੰਗ ਕਰੇ।’

PunjabKesari

ਇਹ ਵੀ ਪੜ੍ਹੋ : MOM TO BE ਅਦਾਕਾਰਾ ਆਲੀਆ ਨੂੰ ਆਇਆ ਗੁੱਸਾ, ਕਿਹਾ- ‘ਫ਼ਲਾਟਿੰਗ ਤੋਂ ਕੀ ਮਤਲਬ, ਬੰਦ ਕਰੋ ਇਹ ਸਭ’

ਜਾਹਨਵੀ ਨੇ ਅੱਗੇ  ਕਿਹਾ ਕਿ ‘ਮਾਂ ਹਮੇਸ਼ਾ ਮੈਨੂੰ ਕਹਿੰਦੀ ਸੀ ਕਿ ਤੁਸੀਂ ਬਹੁਤ ਭੋਲੀ-ਭਾਲੀ ਹੈ। ਤੁਸੀਂ ਆਸਾਨੀ ਨਾਲ ਲੋਕਾਂ ਦੀਆਂ ਗੱਲਾਂ ’ਚ ਆ ਜਾਂਦੇ ਹੋ ਫ਼ਿਰ ਤੁਹਾਨੂੰ ਜਲਦੀ ਦੁਖ ਹੁੰਦਾ ਹੈ, ਤੁਹਾਨੂੰ ਇਸ ਇੰਡਸਟਰੀ ’ਚ ਰਹਿਣ ਲਈ ਮਜ਼ਬੂਤ ਹੋਣਾ ਹੋਵੇਗਾ, ਮੈਂ ਚਾਹੁੰਦੀ ਹਾਂ ਕਿ ਤੁਸੀਂ ਅਜਿਹੇ ਬਣੋ,ਲੋਕ ਮੇਰੀਆਂ 300ਫ਼ਿਲਮਾਂ ਦੀਆਂ ਤੁਲਨਾ ਤੁਹਾਡੀ ਪਹਿਲੀ ਫ਼ਿਲਮ ਨਾਲ ਕਰਨਗੇ, ਤੁਸੀਂ ਉਸ ਨੂੰ ਕਿਵੇਂ ਡੀਲ ਕਰੋਗੇ।’ ਫ਼ਿਰ ਮੈਂ ਆਪਣੀ ਮਾਂ ਨੂੰ ਕਿਹਾ ਕਿ ‘ਮੈਨੂੰ ਪਤਾ ਸੀ ਕਿ ਇਹ ਬਹੁਤ ਮੁਸ਼ਕਲ ਹੋਣ ਵਾਲਾ ਸੀ, ਪਰ ਮੈਨੂੰ ਇਹ ਵੀ ਪਤਾ ਸੀ ਕਿ ਜੇਕਰ ਮੈਂ ਐਕਟਿੰਗ ਨਹੀਂ ਕੀਤੀ, ਤਾਂ ਮੈਂ ਸਾਰੀ ਉਮਰ ਦੁਖੀ ਰਹਾਂਗੀ।’

PunjabKesari

ਜਦੋਂ ਜਾਹਨਵੀ ਨੂੰ ਅੱਗੇ ਪੁੱਛਿਆ ਗਿਆ ਕਿ ਲੋਕ ਅਸਲ ’ਚ ਉਸ ਦੀਆਂ ਫ਼ਿਲਮਾਂ ਦੀ ਤੁਲਨਾ ਸ਼੍ਰੀਦੇਵੀ ਨਾਲ ਕਰਦੇ ਹਨ, ਤਾਂ ਜਾਹਨਵੀ ਨੇ ਕਿਹਾ ਕਿ ‘ਹਾਂ ਬਿਲਕੁਲ, ਮੇਰੀ ਪਹਿਲੀ ਫ਼ਿਲਮ ਦੀ ਤੁਲਨਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਨਾਲ ਕੀਤੀ ਗਈ, ਮੈਨੂੰ ਹੋਰ ਕਿਸੇ ਚੀਜ਼ ਬਾਰੇ ਨਹੀਂ ਪਤਾ, ਮੈਂ ਸਿਰਫ਼ ਉਨ੍ਹਾਂ ਲਈ ਇਹ ਕਰੀਅਰ ਬਣਾਉਣਾ ਚਾਹੁੰਦੀ ਹਾਂ, ਮੈਂ ਉਨ੍ਹਾਂ ਦਾ ਨਾਂ ਰੋਸ਼ਨ ਕਰਨਾ ਚਾਹੁੰਦੀ ਹਾਂ।’

ਇਹ ਵੀ ਪੜ੍ਹੋ : ਜੋਤੀ ਨੂਰਾਂ ਦੇ ਹੱਕ 'ਚ ਆਈ ਨੀਰੂ ਬਾਜਵਾ, ਕਿਹਾ- ਤੁਹਾਡੇ ਫ਼ੈਸਲੇ ਨਾਲ ਹੋਰਾਂ ਕੁੜੀਆਂ ਨੂੰ ਮਿਲੇਗਾ ਹੌਂਸਲਾ

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜਾਹਨਵੀ ਦੀ ਆਉਣ ਵਾਲੀ ਫ਼ਿਲਮ ‘ਬਾਵਲ’ ਹੈ। ਫ਼ਿਲਮ ‘ਬਾਵਲ’ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਫ਼ਿਲਮ ਨੂੰ ਨਿਤੇਸ਼ ਤਿਵਾੜੀ ਡਾਇਰੈਕਟ ਕਰ ਰਹੇ ਹਨ। 


Shivani Bassan

Content Editor

Related News