ਮਾਂ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਜਾਨ੍ਹਵੀ ਕਪੂਰ ਦੇ ਰੁਕੇ ਸਾਹ, ਹੋਸ਼ ਉਡਾ ਦਵੇਗਾ ਦਰਦਨਾਕ ਪਲ

05/23/2024 4:24:09 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਜਾਨ੍ਹਵੀ ਨੇ 'ਧੜਕ' ਦੀ ਪ੍ਰਮੋਸ਼ਨ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਇੱਕ ਡਾਂਸ ਰਿਐਲਿਟੀ ਸ਼ੋਅ 'ਚ ਗਈ ਸੀ, ਜਿਥੇ ਅਚਾਨਕ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਜਾਨ੍ਹਵੀ ਇੰਨੀ ਭਾਵੁਕ ਹੋ ਗਈ ਕਿ ਉਸ ਨੂੰ ਪੈਨਿਕ ਅਟੈਕ ਆ ਗਿਆ ਅਤੇ ਉੱਚੀ-ਉੱਚੀ ਰੋਣ ਲੱਗ ਗਈ। 

PunjabKesari

ਪ੍ਰਮੋਸ਼ਨ ਦੌਰਾਨ ਅਚਾਨਕ ਕੀ ਹੋਇਆ
ਜਾਨ੍ਹਵੀ ਕਪੂਰ ਨੇ ਕਿਹਾ, ''ਮੈਂ ਇੱਕ ਡਾਂਸ ਸ਼ੋਅ 'ਚ ਗਈ ਸੀ ਅਤੇ ਇਹ ਘਟਨਾ ਮਾਂ ਦੀ ਮੌਤ ਦੇ ਠੀਕ ਇੱਕ ਮਹੀਨੇ ਬਾਅਦ ਵਾਪਰੀ। ਮੈਂ ਧੜਕ ਨੂੰ ਪ੍ਰਮੋਟ ਕਰ ਰਹੀ ਸੀ ਅਤੇ ਸਭ ਕੁਝ ਬਹੁਤ ਜਲਦੀ ਹੋਇਆ। ਮੇਰੀ ਟੀਮ ਪੂਰਾ ਧਿਆਨ ਰੱਖ ਰਹੀ ਸੀ ਕਿ ਮੈਨੂੰ ਆਪਣੀ ਮਾਂ ਦੀ ਯਾਦ ਨਾ ਆਵੇ ਪਰ ਇਸ ਸ਼ੋਅ ਦੌਰਾਨ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਜਾ ਰਹੀ ਹੈ। ਮੈਂ ਮਾਂ ਦੇ ਸਾਰੇ ਗੀਤਾਂ ਦਾ ਆਡੀਓ-ਵਿਜ਼ੂਅਲ ਭਾਵਪੂਰਤ ਆਵਾਜ਼ ਨਾਲ ਸੁਣਾਇਆ ਅਤੇ ਬੱਚੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲੱਗੇ।'' 

PunjabKesari

'ਮੈਂ ਸਾਹ ਨਹੀਂ ਲੈ ਪਾ ਰਹੀ ਸੀ'
ਜਾਨ੍ਹਵੀ ਨੇ ਅੱਗੇ ਕਿਹਾ, ''ਉਹ ਬਹੁਤ ਖ਼ੂਬਸੂਰਤ ਸੀ ਪਰ ਮੈਂ ਉਸ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਸੀ। ਮੈਂ ਸਾਹ ਲੈਣ ਤੋਂ ਅਸਮਰੱਥ ਸੀ ਅਤੇ ਉੱਚੀ-ਉੱਚੀ ਚੀਕਾਂ ਮਾਰਨ ਲੱਗ ਪਈ। ਮੈਂ ਸਟੇਜ ਤੋਂ ਭੱਜ ਕੇ ਤੁਰੰਤ ਵੈਨਿਟੀ ਵੈਨ ਦੇ ਅੰਦਰ ਚਲੀ ਗਈ। ਮੈਨੂੰ ਪੈਨਿਕ ਅਟੈਕ ਆਇਆ ਸੀ ਪਰ ਸ਼ੋਅ ਦੇ ਲੋਕਾਂ ਨੇ ਉਹ ਸਭ ਕੁਝ ਕੱਟ ਦਿੱਤਾ ਅਤੇ ਸਿਰਫ ਮੇਰੇ ਤਾੜੀਆਂ ਮਾਰਨ ਦੀ ਵੀਡੀਓ ਪਾ ਦਿੱਤੀ। ਜਦੋਂ ਉਹ ਐਪੀਸੋਡ ਟੈਲੀਕਾਸਟ ਹੋਇਆ ਤਾਂ ਲੋਕਾਂ ਨੇ ਕਿਹਾ, ਕੀ ਸੱਚਮੁੱਚ ਇਸ ਨੂੰ ਕੋਈ ਫਰਕ ਨਹੀਂ ਪਿਆ? ਪਰ ਸੱਚਾਈ ਇਸ ਤੋਂ ਬਹੁਤ ਵੱਖਰੀ ਸੀ। 

PunjabKesari

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਜਾਹਨਵੀ ਟਰੋਲ ਹੋਈ
ਦੱਸਣਯੋਗ ਹੈ ਕਿ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਜਾਨ੍ਹਵੀ ਕਪੂਰ ਨੂੰ ਕਾਫ਼ੀ ਟ੍ਰੋਲ ਕੀਤਾ ਗਿਆ ਸੀ। ਉਸ ਨੇ ਅੱਗੇ ਕਿਹਾ, 'ਜਦੋਂ ਮੈਂ ਕਿਸੇ ਇੰਟਰਵਿਊ ਦੌਰਾਨ ਉਸ ਬਾਰੇ ਗੱਲ ਨਹੀਂ ਕੀਤੀ ਤਾਂ ਲੋਕ ਕਹਿੰਦੇ ਸਨ ਕਿ ਮੈਂ ਮੂਰਖ ਹਾਂ। ਜਦੋਂ ਮੈਂ ਖੁਸ਼ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਦਾ ਮੇਰੇ 'ਤੇ ਕੋਈ ਅਸਰ ਨਹੀਂ ਹੋਇਆ। ਇਨ੍ਹਾਂ ਸਾਰੀਆਂ ਗੱਲਾਂ ਨੇ ਮੈਨੂੰ ਬਹੁਤ ਉਲਝਣ 'ਚ ਪਾ ਦਿੱਤਾ ਸੀ। 

PunjabKesari

ਸ਼੍ਰੀਦੇਵੀ ਦੀ ਮੌਤ
ਸ਼੍ਰੀਦੇਵੀ ਦੀ ਗੱਲ ਕਰੀਏ ਤਾਂ ਫਰਵਰੀ 2019 'ਚ ਦੁਬਈ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਜਾਨ੍ਹਵੀ ਕਪੂਰ ਦੀ ਪਹਿਲੀ ਫ਼ਿਲਮ 'ਧੜਕ' ਜੁਲਾਈ 'ਚ ਰਿਲੀਜ਼ ਹੋਣ ਵਾਲੀ ਸੀ ਅਤੇ ਸ਼੍ਰੀਦੇਵੀ ਨੇ ਫਰਵਰੀ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ, ਇਸ ਲਈ ਉਹ ਪਲ ਜਾਨ੍ਹਵੀ ਲਈ ਬਹੁਤ ਹੀ ਨਾਜ਼ੁਕ ਅਤੇ ਭਾਵੁਕ ਸੀ।


sunita

Content Editor

Related News