ਜਾਨ੍ਹਵੀ ਅਤੇ ਖੁਸ਼ੀ ਕਪੂਰ ਨੇ ਮਨਾਇਆ ਪਿਤਾ ਦਾ ਜਨਮਦਿਨ, ਤਸਵੀਰਾਂ ਆਈਆਂ ਸਾਹਮਣੇ
Friday, Nov 12, 2021 - 10:32 AM (IST)
ਮੁੰਬਈ- ਅਦਾਕਾਰਾ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਆਪਣੇ ਪਿਤਾ ਦਾ ਬਰਥਡੇ ਸੈਲੀਬ੍ਰੇਟ ਕੀਤਾ ਹੈ ਜਿਸ ਦੀਆਂ ਤਸਵੀਰਾਂ ਜਾਨ੍ਹਵੀ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਦੋਵੇਂ ਭੈਣਾਂ ਪਿਤਾ ਦਾ ਜਨਮ ਦਿਨ ਮਨਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ‘ਚ ਜਾਨ੍ਹਵੀ ਕਪੂਰ ਦੇ ਚਾਚਾ ਅਤੇ ਬੌਨੀ ਕਪੂਰ ਦਾ ਭਰਾ ਸੰਜੇ ਕਪੂਰ ਵੀ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।
ਜਦੋਂਕਿ ਖੁਸ਼ੀ ਕਪੂਰ ਫ਼ਿਲਮਾਂ ‘ਚ ਆਏਗੀ ਜਾਂ ਨਹੀਂ ਇਸ ਬਾਰੇ ਤੈਅ ਨਹੀਂ ਹੋ ਸਕਿਆ ਹੈ। ਹਾਲਾਂਕਿ ਖੁਸ਼ੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਸ਼੍ਰੀ ਦੇਵੀ ਦਾ ਦਿਹਾਂਤ ਦੁਬਈ ‘ਚ ਹੋਇਆ ਸੀ। ਜਿੱਥੇ ਉਹ ਕਿਸੇ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਦੇ ਲਈ ਪਹੁੰਚੀ ਸੀ। ਖੁਸ਼ੀ ਅਤੇ ਜਾਨ੍ਹਵੀ ਕਪੂਰ ਦੋਵੇਂ ਸ਼੍ਰੀ ਦੇਵੀ ਦੀਆਂ ਧੀਆਂ ਹਨ। ਸ਼੍ਰੀਦੇਵੀ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਸਨ। ਜਿਸ ‘ਚੋਂ 'ਜੁਦਾਈ', 'ਖੁਦਾ ਗਵਾਹ', 'ਨਗੀਨਾ' ਸਣੇ ਕਈ ਫ਼ਿਲਮਾਂ ਸ਼ਾਮਲ ਹਨ। ਬੌਨੀ ਕਪੂਰ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ ।