‘ਜਨਹਿਤ ਮੇਂ ਜਾਰੀ’ ਦੇ ਪਹਿਲੇ ਦਿਨ ਟਿਕਟ ਦੀ ਕੀਮਤ ਹੋਵੇਗੀ ਸਿਰਫ 100 ਰੁਪਏ
Tuesday, Jun 07, 2022 - 12:50 PM (IST)
ਮੁੰਬਈ (ਬਿਊਰੋ)– ਨੁਸਰਤ ਭਰੂਚਾ ਤੇ ਅਨੁਦ ਸਿੰਘ ਢਾਕਾ ਨੇ ਸਟਾਰਕਾਸਟ ਤੇ ਰੈਪਰ ਰਫ਼ਤਾਰ ਦੇ ਨਾਲ ਦਿੱਲੀ ’ਚ ਫ਼ਿਲਮ ‘ਜਨਹਿਤ ਮੇਂ ਜਾਰੀ’ ਦਾ ਟਾਈਟਲ ਗੀਤ ਲਾਂਚ ਕੀਤਾ ਸੀ। ਗਾਣਾ ਨਾਰੀ ਸਸ਼ਕਤੀਕਰਨ ਨੂੰ ਸੈਲੀਬ੍ਰੇਟ ਕਰਦਾ ਹੈ।
ਇਸ ਫਨ ਤੇ ਕੈਚੀ ਟਿਊਨ ਨੂੰ ਪ੍ਰੀਣੀ ਸਿਧਾਂਤ ਮਾਧਵ ਨੇ ਕੰਪੋਜ਼ ਤੇ ਰਾਜ ਸ਼ਾਂਡਲਿਆ ਨੇ ਹਾਰਡ ਹਿਟਿੰਗ ਬੋਲ ਲਿਖੇ ਹਨ। ਇਸ ਗੀਤ ਲਾਂਚ ਇਵੈਂਟ ਨੂੰ ਹੋਰ ਵੀ ਖ਼ਾਸ ਬਣਾਇਆ ਨਿਰਮਾਤਾ ਵਿਨੋਦ ਭਾਨੂਸ਼ਾਲੀ ਤੇ ਰਾਜ ਸ਼ਾਂਡਲਿਆ ਦੇ ਇਕ ਜ਼ਬਰਦਸਤ ਅਨਾਊਂਸਮੈਂਟ ਨੇ, ਜਿਸ ਦੇ ਕਾਰਨ ਉਥੇ ਮੌਜੂਦ ਸਾਰੇ ਫੈਨਜ਼ ਉਤਸ਼ਾਹਿਤ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’
‘ਜਨਹਿਤ ਮੇਂ ਜਾਰੀ’ ਵਰਗੀ ਮਹੱਤਵਪੂਰਨ ਫ਼ਿਲਮ ਘਰ-ਘਰ ਤੱਕ ਪੁੱਜਣੀ ਚਾਹੀਦੀ ਹੈ, ਇਸ ਲਈ ਨਿਰਮਾਤਾਵਾਂ ਨੇ ਫ਼ਿਲਮ ਦੇ ਸ਼ੁਰੁਆਤੀ ਸ਼ੁੱਕਰਵਾਰ ਨੂੰ 100 ਰੁਪਏ ਦੀ ਵਿਸ਼ੇਸ਼ ਰਿਆਇਤੀ ਕੀਮਤ ’ਤੇ ਟਿੱਕਟਾਂ ਦਾ ਐਲਾਨ ਕੀਤਾ ਹੈ।
ਦੋਵੇਂ ਹੀ ਪ੍ਰੋਡਿਊਸਰ ਕਹਿੰਦੇ ਹਨ ਕਿ ਫ਼ਿਲਮ ਹਾਸੇ ਤੇ ਵਿਚਾਰਾਂ ਦੀ ਉਤੇਜਨਾ ਕਹਾਣੀ ਦਾ ਇਕ ਆਦਰਸ਼ ਪੈਕੇਜ ਹੈ। ਦਰਸ਼ਕਾਂ ਨੇ ਟਰੇਲਰ ਨੂੰ ਦੇਖ ਕਾਫੀ ਪਿਆਰ ਦਿੱਤਾ ਤੇ ਇਹ ਉਨ੍ਹਾਂ ਲਈ ਇਕ ਛੋਟੀ ਜਿਹੀ ਭੇਟ ਹੈ। ਇਹ ਇਕ ਅਜਿਹੀ ਕਹਾਣੀ ਹੈ, ਜਿਸ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਤੇ ਇਸ ਵਿਚਾਰ ’ਚ ਸਾਡਾ ਸਾਥ ਦੇਣ ਲਈ ਮਲਟੀਪਲੈਕਸ ਪਾਰਟਨਰਸ ਦੇ ਅਹਿਸਾਨਮੰਦ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।