ਮਲਿਆਲਮ ਫ਼ਿਲਮ ‘ਜਲੀਕੱਟੂ’ ਨੂੰ ਮਿਲੀ ਆਸਕਰ ’ਚ ਐਂਟਰੀ, 27 ਫ਼ਿਲਮਾਂ ਨੂੰ ਛੱਡਿਆ ਪਿੱਛੇ

11/25/2020 7:51:03 PM

ਜਲੰਧਰ (ਬਿਊਰੋ)– ਫ਼ਿਲਮ ਭਾਵੇਂ ਹਾਲੀਵੁੱਡ ਦੀ ਹੋਵੇ ਜਾਂ ਬਾਲੀਵੁੱਡ ਦੀ, ਆਸਕਰ ਐਵਾਰਡ ਸਾਰਿਆਂ ਲਈ ਮਾਇਨੇ ਰੱਖਦਾ ਹੈ। ਕਿਸੇ ਫ਼ਿਲਮ ਨੂੰ ਆਸਕਰ ਮਿਲਣਾ ਉਸ ਨੂੰ ਨਾ ਸਿਰਫ ਵੱਡਾ ਬਣਾ ਦਿੰਦਾ ਹੈ, ਸਗੋਂ ਉਸ ਨੂੰ ਹਰ ਜ਼ਮਾਨੇ ’ਚ ਯਾਦ ਰੱਖਿਆ ਜਾਂਦਾ ਹੈ। ਇਸ ਵਾਰ ਭਾਰਤ ਵਲੋਂ ਹਿੰਦੀ ਨਹੀਂ, ਸਗੋਂ ਇਕ ਮਲਿਆਲਮ ਫ਼ਿਲਮ ਨੂੰ ਇਹ ਮੌਕਾ ਮਿਲਿਆ ਹੈ। 2019 ’ਚ ਰਿਲੀਜ਼ ਹੋਈ ਫ਼ਿਲਮ ‘ਜਲੀਕੱਟੂ’ ਆਸਕਰ ’ਚ ਦੇਸ਼ ਦੀ ਅਗਵਾਈ ਕਰਨ ਵਾਲੀ ਹੈ।

ਭਾਰਤ ਵਲੋਂ ਆਸਕਰ ’ਚ ਗਈ ਇਹ ਫ਼ਿਲਮ
‘ਜਲੀਕੱਟੂ’ ਦਾ ਨਿਰਦੇਸ਼ਨ ਲੀਜੋ ਜੋਸ ਪੇਲੀਸੇਰੀ ਨੇ ਕੀਤਾ ਹੈ। ਆਸਕਰ ਲਈ ਨਾਮਜ਼ਦ ਹੋਣ ਤੋਂ ਪਹਿਲਾਂ ਇਸ ਫ਼ਿਲਮ ਨੂੰ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਮਹਾਉਤਸਵ ’ਚ ਦਿਖਾਇਆ ਗਿਆ ਸੀ। ਉਸ ਸਮੇਂ ਵੀ ਇਸ ਫ਼ਿਲਮ ਦੀ ਰੱਜ ਕੇ ਤਾਰੀਫ ਕੀਤੀ ਗਈ ਸੀ। ਫ਼ਿਲਮ ਦੀ ਕਹਾਣੀ ਤੋਂ ਲੈ ਕੇ ਨਿਰਦੇਸ਼ਨ ਤਕ, ਹਰ ਪਹਿਲੂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫ਼ਿਲਮ ਨੂੰ ਦੇਖ ਕੇ ਕਈ ਤਰ੍ਹਾਂ ਦੀਆਂ ਭਾਵਨਾਵਾਂ ਉੱਭਰ ਕੇ ਸਾਹਮਣੇ ਆਈਆਂ ਸਨ। ਹੁਣ ਜਦੋਂ ‘ਜਲੀਕੱਟੂ’ ਨੂੰ ਆਸਕਰ ’ਚ ਜਗ੍ਹਾ ਮਿਲਣ ਜਾ ਰਹੀ ਹੈ ਤਾਂ ਇਸ ਦੇ ਪਿੱਛੇ ਵੀ ਇਕ ਖਾਸ ਵਜ੍ਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਨਾ ਖ਼ਾਨ ਨਾਲ ਤੁਲਨਾ ’ਤੇ ਭੜਕੀ ਸੋਫੀਆ ਹਯਾਤ, ਕਿਹਾ– ਤਿੰਨ ਸਾਲਾਂ ਤੋਂ ਨਹੀਂ ਕੀਤਾ ਇਹ ਕੰਮ

ਕੀ ਹੈ ਫ਼ਿਲਮ ’ਚ ਖਾਸ?
ਦੱਸਿਆ ਜਾ ਰਿਹਾ ਹੈ ਕਿ ਪੈਨਲ ਨੂੰ ‘ਜਲੀਕੱਟੂ’ ਦੀ ਥੀਮ ਕਾਫੀ ਪ੍ਰਭਾਵਿਤ ਕੀਤੀ ਹੈ। ਫ਼ਿਲਮ ’ਚ ਦਿਖਾਇਆ ਗਿਆ ਹੈ ਕਿ ਇਨਸਾਨ ਕਈ ਮਾਇਨਿਆਂ ’ਚ ਜਾਨਵਰ ਤੋਂ ਬਦਤਰ ਹੁੰਦੇ ਹਨ। ਹਰ ਕਿਰਦਾਰ ਨੇ ਦਰਸ਼ਕਾਂ ਨਾਲ ਕੁਨੈਕਟ ਕੀਤਾ ਹੈ ਤੇ ਸੁਨੇਹਾ ਵੀ ਖੂਬਸੂਰਤੀ ਨਾਲ ਦਿੱਤਾ ਗਿਆ ਹੈ। ਇਸੇ ਕਾਰਨ ਇਸ ਫ਼ਿਲਮ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ ਪਰ ਫ਼ਿਲਮ ਲਈ ਇਹ ਰਾਹ ਇੰਨੀ ਸੌਖੀ ਨਹੀਂ ਰਹੀ ਹੈ।

‘ਜਲੀਕੱਟੂ’ ਨੇ ਪਛਾੜੀਆਂ 27 ਫ਼ਿਲਮਾਂ
ਭਾਰਤ ਵਲੋਂ 27 ਫ਼ਿਲਮਾਂ ਰੱਖੀਆਂ ਗਈਆਂ ਸਨ। ਇਸ ਲਿਸਟ ’ਚ ‘ਛਲਾਂਗ’, ‘ਸਕਾਈ ਇਜ਼ ਪਿੰਕ’, ‘ਗੁਲਾਬੋ ਸਿਤਾਬੋ’ ਵਰਗੀਆਂ ਫ਼ਿਲਮਾਂ ਵੀ ਸ਼ਾਮਲ ਸਨ ਪਰ ਹੁਣ ਜਦੋਂ ‘ਜਲੀਕੱਟੂ’ ਭਾਰਤ ਦੀ ਅਗਵਾਈ ਕਰਨ ਜਾ ਰਹੀ ਹੈ ਤਾਂ ਹਰ ਕੋਈ ਮੇਕਰਜ਼ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਸਾਰਿਆਂ ਨੂੰ ਉਮੀਦ ਹੈ ਕਿ ਇਹ ਫ਼ਿਲਮ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਹੈ।


Rahul Singh

Content Editor

Related News