ਰਜਨੀਕਾਂਤ ਦੀ ''ਜੇਲਰ'' ਇਸ ਮਹੀਨੇ ਹੋਵੇਗੀ OTT ''ਤੇ ਰਿਲੀਜ਼, ਨੈੱਟਫਲਿਕਸ ਨੇ ਵੱਡੀ ਕੀਮਤ ''ਤੇ ਖਰੀਦੇ ਅਧਿਕਾਰ
Friday, Aug 25, 2023 - 01:47 PM (IST)
ਮੁੰਬਈ (ਬਿਊਰੋ) - ਸਾਊਥ ਸੁਪਰਸਟਾਰ ਰਜਨੀਕਾਂਤ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਜੇਲਰ' ਦਰਸ਼ਕਾਂ ਅਤੇ ਕ੍ਰਿਟਿਕਸ ਦਾ ਦਿਲ ਜਿੱਤ ਰਹੀ ਹੈ। ਨੈਲਸਨ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਸਾਲ ਦੀ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ 'ਚੋਂ ਇਕ ਬਣ ਕੇ ਉੱਭਰੀ ਹੈ। ਸਿਨੇਮਾਘਰਾਂ 'ਚ ਰਿਲੀਜ਼ ਹੋਣ ਦੇ ਸਿਰਫ਼ ਦੋ ਹਫ਼ਤਿਆਂ ਅੰਦਰ ਹੀ ਇਸ ਫ਼ਿਲਮ ਨੇ ਦੁਨੀਆ ਭਰ 'ਚ 550 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਅਜਿਹੇ 'ਚ ਜੇਕਰ ਤੁਸੀਂ ਹਾਲੇ ਤੱਕ 'ਜੇਲਰ' ਨਹੀਂ ਦੇਖੀ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। 'ਜੇਲਰ' ਦੇ ਮੇਕਰਸ ਜਲਦੀ ਹੀ ਇਸ ਫ਼ਿਲਮ ਨੂੰ ਇਕ ਪ੍ਰਮੁੱਖ ਡਿਜੀਟਲ ਸਟ੍ਰੀਮਿੰਗ ਪਲੇਟਫਾਰਮ 'ਤੇ ਰਿਲੀਜ਼ ਕਰਨਗੇ। ਰਜਨੀਕਾਂਤ ਦੀ 'ਜੇਲਰ' ਦੇ OTT ਰਾਈਟਸ 'ਨੈੱਟਫਲਿਕਸ' ਨੂੰ ਇਕ ਵੱਡੀ ਕੀਮਤ 'ਤੇ ਵੇਚ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਮੀਕਾ ਸਿੰਘ ਦੀ ਮੁੜ ਵਿਗੜੀ ਸਿਹਤ, ਆਪਣੀਆਂ ਗਲਤੀਆਂ ਕਾਰਨ ਭੁਗਤਣਾ ਪਿਆ 15 ਕਰੋੜ ਦਾ ਨੁਕਸਾਨ
ਰਿਪੋਰਟਾਂ ਮੁਤਾਬਕ, ਫ਼ਿਲਮ ਦੇ ਮੇਕਰਸ ਨੇ ਨੈੱਟਫਲਿਕਸ ਨਾਲ ਚਾਰ ਹਫ਼ਤਿਆਂ ਦੀ ਡੀਲ ਕਰ ਲਈ ਹੈ ਅਤੇ ਅਜਿਹੇ 'ਚ ਇਹ ਫ਼ਿਲਮ ਸਤੰਬਰ ਦੇ ਪਹਿਲੇ ਹਫ਼ਤੇ ਹੀ ਡਿਜੀਟਲ ਸਟ੍ਰੀਮਿੰਗ ਪਲੇਟਫਾਰਮ 'ਤੇ ਆ ਸਕਦੀ ਹੈ।
ਦੱਸ ਦਈਏ ਕਿ 'ਜੇਲਰ' 11 ਅਗਸਤ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਤੋਂ ਕਾਫ਼ੀ ਪਿਆਰ ਮਿਲਿਆ ਹੈ। ਫ਼ਿਲਮ ਨੇ ਹੁਣ ਤੱਕ ਭਾਰਤੀ ਬਾਕਸ ਆਫਿਸ 'ਚ ਲਗਭਗ 300 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਦੁਨੀਆ ਭਰ 'ਚ ਇਹ ਅੰਕੜਾ 600 ਕਰੋੜ ਦੇ ਕਰੀਬ ਹੈ। ਆਪਣੀ ਰਿਲੀਜ਼ਿੰਗ ਦੇ 14ਵੇਂ ਦਿਨ ਫ਼ਿਲਮ ਨੇ ਲਗਭਗ 3.65 ਕਰੋੜ ਦੀ ਕਮਾਈ ਕੀਤੀ, ਜਿਸ ਨਾਲ ਇਸ ਦਾ ਕੁੱਲ ਬਾਕਸ-ਆਫਿਸ ਕੁਲੈਕਸ਼ਨ 295.65 ਕਰੋੜ ਰੁਪਏ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
ਦੱਸਣਯੋਗ ਹੈ ਕਿ ਰਜਨੀਕਾਂਤ ਸਟਾਰਰ ਇਹ ਫ਼ਿਲਮ ਮੁਥੁਵੇਲ ਪਾਂਡਿਅਨ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕ ਸਖ਼ਤ ਦਿਆਲੂ 'ਜੇਲਰ' ਹੈ। ਉਹ ਇਕ ਗਿਰੋਹ ਨੂੰ ਰੋਕਣ ਨਿਕਲਦਾ ਹੈ, ਜੋ ਆਪਣੇ ਨੇਤਾ ਨੂੰ ਜੇਲ੍ਹ 'ਚੋਂ ਭਜਾਉਣ ਦੀ ਕੋਸ਼ਿਸ਼ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ ਰਾਏ।