ਡਾਇਮੰਡ ਸਟਾਰ ਗੁਰਨਾਮ ਭੁੱਲਰ ਨੂੰ ਜਗਦੀਪ ਸਿੱਧੂ ਦਾ ਪਿਆਰਾ ਤੋਹਫ਼ਾ, ਅਦਾਕਾਰਾ ਤਾਨੀਆ ਵੀ ਆਈ ਚਰਚਾ 'ਚ

Monday, Mar 15, 2021 - 01:03 PM (IST)

ਡਾਇਮੰਡ ਸਟਾਰ ਗੁਰਨਾਮ ਭੁੱਲਰ ਨੂੰ ਜਗਦੀਪ ਸਿੱਧੂ ਦਾ ਪਿਆਰਾ ਤੋਹਫ਼ਾ, ਅਦਾਕਾਰਾ ਤਾਨੀਆ ਵੀ ਆਈ ਚਰਚਾ 'ਚ

ਚੰਡੀਗੜ੍ਹ (ਬਿਊਰੋ) : ਡਾਇਮੰਡ ਸਟਾਰ ਗੁਰਨਾਮ ਭੁੱਲਰ ਦੀ ਜੋੜੀ 'ਸੁਫਨਾ' ਵਾਲੀ ਤਾਨੀਆ ਨਾਲ ਬਣੀ ਹੈ। ਇਹ ਜੋੜੀ ਹੁਣ ਫ਼ਿਲਮ 'ਲੇਖ' ਵਿਚ ਨਜ਼ਰ ਆਏਗੀ। ਦੱਸ ਦਈਏ ਕਿ ਮਸ਼ਹੂਰ ਡਾਇਰੈਕਟਰ ਜਗਦੀਪ ਸਿੱਧੂ ਵਲੋਂ ਇਹ ਫ਼ਿਲਮ ਗੁਰਨਾਮ ਭੁੱਲਰ ਨੂੰ ਜਨਮਦਿਨ ਦੇ ਤੋਹਫ਼ੇ ਵਜੋਂ ਦਿੱਤੀ ਗਈ ਹੈ। ਫ਼ਿਲਮ ‘ਲੇਖ’ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦੀ ਕਾਸਟ ਨੇ ਇਸ ਫ਼ਿਲਮ ਦੇ ਕਲੈਪ ਬੋਰਡ ਦੀ ਤਸਵੀਰ ਸਾਂਝੀ ਕਰਕੇ ਸ਼ੂਟਿੰਗ ਦੇ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਨੂੰ ਡਾਇਰੈਕਟਰ ਭਾਨੂੰ ਠਾਕੁਰ ਤੇ ਐਮਵੀ ਬਰਾੜ ਡਾਇਰੈਕਟ ਕਰ ਰਹੇ ਹਨ। 

ਇਹ ਵੀ ਪੜ੍ਹੋ: ਗਾਇਕ ਜ਼ੋਰਾ ਰੰਧਾਵਾ ਨੇ ਸੁਨੀਲ ਦੱਤ ਤੇ ਨਰਗਿਸ ਦੀ ਤਸਵੀਰ ਕੀਤੀ ਸਾਂਝੀ ਕਰਕੇ ਆਖੀ ਇਹ ਗੱਲ 

ਫ਼ਿਲਮ ਦੇ ਕਲੈਪ ਬੋਰਡ ਨੂੰ ਸ਼ੇਅਰ ਕਰਦੇ ਹੋਏ ਜਗਦੀਪ ਸਿੱਧੂ ਨੇ ਪਿਆਰੀ ਜੀ ਪੋਸਟ ਸ਼ੇਅਰ ਕੀਤੀ ਤੇ ਲਿਖਿਆ ''ਹਰ ਡਾਇਰੈਕਟਰ ਨੂੰ ਭਾਨੂੰ ਠਾਕੁਰ ਆਪਣੀ ਟੀਮ 'ਚ ਚਾਹੀਦਾ ਹੈ। ਇਨ੍ਹਾਂ ਦੀ ਇੰਡਸਟਰੀ 'ਚ ਬਹੁਤ ਡਿਮਾਂਡ ਹੈ, ਇਹ ਦੋਵੇਂ ਮੈਨੂੰ ਫ਼ਿਲਮ ਦੇ ਸੈੱਟ 'ਤੇ ਮਿਲੇ ਸੀ। ਮੈਨੂੰ ਪਹਿਲੀ ਮੁਲਾਕਾਤ 'ਚ ਹੀ ਲੱਗਿਆ ਕਿ ਇਹ ਮੁੰਡੇ ਬਹੁਤ ਜਲਦ ਡਾਇਰੈਕਟਰ ਬਣਨ ਵਾਲੇ ਹਨ। ਅੱਜ ਮੇਰੇ ਲਈ ਮਾਣ ਵਾਲੀ ਗੱਲ ਹੈ, ਮੇਰੇ ਬੱਚੇ ਵੱਡੇ ਹੋ ਗਏ। ਪੇਸ਼ ਹੈ ਇੰਡਸਟਰੀ ਦੀ ਨਵੀਂ ਡਾਇਰੈਕਟਰ ਜੋੜੀ। 

PunjabKesari

ਇਹ ਵੀ ਪੜ੍ਹੋ: ਨਸ਼ੇ ’ਚ ਧੁੱਤ ਵਿਅਕਤੀ ਨੇ ਕੀਤਾ ਕਮਲ ਹਾਸਨ ਦੀ ਕਾਰ ’ਤੇ ਹਮਲਾ, ਲੋਕਾਂ ਨੇ ਚਾੜਿ੍ਹਆ ਕੁੱਟਾਪਾ

ਦੱਸਣਯੋਗ ਹੈ ਕਿ ਫ਼ਿਲਮ 'ਲੇਖ' 'ਚ ਗੁਰਨਾਮ ਭੁੱਲਰ ਤੇ ਤਾਨੀਆ ਮੁੱਖ ਭੂਮਿਕਾ 'ਚ ਹਨ। ਇਸ ਫ਼ਿਲਮ ਦੀ ਸਟੋਰੀ, ਸਕਰੀਨਪਲੇਅ ਤੇ ਡਾਇਲਾਗ ਜਗਦੀਪ ਸਿੱਧੂ ਨੇ ਲਿਖੇ ਹਨ। ਇਸ ਫ਼ਿਲਮ ਨੂੰ ਵਾਈਟ ਹਿਲ ਸਟੂਡੀਓਜ਼ ਰਿਲੀਜ਼ ਕਰਨਗੇ। ਇਸ ਫ਼ਿਲਮ ਦੇ ਮਿਊਜ਼ਿਕ ਤੇ ਗੀਤਾਂ ਦੀ ਜਿੰਮੇਵਾਰੀ ਜਾਨੀ ਤੇ ਬੀ ਪਰਾਕ ਦੇ ਨਾਮ ਆਈ ਹੈ। ਫਿਲਹਾਲ ਇਸ ਫ਼ਿਲਮ ਦੀ ਰਿਲੀਜ਼ਿੰਗ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਪਰ ਉਮੀਦ ਹੈ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਏਗੀ।

 
 
 
 
 
 
 
 
 
 
 
 
 
 
 
 

A post shared by Gurnam Bhullar (@gurnambhullarofficial)

ਇਹ ਵੀ ਪੜ੍ਹੋ: ਦਿਲਜੀਤ ਨਾਲ ਸ਼ਹਿਨਾਜ਼ ਦਾ ਨਵਾਂ ਪ੍ਰੋਜੈਕਟ, ਹੁਣ ਵੱਖਰੇ ਅੰਦਾਜ਼ ’ਚ ਲੁੱਟੇਗੀ ਲੋਕਾਂ ਦੇ ਦਿਲ

 
 
 
 
 
 
 
 
 
 
 
 
 
 
 
 

A post shared by TANIA (@taniazworld)

ਨੋਟ -  ਗੁਰਨਾਮ ਭੁੱਲਰ ਤੇ ਤਾਨੀਆ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News