ਜੈਕਲੀਨ ਫਰਨਾਡੀਜ਼ ਦੀਆਂ ਵਧੀਆਂ ਮੁਸ਼ਕਿਲਾਂ, ਈ. ਡੀ. ਵਲੋਂ ਤੀਜਾ ਸੰਮਨ

10/16/2021 10:30:17 AM

ਮੁੰਬਈ (ਬਿਊਰੋ) - 200 ਕਰੋੜ ਰੁਪਏ ਦੀ ਰੰਗਦਾਰੀ ਦੇ ਮਾਮਲੇ 'ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬਾਲੀਵੁੱਡ ਦੀ ਅਦਾਕਾਰਾ ਜੈਕਲੀਨ ਫਰਨਾਡੀਜ਼ ਨੂੰ ਸ਼ੁੱਕਰਵਾਰ ਤੀਜਾ ਸੰਮਨ ਭੇਜਿਆ। ਅਸਲ 'ਚ ਜੈਕਲੀਨ ਫਰਨਾਡੀਜ਼ ਨੂੰ ਵੀਰਵਾਰ ਦੂਜਾ ਸੰਮਨ ਭੇਜ ਕੇ ਸ਼ੁੱਕਰਵਾਰ ਈ. ਡੀ. ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਅਦਾਕਾਰਾ ਨੇ ਇੰਝ ਨਹੀਂ ਕੀਤਾ। ਉਸ ਪਿੱਛੋਂ ਈ. ਡੀ. ਵਲੋਂ ਜੈਕਲੀਨ ਨੂੰ ਤੀਜਾ ਸੰਮਨ ਭੇਜਿਆ ਗਿਆ। ਇਸ ਸੰਮਨ 'ਚ ਉਸ ਨੂੰ 16 ਅਕਤੂਬਰ ਸ਼ਨੀਵਾਰ ਨੂੰ ਦਿੱਲੀ ਸਥਿਤ ਈ. ਡੀ. ਦੇ ਦਫਤਰ 'ਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਕਿਹਾ ਗਿਆ ਹੈ।

ਦੱਸ ਦਈਏ ਕਿ ਜੈਕਲੀਨ ਫਰਨਾਡੀਜ਼ ਹੀ ਨਹੀਂ, ਈ. ਡੀ. ਇਸ ਮਾਮਲੇ 'ਚ ਅਦਾਕਾਰਾ ਨੋਰਾ ਫਤੇਹੀ ਕੋਲੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਨੋਰਾ ਵੀਰਵਾਰ ਈ. ਡੀ. ਦੇ ਦਫਤਰ 'ਚ ਪੁੱਜੀ ਸੀ, ਜਿਥੇ ਅਧਿਕਾਰੀਆਂ ਨੇ ਉਸ ਕੋਲੋਂ ਕਈ ਘੰਟੇ ਪੁੱਛਗਿੱਛ ਕੀਤੀ ਸੀ।

ਨੋਟ - ਜੈਕਲੀਨ ਫਰਨਾਡੀਜ਼ ਦੀ ਇਸ ਖ਼ਬਰ 'ਤੇ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News