ED ਦਫ਼ਤਰ ਪਹੁੰਚੀ ਜੈਕਲੀਨ ਫ਼ਰਨਾਂਡੀਜ਼, ਸੁਕੇਸ਼ ਚੰਦਰਸ਼ੇਖਰ ਮਾਮਲੇ 'ਚ ਹੋਈ ਪੁੱਛ-ਗਿੱਛ

Monday, Jun 27, 2022 - 05:01 PM (IST)

ED ਦਫ਼ਤਰ ਪਹੁੰਚੀ ਜੈਕਲੀਨ ਫ਼ਰਨਾਂਡੀਜ਼, ਸੁਕੇਸ਼ ਚੰਦਰਸ਼ੇਖਰ ਮਾਮਲੇ 'ਚ ਹੋਈ ਪੁੱਛ-ਗਿੱਛ

ਮੁੰਬਈ: ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਕਾਫ਼ੀ ਸਮੇਂ ਤੋਂ ਚਰਚਾ ’ਚ ਬਣੀ ਹੋਈ ਹੈ। ਅਦਾਕਾਰਾ ਦਾ ਨਾਂ ਠੱਗ ਸੁਕੇਸ਼ ਚੰਦਰਸ਼ੇਖਰ ਦੇ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੀਆਂ ਕਈ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਸੀ। ਜੈਕਲੀਨ ਨੂੰ ਹਾਲ ਹੀ ’ਚ ਈ.ਡੀ. ਦਫ਼ਤਰ ਦੇ ਬਾਹਰ ਦੇਖਿਆ ਗਿਆ । ਅਦਾਕਾਰਾ ਸੁਕੇਸ਼ ਚੰਦਰਸ਼ੇਖਰ  ਦੇ 200 ਕਰੋੜ ਰੁਪਏ ਦੀ ਜਬਰ ਵਸੂਲੀ ਦੇ ਮਾਮਲੇ ’ਚ ਆਪਣਾ ਬਿਆਨ ਦਰਜ ਕਰਵਾਉਣ ਲਈ ਈ.ਡੀ. ਸਾਹਮਣੇ ਪੇਸ਼ ਹੋਈ। ਇਸ ਤੋਂ ਪਹਿਲਾਂ ਵੀ ਅਦਾਕਾਰਾ ਨੂੰ ਦੋ-ਤਿੰਨ ਵਾਰ ਮਾਮਲੇ ਲਈ ਪੁੱਛਗਿੱਛ ਹੋ ਚੁੱਕੀ ਹੈ। ਇਸ ਦੇ ਨਾਲ ਹੀ ਚੰਦਰਸ਼ੇਖਰ ਨਾਲ ਉਸ  ਦੀ ਕਥਿਤ ਦੋਸਤੀ ਦੇ ਆਉਣ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਠੱਗ ਸੁਕੇਸ਼ ਚੰਦਰਸ਼ੇਖਰ ’ਤੇ ਜਬਰਨ ਵਸੂਲੀ ’ਤੇ 200 ਦੇ ਦੋਸ਼ ਲਗੇ ਹਨ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਖ਼ੁਲਾਸਾ ਹੋਇਆ ਕਿ ਸੁਕੇਸ਼ ਨੇ ਜੈਕਲੀਨ ਨੂੰ ਮਹਿੰਗੇ ਤੋਹਫ਼ੇ ਦਿੱਤੇ ਸੀ। ਈ.ਡੀ. ਨੇ ਜੈਕਲੀਨ ’ਤੇ ਕਾਰਵਾਈ ਕਰਦੇ ਹੋਏ ਉਸ ਦੀ 7 ਕਰੋੜ ਦੀ ਜਾਇਦਾਦ ਵੀ ਆਪਣੇ ਕਬਜ਼ੇ ’ਚ ਲੈ ਲਈ ਹੈ।

PunjabKesari

ਇਹ  ਵੀ ਪੜ੍ਹੋ : ਸ਼ਹਿਨਾਜ਼ ਨੇ ਲੁੱਟੀ ਮਹਿਫ਼ਿਲ, ‘ਨੱਚ ਪੰਜਾਬਣ’ ਗੀਤ ’ਤੇ ਵੀ ਮਿਸ ਗਿੱਲ ਨੇ ਕੀਤਾ ਖੂਬ ਡਾਂਸ

ਚਾਰਜਸ਼ੀਟ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੁਕੇਸ਼ ਚੰਦਰਸ਼ੇਖਰ ਦੀ ਸਹਿਯੋਗੀ ਪਿੰਕੀ ਇਰਾਨੀ ਨੇ ਸੁਕੇਸ਼ ਦੀ ਮੁਲਾਕਾਤ ਜੈਕਲੀਨ ਨਾਲ ਕਰਵਾਈ ਸੀ। ਸੁਕੇਸ਼ ਨੇ ਪਿੰਕੀ ਇਰਾਨੀ ਦੀ ਮਦਦ ਨਾਲ ਜੈਕਲੀਨ ਨੂੰ ਮਹਿੰਗੇ ਤੋਹਫ਼ੇ ਦਿੱਤੇ ਸਨ।

PunjabKesari

ਇਹ  ਵੀ ਪੜ੍ਹੋ : ਪਤੀ ਸੂਰਜ ਨਾਲ ਛੁੱਟੀਆਂ ’ਤੇ ਨਿਕਲੀ ਮੌਨੀ ਰਾਏ, ਏਅਰਪੋਰਟ ’ਤੇ ਇਕੱਠੇ ਨਜ਼ਰ ਆਇਆ ਜੋੜਾ

ਜਾਣਕਾਰੀ ਮੁਤਾਬਕ ਸੁਕੇਸ਼ ਚੰਦਕਸ਼ੇਖਰ ਦਿੱਲੀ ਦੀ ਤਿਹਾੜ ਜੇਲ੍ਹ ’ਚ  ਬੰਦ ਹੈ। ਸੁਕੇਸ਼ ਨੇ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਖ਼ਲ ਕੀਤੀ ਹੈ। ਜਿਸ ’ਚ ਉਸ ਨੇ ਤਿਹਾੜ ਜੇਲ੍ਹ ’ਚ ਆਪਣੀ ਜਾਣ ਦਾ ਖ਼ਤਰਾ ਦੱਸਦੇ ਹੋਏ ਦਿੱਲੀ ਤੋਂ ਬਾਹਰ ਕਿਸੇ ਜੇਲ੍ਹ ’ਚ ਸ਼ਿਫ਼ਟ ਕਰਨ ਦੀ ਮੰਗ ਕੀਤੀ ਹੈ। ਸੁਕੇਸ਼ 23 ਮਈ ਨੂੰ ਭੁੱਖ ਹੜਤਾਲ ’ਤੇ ਹੈ। ਉਸ ਦੀ ਮੰਗ  ਹੈ ਕਿ ਜੇਲ੍ਹ ਦੇ ਨਿਯਮਾਂ ਦੇ ਖਿਲਾਫ਼ ਜਾ ਕੇ ਉਸਨੂੰ ਮਹੀਨੇ ’ਚ ਦੋ ਵਾਰ ਤੋਂ ਵੱਧ ਆਪਣੀ ਪਤਨੀ ਲੀਨਾ ਮਾਰੀਆ ਪਾਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਸੁਕੇਸ਼ ਦੀ ਪਤਨੀ ਲੀਨਾ ਵੀ ਤਿਹਾੜ ਜੇਲ੍ਹ ’ਚ ਬੰਦ ਹੈ।


author

Anuradha

Content Editor

Related News