ਜੈਕਲੀਨ ਫਰਨਾਂਡੀਜ਼ ਦੀ ਯੋਲੋ ਫਾਊਂਡੇਸ਼ਨ ਨੇ ਸਟ੍ਰੇ ਐਨੀਮਲਜ਼ ਦੀ ਮਦਦ ਲਈ ਚੁੱਕਿਆ ਕਦਮ
Sunday, May 21, 2023 - 10:58 AM (IST)
![ਜੈਕਲੀਨ ਫਰਨਾਂਡੀਜ਼ ਦੀ ਯੋਲੋ ਫਾਊਂਡੇਸ਼ਨ ਨੇ ਸਟ੍ਰੇ ਐਨੀਮਲਜ਼ ਦੀ ਮਦਦ ਲਈ ਚੁੱਕਿਆ ਕਦਮ](https://static.jagbani.com/multimedia/2023_5image_10_58_1759055315.jpg)
ਮੁੰਬਈ (ਬਿਊਰੋ)– ਸਨਸ਼ਾਈਨ ਗਰਲ ਜੈਕਲੀਨ ਫਰਨਾਂਡੀਜ਼ ਅਕਸਰ ਆਪਣੀ ਯੋਲੋ ਫਾਊਂਡੇਸ਼ਨ ਨਾਲ ਸੋਸ਼ਲ ਵਰਕ ਕਰਦੀ ਨਜ਼ਰ ਆਉਂਦੀ ਹੈ।
ਜਿਵੇਂ ਕਿ ਫਾਊਂਡੇਸ਼ਨ ਨੇ ਹਾਲ ਹੀ ’ਚ 2 ਸਾਲ ਪੂਰੇ ਕੀਤੇ ਹਨ, ਇਹ ਜੈਕਲੀਨ ਵਲੋਂ ਅਵਾਰਾ ਜਾਨਵਰਾਂ ਦੀ ਨਸਬੰਦੀ ਤੇ ਗੋਦ ਲੈਣ ’ਚ ਮਦਦ ਕਰਨ, ਮਨੁੱਖਤਾ ਨੂੰ ਚੈਨਲਾਈਜ਼ ਕਰਨ ਤੇ ਜਾਨਵਰਾਂ ਦੀ ਭਲਾਈ ਦੇ ਮਹੱਤਵ ਦਾ ਜਸ਼ਨ ਮਨਾਉਣ ਲਈ ਇਹ ਇਕ ਵਧੀਆ ਪਹਿਲਕਦਮੀ ਸੀ।
ਇਕ ਜਾਨਵਰ ਪ੍ਰੇਮੀ ਹੋਣ ਦੇ ਨਾਤੇ ਜੈਕਲੀਨ ਸੱਚਮੁੱਚ ਇਸ ਕਾਜ ’ਚ ਵਿਸ਼ਵਾਸ ਕਰਦੀ ਹੈ ਤੇ ਨਸਬੰਦੀ ਤੇ ਅਵਾਰਾ ਪਸ਼ੂਆਂ ਨੂੰ ਗੋਦ ਲੈਣ ’ਚ ਮਦਦ ਕਰਨ ’ਚ ਪੂਰੇ ਦਿਲ ਨਾਲ ਜੁਟ ਗਈ ਹੈ।
ਜੈਕਲੀਨ ਨੇ ਆਪਣੀ ਪਹਿਲਕਦਮੀ ‘ਯੋਲੋ’ ਦੇ ਨਾਂ ’ਤੇ ਇਕ ਇੰਡੀ ਡਾਗ ਨੂੰ ਵੀ ਗੋਦ ਲਿਆ ਹੈ। ਇਹ ਸ਼ਾਮ ਇੰਡਸਟਰੀ ਦੇ ਸੋਨੂੰ ਸੂਦ, ਪੂਜਾ ਹੇਗੜੇ, ਸੁਜ਼ੈਨ ਖ਼ਾਨ, ਐੱਮ. ਸੀ. ਸਟੈਨ, ਸਿਧਾਰਥ ਨਿਗਮ ਤੇ ਕੁਝ ਹੋਰ ਮਸ਼ਹੂਰ ਹਸਤੀਆਂ ਨਾਲ ਭਰੀ ਸੀ, ਜੋ ਇਸ ਨੇਕ ਕਾਰਜ ਦਾ ਸਮਰਥਨ ਕਰਨ ਲਈ ਅੱਗੇ ਆਈਆਂ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।