ਅਕਸ਼ੈ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜੈਕਲੀਨ ਅਤੇ ਨੁਸਰਤ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ
Tuesday, Apr 06, 2021 - 11:54 AM (IST)
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਕੋਰੋਨਾ ਦੀ ਚਪੇਟ ’ਚ ਆ ਗਏ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਅਕਸ਼ੈ ਤੋਂ ਬਾਅਦ ਫ਼ਿਲਮ ਦੇ ਸੈੱਟ ’ਤੇ ਮੌਜੂਦ ਸਟਾਫ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ ’ਚ 45 ਜੂਨੀਅਰ ਆਰਟਿਸਟ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਫ਼ਿਲਮ ‘ਰਾਮਸੇਤੁ’ ਦੇ ਕ੍ਰਿਏਟਿਵ ਡਾਇਰੈਕਟਰ ਡਾ. ਚੰਦਰਪ੍ਰਕਾਸ਼ ਦ੍ਰਿਵੇਦੀ ਨੇ ਕੋਰੋਨਾ ਟੈਸਟ ਕਰਵਾਇਆ ਸੀ ਕਿਉਂਕਿ ਉਹ ਮਡ ਆਈਲੈਂਡ ’ਤੇ ਅਕਸ਼ੈ ਦੇ ਨਾਲ ਸਨ। ਹਾਲਾਂਕਿ ਉਨ੍ਹਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਖ਼ਬਰਾਂ ਮੁਤਾਬਕ ਫ਼ਿਲਮ ’ਚ ਅਕਸ਼ੈ ਦੇ ਨਾਲ ਨਜ਼ਰ ਆਉਣ ਵਾਲੀਆਂ ਦੋਵੇਂ ਅਭਿਨੇਤਰੀਆਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ।
ਅਦਾਕਾਰਾ ਜੈਕਲੀਨ ਫਰਨਾਂਡੀਸ ਅਤੇ ਨੁਸਰਤ ਭਰੂਚਾ ਵੀ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀਆਂ ਸਨ ਅਤੇ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਅਕਸ਼ੈ ਕੁਮਾਰ ਦੇ ਨਾਲ ਦੇਖਿਆ ਗਿਆ ਸੀ। ਇਸ ਲਈ ਸ਼ੁਰੂਆਤੀ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਨੇ ਇਕਾਂਤਵਾਸ ’ਚ ਜਾਣ ਦਾ ਫ਼ੈਸਲਾ ਕੀਤਾ ਹੈ।
45 ਜੂਨੀਅਰ ਆਰਟਿਸਟ ਵੀ ਪਾਏ ਗਏ ਸਨ ਕੋਰੋਨਾ ਪਾਜ਼ੇਟਿਵ
ਇਕ ਸੂਤਰ ਨੇ ਦੱਸਿਆ ਕਿ ਅਕਸ਼ੈ ਕੁਮਾਰ ਨੇ ‘ਰਾਮਸੇਤੁ’ ਫ਼ਿਲਮ ਦੇ ਸਾਰੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਹੈ ਅਤੇ ਫ਼ਿਲਮ ਦੇ ਸੈੱਟ ’ਤੇ ਕੰਮ ਕਰ ਰਹੇ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਸਾਰੇ ਟੀਮ ਮੈਂਬਰਾਂ ਦੇ ਵੈੱਲਫੇਅਰ ਦਾ ਵੀ ਧਿਆਨ ਰੱਖਣ ਲਈ ਕਿਹਾ ਹੈ।
ਗੌਰਤਲੱਬ ਹੈ ਕਿ ਸੈੱਟ ’ਤੇ ਕੰਮ ਕਰ ਰਹੇ 100 ਜੂਨੀਅਰ ਆਰਟਿਸਟ ਦਾ ਟੈਸਟ ਹੋਇਆ ਸੀ ਜਿਸ ’ਚ 45 ਟੈਸਟ ਪਾਜ਼ੇਟਿਵ ਆਏ ਸਨ। ਅਕਸ਼ੈ ਫ਼ਿਲਮ ਦੇ ਕੋਅ-ਪ੍ਰਡਿਊਸਰ ਵੀ ਹਨ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਪੂਰੀ ਮਦਦ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਫ਼ਿਲਮ ’ਚ ਕੰਮ ਕਰ ਰਹੇ ਹੋਰ ਲੋਕਾਂ ਨੇ ਦੱਸਿਆ ਕਿ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਜੇ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਪਰ ਉਸ ਦੇ ਬਾਵਜੂਦ ਅਜਿਹਾ ਹੋਇਆ।