ਇੰਸਟਾ ''ਤੇ ਜੈਕਲੀਨ ਦੇ ਹੋਏ 60 ਮਿਲੀਅਨ ਫੋਲੋਅਰਸ, ਖੁਸ਼ੀ ਨਾਲ ਝੂਮੀ ਅਦਾਕਾਰਾ (ਤਸਵੀਰਾਂ)

Friday, Apr 22, 2022 - 01:45 PM (IST)

ਇੰਸਟਾ ''ਤੇ ਜੈਕਲੀਨ ਦੇ ਹੋਏ 60 ਮਿਲੀਅਨ ਫੋਲੋਅਰਸ, ਖੁਸ਼ੀ ਨਾਲ ਝੂਮੀ ਅਦਾਕਾਰਾ (ਤਸਵੀਰਾਂ)

ਮੁੰਬਈ-  ਸ਼੍ਰੀਲੰਕੀਅਨ ਬਿਊਟੀ ਭਾਵ ਅਦਾਕਾਰਾ ਜੈਕਲੀਨ ਫਰਨਾਂਡੀਜ਼ ਐਕਟਿੰਗ ਤੋਂ ਜ਼ਿਆਦਾ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਅਤੇ ਬੋਲਡ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛੁੱਰੀਆਂ ਚਲਾਉਂਦੀ ਹੈ। 

PunjabKesari
ਜੈਕਲੀਨ ਨੂੰ ਸੋਸ਼ਲ ਮੀਡੀਆ ਕੁਈਨ ਵੀ ਕਿਹਾ ਜਾਂਦਾ ਹੈ। ਇਹ ਕਾਰਨ ਹੈ ਕਿ ਜੈਕਲੀਨ ਦੇ ਇੰਸਟਾ 'ਤੇ ਮਿਲੀਅਨ ਫੋਲੋਅਰਸ ਹਨ। ਹਾਲ ਹੀ 'ਚ ਜੈਕਲੀਨ ਦੇ ਇੰਸਟਾ 'ਤੇ 60 ਮਿਲੀਅਨ ਫੋਲੋਅਰਸ ਹੋਏ। ਇਸ ਖਾਸ ਪਲ ਨੂੰ ਜੈਕਲੀਨ ਨੇ ਬਹੁਤ ਹੀ ਧੂਮਧਾਮ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ 'ਤੇ ਸਾਂਝੀਆਂ ਕੀਤੀਆਂ ਹਨ। ਜੈਕਲੀਨ ਨੇ ਕੇਕ ਕੱਟ ਕੇ ਇਸ ਖੁਸ਼ੀ ਨੂੰ ਮਨਾਇਆ। 

PunjabKesari
ਦੱਸ ਦੇਈਏ ਕਿ ਇੰਸਟਾ 'ਤੇ ਸਭ ਤੋਂ ਜ਼ਿਆਦਾ ਫੋਲੋਅਰਸ ਹੋਣ ਵਾਲੀਆਂ ਹਸਤੀਆਂ 'ਚ ਪਹਿਲੇ ਨੰਬਰ 'ਤੇ ਪ੍ਰਿਯੰਕਾ ਚੋਪੜਾ 76.6 ਮਿਲੀਅਨ ਫੋਲੋਅਰਸ ਦੇ ਨਾਲ ਆਉਂਦੀ ਹੈ ਜਦੋਂਕਿ ਦੂਜੇ ਨੰਬਰ 'ਤੇ ਸ਼ਰਧਾ ਕਪੂਰ 71.2 ਮਿਲੀਅਨ ਫੋਲੋਅਰਸ ਦੇ ਨਾਲ ਹੈ। ਤੀਜੇ ਨੰਬਰ 'ਤੇ 69.3 ਮਿਲੀਅਨ ਫੋਲੋਅਰਸ ਦੇ ਨਾਲ ਹੈ। ਚੌਥੇ ਨੰਬਰ 'ਤੇ ਦੀਪਿਕਾ ਪਾਦੁਕੋਣ (66 ਮਿਲੀਅਨ) ਅਤੇ ਪੰਜਵੇਂ ਸਥਾਨ (63.9 ਮਿਲੀਅਨ) 'ਤੇ ਆਲੀਆ ਭੱਟ ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਜੈਕਲੀਨ ਹਾਲ ਹੀ 'ਚ ਜਾਨ ਇਬਰਾਹਿਮ ਦੇ ਨਾਲ 'ਅਟੈਕ' ਅਤੇ ਅਕਸ਼ੈ ਕੁਮਾਰ ਦੇ ਨਾਲ 'ਬੱਚਨ ਪਾਂਡੇ' 'ਚ ਨਜ਼ਰ ਆਈ ਸੀ। ਆਉਣ ਵਾਲੀ ਫਿਲਮਾਂ ਦੀ ਗੱਲ ਕਰੀਏ ਤਾਂ ਜੈਕਲੀਨ 'ਸਰਕਸ' ਅਤੇ ਕੰਨੜ ਮੂਵੀ 'ਵਿਕਰਾਂਤ ਰੋਣਾ' 'ਚ ਦਿਖੇਗੀ। 


author

Aarti dhillon

Content Editor

Related News