ਰੁਕਲਪ੍ਰੀਤ ਤੇ ਜੈਕੀ ਭਗਨਾਨੀ ਨੇ ਰਿਲੇਸ਼ਨਸ਼ਿਪ ਦਾ ਕੀਤਾ ਐਲਾਨ, ਸਾਂਝੀ ਕੀਤੀ ਪਿਆਰੀ ਪੋਸਟ

10/12/2021 5:07:39 PM

ਮੁੰਬਈ (ਬਿਊਰੋ) - ਬਾਲੀਵੁੱਡ ਅਤੇ ਸਾਊਥ ਫ਼ਿਲਮਾਂ 'ਚ ਬਾਕਮਾਲ ਦੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੀ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਬੀਤੇ 2 ਦਿਨ ਪਹਿਲਾਂ ਆਪਣਣਾ 31ਵਾਂ ਬਰਥਡੇ ਸੈਲੀਬ੍ਰੇਟ ਕੀਤਾ। ਇਸ ਖ਼ਾਸ ਮੌਕੇ 'ਤੇ ਰੁਕਲਪ੍ਰੀਤ ਨੇ ਆਪਣੇ ਦਿਲ ਦੇ ਰਾਜਕੁਮਾਰ ਦਾ ਖ਼ੁਲਾਸਾ ਵੀ ਕਰ ਦਿੱਤਾ ਹੈ।

PunjabKesari

ਰਕੁਲਪ੍ਰੀਤ ਸਿੰਘ ਨੇ ਆਪਣੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਨਿਰਮਾਤਾ ਜੈਕੀ ਭਗਨਾਨੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ। ਰਕੁਲਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਰਿਲੇਸ਼ਨਸ਼ਿਪ ਦੀ ਖ਼ਬਰ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਰਕੁਲਪ੍ਰੀਤ ਨੇ ਜੈਕੀ ਭਗਨਾਨੀ ਨਾਲ ਆਪਣੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਰਿਸ਼ਤੇ ਲਈ ਖ਼ਾਸ ਪੋਸਟ ਲਿਖੀ ਹੈ।

PunjabKesari

ਰਕੁਲਪ੍ਰੀਤ ਸਿੰਘ ਨੇ ਇਹ ਤਸਵੀਰ ਪ੍ਰਸ਼ੰਸਕਾਂ ਨਾਲ ਸਾਂਝੀ ਕਰਦਿਆਂ ਲਿਖਿਆ ਹੈ, "ਤੁਹਾਡਾ ਧੰਨਵਾਦ!! ਤੁਸੀਂ ਸਾਲ ਦਾ ਮੇਰਾ ਸਭ ਤੋਂ ਵੱਡਾ ਤੋਹਫ਼ਾ ਹੋ। ਮੇਰੀ ਜ਼ਿੰਦਗੀ 'ਚ ਰੰਗ ਜੋੜਨ ਲਈ ਤੁਹਾਡਾ ਧੰਨਵਾਦ। ਮੈਨੂੰ ਹਰ ਵੇਲੇ ਹਸਾਉਣ ਲਈ ਧੰਨਵਾਦ। ਜਿਸ ਤਰ੍ਹਾਂ ਤੁਸੀਂ ਹੋ ਉਸ ਲਈ ਤੁਹਾਡਾ ਬਹੁਤ ਸ਼ੁਕਰੀਆ। ਹੁਣ ਸਾਨੂੰ ਇਕੱਠੇ ਹੋਰ ਯਾਦਾਂ ਬਣਾਉਣੀਆਂ ਪੈਣਗੀਆਂ।''

PunjabKesari
ਰੁਕਲਪ੍ਰੀਤ ਦੀ ਇਸ ਪੋਸਟ 'ਤੇ ਕਈ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਜੋੜੀ ਨੂੰ ਵਧਾਈਆਂ ਦਿੱਤੀਆਂ। ਉਥੇ ਹੀ ਜੈਕੀ ਭਗਨਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਕੁਲਪ੍ਰੀਤ ਸਿੰਘ ਨੂੰ ਬਰਥੇਅ ਵਿਸ਼ ਕਰਦਿਆਂ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ੰਸਕ ਤੇ ਬਾਲੀਵੁੱਡ ਜਗਤ ਦੀਆਂ ਨਾਮੀ ਹਸਤੀਆਂ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕਰਕੇ ਮੁਬਾਰਕਬਾਦ ਦੇ ਰਹੇ ਹਨ।

PunjabKesari

ਨੋਟ - ਰੁਕਲਪ੍ਰੀਤ ਤੇ ਜੈਕੀ ਭਗਨਾਨੀ ਵਲੋਂ ਰਿਲੇਸ਼ਨਸ਼ਿਪ ਦੇ ਐਲਾਨ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News