ਅਦਾਕਾਰ ਜੈਕੀ ਸ਼ਰਾਫ ਨੇ ''ਰਾਮ ਮੰਦਰ'' ਜਾ ਕੇ ਕੀਤੀ ਸੇਵਾ, ਪੌੜੀਆਂ ''ਤੇ ਲਾਇਆ ਪੋਚਾ (ਵੀਡੀਓ)

Tuesday, Jan 16, 2024 - 06:56 PM (IST)

ਅਦਾਕਾਰ ਜੈਕੀ ਸ਼ਰਾਫ ਨੇ ''ਰਾਮ ਮੰਦਰ'' ਜਾ ਕੇ ਕੀਤੀ ਸੇਵਾ, ਪੌੜੀਆਂ ''ਤੇ ਲਾਇਆ ਪੋਚਾ (ਵੀਡੀਓ)

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਦਾ ਇਕ ਵੀਡੀਓ ਸੋਸ਼ਲ ਮੀਡਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮੰਦਰ 'ਚ ਸਫਾਈ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਜੈਕੀ ਸ਼ਰਾਫ ਦਾ ਇਹ ਵੀਡੀਓ ਅਯੁੱਧਿਆ ਦੇ ਰਾਮ ਮੰਦਰ ਦਾ ਨਹੀਂ ਸਗੋਂ ਮੁੰਬਈ ਸ਼ਹਿਰ ਦੇ ਸਭ ਤੋਂ ਪੁਰਾਣੇ ਰਾਮ ਮੰਦਰ ਦਾ ਹੈ, ਜਿੱਥੇ ਹਾਲ ਹੀ 'ਚ ਉਹ ਪਹੁੰਚੇ ਸਨ।

PunjabKesari

ਇਸ ਵੀਡੀਓ 'ਚ ਜੈਕੀ ਸ਼ਰਾਫ ਚਿੱਟੇ ਰੰਗ ਦੀ ਕਮੀਜ਼ ਨਾਲ ਬੀਜ ਪੇਂਟ ਪਾਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਰ 'ਤੇ ਟੋਪੀ ਵੀ ਪਾਈ ਹੋਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਜੈਕੀ ਸ਼ਰਾਫ ਮੰਦਰ ਦੀਆਂ ਪੌੜੀਆਂ ਨੂੰ ਮੋਪ ਨਾਲ ਰਗੜ ਕੇ ਸਾਫ ਕਰਦੇ ਦਿਖਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਐਕਟਰ ਹੋਣ ਦੇ ਨਾਲ-ਨਾਲ ਜੈਕੀ ਸ਼ਰਾਫ ਸੋਸ਼ਲ ਵਰਕ ਵੀ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਅਦਾਕਾਰ ਕੁਦਰਤ ਨੂੰ ਵੀ ਬਹੁਤ ਪਿਆਰ ਕਰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਉਹ ਕਿਸੇ ਦੇ ਵਿਆਹ ਜਾਂ ਪਾਰਟੀ 'ਤੇ ਜਾਂਦਾ ਹੈ ਤਾਂ ਤੋਹਫ਼ੇ ਵਜੋਂ ਇਕ ਬੂਟਾ ਲੈ ਕੇ ਆਉਂਦਾ ਹੈ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਕੀ ਸ਼ਰਾਫ ਨੂੰ ਹਾਲ ਹੀ 'ਚ ਦਿੱਗਜ ਅਦਾਕਾਰਾ ਨੀਨਾ ਗੁਪਤਾ ਨਾਲ 'ਮਸਤੀ ਮੇ ਰਹਿਨੇ ਕਾ' 'ਚ ਦੇਖਿਆ ਗਿਆ ਸੀ, ਜੋ ਕਿ ਇੱਕ ਰੋਮਾਂਟਿਕ ਕਹਾਣੀ ਹੈ। ਇਸ ਤੋਂ ਪਹਿਲਾਂ ਉਹ 'ਜੇਲਰ' 'ਚ ਵੀ ਨਜ਼ਰ ਆ ਚੁੱਕੇ ਹਨ।  

PunjabKesari

PunjabKesari


author

sunita

Content Editor

Related News