ਜੈਕ ਸਿੱਧੂ ਦਾ ਨਵਾਂ ਗੀਤ ''ਕਬੱਡੀ'' 10 ਅਕਤੂਬਰ ਨੂੰ ਹੋਵੇਗਾ ਰਿਲੀਜ਼
Tuesday, Oct 07, 2025 - 06:03 PM (IST)

ਐਂਟਰਟੇਨਮੈਂਟ ਡੈਸਕ (ਬਿਊਰੋ)- ਜੈਕ ਸਿੱਧੂ ਦਾ ਨਵਾਂ ਗੀਤ 'ਕਬੱਡੀ' 10 ਅਕਤੂਬਰ ਨੂੰ ਹੋ ਰਿਹਾ ਹੈ। ਸਾਂਝ ਰਿਕਾਰਡਜ਼ ਤੇ ਮੋਨੂੰ ਲਾਲਟਨ ਵੱਲੋਂ ਕਬੱਡੀ 'ਤੇ ਇੱਕ ਨਵਾਂ ਗੀਤ ਦੁਨੀਆ ਭਰ ਵਿੱਚ ਲਾਂਚ ਕਰਨ ਦੀ ਤਿਆਰੀ ਕਰ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ 'ਸਾਂਝ ਰਿਕਾਰਡਜ਼' ਦੇ ਚੈਨਲ 'ਤੇ 10 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੇ ਵੇਰਵਿਆਂ ਅਨੁਸਾਰ ਇਹ ਇੱਕ ਕਬੱਡੀ ਦਾ ਗੀਤ ਹੈ।
ਇਸ ਗੀਤ ਨੂੰ ਜੈਕ ਸਿੱਧੂ ਨੇ ਗਾਇਆ ਹੈ। ਇਸ ਗੀਤ ਦੇ ਬੋਲ ਸੋਨੀ ਸਿੱਧੂ ਨੇ ਲਿਖੇ ਹਨ ਅਤੇ ਇਸ ਨੂੰ ਸੰਗੀਤ ਬਲੈਕ ਸਨਾਈਪਰ ਨੇ ਦਿੱਤਾ ਹੈ। ਇਸ ਪ੍ਰਾਜੈਕਟ ਨੂੰ ਮੋਨੂੰ ਲਾਲਟਨ ਨੇ ਸੰਭਾਲਿਆ ਹੈ ਅਤੇ ਇਸ ਦੇ ਪ੍ਰੋਡਿਊਸਰ ਐਮਕੇ ਸਾਂਝ ਹਨ। ਇਹ ਗੀਤ ਸਾਂਝ ਰਿਕਾਰਡਜ਼ ਅਤੇ ਮੋਨੂੰ ਲਾਲਟਨ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਬੱਡੀ 'ਤੇ ਇਹ ਗੀਤ 10 ਅਕਤੂਬਰ ਨੂੰ Worldwide ਲਾਂਚ ਹੋਵੇਗਾ ਹੈ।