ਸਟਾਰ ਪਲੱਸ ਦੇ ਸ਼ੋਅ ‘ਤਿਤਲੀ’ ਤੋਂ ਮਿਲੀ ‘ਜਬ ਵੀ ਮੇਟ’ ਵਾਲੀ ਗੀਤ
Monday, May 29, 2023 - 03:56 PM (IST)
ਮੁੰਬਈ (ਬਿਊਰੋ) - ਸਟਾਰ ਪਲੱਸ ਆਪਣੇ ਦਰਸ਼ਕਾਂ ਲਈ ਇਕ ਵਿਲੱਖਣ ਤੇ ਪਹਿਲਾਂ ਕਦੀ ਨਾ ਜੇਖੀ ਗਈ ਪ੍ਰੇਮ ਕਹਾਣੀ ‘ਤਿਤਲੀ’ ਲੈ ਕੇ ਆਇਆ ਹੈ। ਸ਼ੋਅ ’ਚ ਦਰਸ਼ਕ ਸਕ੍ਰੀਨ ’ਤੇ ਭਰਪੂਰ ਭਾਵਨਾਵਾਂ ਦਾ ਟਕਰਾਅ ਦੇਖਣਗੇ। ‘ਤਿਤਲੀ’ ਦੇ ਨਾਲ ਸਟਾਰ ਪਲੱਸ ਨੇ ਇਕ ਹੋਰ ਪ੍ਰਤਿਭਾਸ਼ਾਲੀ ਅਭਿਨੇਤਰੀ ਨੇਹਾ ਸੋਲੰਕੀ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਨੇਹਾ ‘ਤਿਤਲੀ’ ਨਾਂ ਦੀ ਭੂਮਿਕਾ ’ਚ ਨਜ਼ਰ ਆਵੇਗੀ। ‘ਤਿਤਲੀ’ ਇਕ ਉਲਝੀ ਹੋਈ ਪ੍ਰੇਮ ਕਹਾਣੀ ਹੈ ਜਿੱਥੇ ਇਕ ਖੁਸ਼ ਤੇ ਜੀਵੰਤ ਲੜਕੀ ਤਿਤਲੀ ਆਪਣੇ ਸੁਫ਼ਨਿਆਂ ਦੇ ਰਾਜਕੁਮਾਰ ਦੀ ਭਾਲ ’ਚ ਹੈ। ਨਾਲ ਹੀ ਇਕ ਸੁਪਨਿਆਂ ਦੀ ਜ਼ਿੰਦਗੀ ਜੀਉਣ ਦੀ ਉਮੀਦ ਰੱਖਦੀ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਕਲਾਕਾਰਾਂ ਨੇ ਅੱਜ ਦੇ ਦਿਨ ਨੂੰ ਕਿਹਾ 'ਬਲੈਕ ਡੇਅ', ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ
ਕਰੀਨਾ ਕਪੂਰ ਖਾਨ ਨੇ ਫ਼ਿਲਮ ‘ਜਬ ਵੀ ਮੇਟ’ ’ਚ ‘ਗੀਤ’ ਦਾ ਕਿਰਦਾਰ ਨਿਭਾਇਆ ਸੀ। ਗੀਤ ਦੇ ਕਿਰਦਾਰ ਨਾਲ ਲੱਖਾਂ ਮੁਟਿਆਰਾਂ ਜੁੜੀਆਂ ਸਨ। ਗੀਤ ਦਾ ਅਕਸ ਇਕ ਜਵਾਨ, ਉਤਸ਼ਾਹੀ ਤੇ ਵਿਲੱਖਣ ਲੜਕੀ ਦਾ ਸੀ। ਇਸੇ ਤਰ੍ਹਾਂ, ਇਸ ਟੈਲੀਵਿਜ਼ਨ ਸ਼ੋਅ ‘ਤਿਤਲੀ’ ’ਚ ਸਾਨੂੰ ਨੇਹਾ ਸੋਲੰਕੀ ਦੁਆਰਾ ‘ਗੀਤ’ ਵਰਗਾ ਇਕ ਕਿਰਦਾਰ ਮਿਲਿਆ ਹੈ। ‘ਤਿਤਲੀ’ ਦੇ ਨਾਲ ਸਟਾਰ ਪਲੱਸ ਦੀ ਯੋਜਨਾ ਅਜਿਹਾ ਹੀ ਕਰਨ ਤੇ ਆਪਣੇ ਦਰਸ਼ਕਾਂ ਨੂੰ ਕਹਾਣੀ ਸੁਣਾਉਣ ਦੇ ਇਕ ਵਿਲੱਖਣ ਤਰੀਕੇ ਨਾਲ ਅੱਗੇ ਵਧਣਾ ਹੈ। ਤੁਹਾਨੂੰ ਦੱਸ ਦੇਈਏ ਕਿ ‘ਤਿਤਲੀ’ ਸਟਾਰ ਪਲੱਸ ’ਤੇ 6 ਜੂਨ ਤੋਂ ਸੋਮਵਾਰ ਤੋਂ ਐਤਵਾਰ ਰਾਤ 11 ਵਜੇ ਟੈਲੀਕਾਸਟ ਕੀਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।