ਇਜ਼ਰਾਈਲ-ਹਮਾਸ ਦੀ ਜੰਗ ਵੇਖ ਕੰਬਿਆ ਦੇਸ਼, ਇਸ ਅਦਾਕਾਰਾ ਦੀ ਵੀ ਬਚੀ ਜਾਨ, ਕਿਹਾ- ਮੈਂ ਹਾਲੇ ਵੀ ਕੰਬ ਰਹੀ...

10/09/2023 3:25:02 PM

ਜਲੰਧਰ (ਬਿਊਰੋ) : ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਪੁਰਾਣੀ ਹੈ ਪਰ ਇਸ ਵਾਰ ਮਾਮਲਾ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਬੀਤੇ ਸ਼ਨੀਵਾਰ ਨੂੰ ਸ਼ੁਰੂ ਹੋਈ ਜੰਗ ਹਾਲੇ ਵੀ ਜਾਰੀ ਹੈ। ਜਿਵੇਂ ਕਿ ਸਾਰੇ ਜਾਣਦੇ ਹਨ ਕਿ‘ਡ੍ਰੀਮ ਗਰਲ’ ਫੇਮ ਨੁਸਰਤ ਭਰੂਚਾ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਵਿਚਕਾਰ ਇਜ਼ਰਾਈਲ ’ਚ ਫਸ ਗਈ ਸੀ। ਅਦਾਕਾਰਾ ਨਾਲ ਉਸ ਦੀ ਟੀਮ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ ਪਰ ਬੀਤੇ ਦਿਨੀਂ ਨੁਸਰਤ ਸੁਰੱਖਿਅਤ ਭਾਰਤ ਪਰਤ ਆਈ। 

ਮੁਨਮਨ ਦੱਤਾ ਵੀ ਜਾ ਰਹੀ ਸੀ ਇਜ਼ਰਾਈਲ
ਦੱਸ ਦਈਏ ਕਿ ਨੁਸਰਤ ਵਾਂਗ ਟੀ. ਵੀ. ਅਦਾਕਾਰਾ ਮੁਨਮਨ ਦੱਤਾ ਵੀ ਇਜ਼ਰਾਈਲ ਜਾ ਰਹੀ ਸੀ। ਟੀ. ਵੀ. ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਬਬੀਤਾ ਜੀ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਲਿਖਿਆ ਹੈ ਕਿ ਜੰਗ 'ਚ ਫਸਣ ਤੋਂ ਬਚ ਗਈ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਇਜ਼ਰਾਈਲ ਵੀ ਜਾਣ ਵਾਲੀ ਸੀ ਪਰ ਕਿਸੇ ਕਾਰਨ ਉਸ ਨੂੰ ਆਪਣੀ ਯਾਤਰਾ ਮੁਲਤਵੀ ਕਰਨੀ ਪਈ। ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਲੜਾਈ ਨੂੰ ਦੇਖ ਕੇ ਮੈਂ ਕਾਫ਼ੀ ਘਬਰਾਈ ਹੋਈ ਹਾਂ। ਮੈਂ ਇਹ ਸੋਚ ਕੇ ਕੰਬ ਜਾਂਦੀ ਹਾਂ ਕਿ ਮੈਂ ਇਸ ਸਮੇਂ ਇਜ਼ਰਾਈਲ 'ਚ ਹੁੰਦੀ ਤਾਂ ਮੇਰਾ ਕੀ ਬਣਦਾ। ਮੇਰੀਆਂ ਟਿਕਟਾਂ ਦੀ ਪੁਸ਼ਟੀ ਹੋ ​​ਗਈ ਸੀ ਪਰ ਮੈਂ ਇਸ ਨੂੰ ਅਗਲੇ ਹਫ਼ਤੇ ਲਈ ਮੁਲਤਵੀ ਕਰ ਦਿੱਤਾ।

PunjabKesari

ਕਈ ਲੋਕਾਂ ਦੀ ਹੋਈ ਮੌਤ
ਦੱਸਣਯੋਗ ਹੈ ਕਿ ਹਮਾਸ ਦੇ ਹਮਲੇ 'ਚ 600 ਇਜ਼ਰਾਈਲੀ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2000 ਤੋਂ ਵੱਧ ਜ਼ਖ਼ਮੀ ਹਨ। ਇਸ ਤੋਂ ਇਲਾਵਾ 100 ਲੋਕਾਂ ਨੂੰ ਅਗਵਾ ਕੀਤਾ ਗਿਆ ਹੈ। ਦੂਜੇ ਪਾਸੇ ਇਜ਼ਰਾਇਲੀ ਫੌਜ ਦੇ ਹਮਲੇ 'ਚ ਫਲਸਤੀਨ ਦੇ 370 ਲੋਕ ਮਾਰੇ ਗਏ ਹਨ ਅਤੇ 2200 ਤੋਂ ਵੱਧ ਜ਼ਖਮੀ ਹੋ ਗਏ ਹਨ।

ਨੁਸਰਤ ਭਰੂਚਾ ਨੇ ਭਾਰਤ ਪਹੁੰਚਦੇ ਕੀ ਕਿਹਾ?
ਜਿਵੇਂ ਹੀ ਨੁਸਰਤ ਭਰੂਚਾ ਏਅਰਪੋਰਟ ਤੋਂ ਬਾਹਰ ਆਈ ਤਾਂ ਪਾਪਰਾਜ਼ੀ ਤੇ ਮੀਡੀਆ ਦੇ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਹਰ ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਅਦਾਕਾਰਾ ਨੁਸਰਤ ਭਰੂਚਾ ਨੇ ਕਿਹਾ, ‘‘ਮੈਂ ਫਿਲਹਾਲ ਬੋਲਣ ਦੀ ਸਥਿਤੀ ’ਚ ਨਹੀਂ ਹਾਂ, ਮੈਂ ਘਰ ਜਾ ਕੇ ਗੱਲ ਕਰਾਂਗੀ।’’ ਇਹ ਕਹਿ ਕੇ ਉਹ ਆਪਣੇ ਘਰ ਲਈ ਰਵਾਨਾ ਹੋ ਗਈ।

ਨੁਸਰਤ ਭਰੂਚਾ ਦੀ ਪੇਸ਼ੇਵਰ ਜ਼ਿੰਦਗੀ
ਨੁਸਰਤ ਭਰੂਚਾ ਦੀ ਫ਼ਿਲਮ ‘ਅਕੇਲੀ’ ਇਸ ਸਾਲ ਅਗਸਤ ਮਹੀਨੇ ’ਚ ਰਿਲੀਜ਼ ਹੋਈ ਸੀ। ਨੁਸਰਤ ਫ਼ਿਲਮ ਇੰਡਸਟਰੀ ’ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਅਦਾਕਾਰਾ ਨੇ ਆਪਣੇ ਕਰੀਅਰ ’ਚ ‘ਪਿਆਰ ਕਾ ਪੰਚਨਾਮਾ’, ‘ਡ੍ਰੀਮ ਗਰਲ’ ਤੇ ‘ਜਨਹਿਤ ਮੇਂ ਜਾਰੀ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News