ਸੰਨੀ ਦਿਓਲ ਦੀ ਗੁਜ਼ਾਰਿਸ਼ ਤੋਂ ਬਾਅਦ ਧਰਮਿੰਦਰ ਦੇ ਘਰ ''ਚ ਆਈ ਸੀ ਇਸ਼ਾ, ਜਾਣੋ ਕੀ ਸੀ ਵਜ੍ਹਾ

Thursday, Jul 08, 2021 - 10:42 AM (IST)

ਸੰਨੀ ਦਿਓਲ ਦੀ ਗੁਜ਼ਾਰਿਸ਼ ਤੋਂ ਬਾਅਦ ਧਰਮਿੰਦਰ ਦੇ ਘਰ ''ਚ ਆਈ ਸੀ ਇਸ਼ਾ, ਜਾਣੋ ਕੀ ਸੀ ਵਜ੍ਹਾ

ਮੁੰਬਈ- ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕੀਤਾ ਸੀ। ਧਰਮਿੰਦਰ ਨੇ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਬਿਨ੍ਹਾਂ ਤਲਾਕ ਲਈ ਇਹ ਵਿਆਹ ਕੀਤਾ ਸੀ ਅਤੇ ਹੇਮਾ ਨਾਲ ਵਿਆਹ ਕਰਨ ਲਈ ਉਨ੍ਹਾਂ ਨੇ ਆਪਣਾ ਧਰਮ ਤੱਕ ਪਰਿਵਰਤਨ ਕੀਤਾ ਸੀ। ਧਰਮਿੰਦਰ ਦੇ ਇਸ ਕਦਮ ਤੋਂ ਉਨ੍ਹਾਂ ਦਾ ਪਰਿਵਾਰ ਕਾਫ਼ੀ ਪਰੇਸ਼ਾਨ ਹੋ ਗਿਆ ਸੀ ਅਤੇ ਉਨ੍ਹਾਂ ਦਾ ਦੂਜਾ ਵਿਆਹ ਪਤਨੀ ਹੇਮਾ ਮਾਲਿਨੀ ਦੀ ਘਰ ਵਿੱਚ ਐਂਟਰੀ ਨਹੀਂ ਸੀ, ਦੋ ਧੀਆਂ ਹੋਣ ਤੋਂ ਬਾਅਦ ਵੀ ਹੇਮਾ ਕਦੇ ਧਰਮਿੰਦਰ ਦੇ ਘਰ ਨਹੀਂ ਗਈ। ਹੇਮਾ ਦੀ ਧੀ ਇਸ਼ਾ ਪਹਿਲੀ ਮੈਂਬਰ ਸੀ, ਜਿਨ੍ਹਾਂ ਨੂੰ ਧਰਮਿੰਦਰ ਦੇ ਘਰ ਵਿੱਚ ਐਂਟਰੀ ਮਿਲੀ ਸੀ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਸੰਨੀ ਦਿਓਲ ਹੀ ਸੀ।

PunjabKesari

ਹੇਮਾ ਮਾਲਿਨੀ ਨੇ ਇਸ ਦਾ ਇਸ ਦਾ ਜ਼ਿਕਰ ਆਪਣੀ ਜੀਵਨੀ 'ਹੇਮਾ ਮਾਲਿਨੀ : ਬੀਓਡ ਦ ਡਰੀਮ ਗਰਲ' ਵਿੱਚ ਵੀ ਕੀਤਾ ਹੈ। ਸਾਲ 2015 ਵਿੱਚ ਅਦਾਕਾਰ ਅਭੈ ਦਿਓਲ ਦੇ ਪਿਤਾ ਅਜੀਤ ਦਿਓਲ਼ ਬਹੁਤ ਬਿਮਾਰ ਹੋ ਗਏ ਸੀ ਅਤੇ ਇਸ਼ਾ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਸਨ। ਹਾਂਲਾਕਿ ਇਸ਼ਾ ਦੇ ਲਈ ਘਰ ਦੇ ਦਰਵਾਜੇ ਬੰਦ ਸਨ ਪਰ ਸੰਨੀ ਨੇ ਉਨ੍ਹਾਂ ਲਈ ਇੰਤਜ਼ਾਮ ਕਰਵਾਇਆ। ਇਸ਼ਾ ਦਿਓਲ ਨੇ ਇੱਕ ਇੰਟਰਵਿਊ ਵਿੱਚ ਇਸ ਬਾਰੇ ਗੱਲ ਕਰਦੇ ਹੋਏ ਦੱਸਿਆ 'ਮੈਂ ਆਪਣਿਆਂ ਦੀ ਤਬੀਅਤ ਬਾਰੇ ਜਾਣਨਾ ਚਾਹੁੰਦੀ ਸੀ ਅਤੇ ਮੇਰਾ ਉਨ੍ਹਾਂ ਨੂੰ ਮਿਲਣ ਦਾ ਬਹੁਤ ਮਨ ਸੀ ਅਤੇ ਉਹ ਮੈਨੂੰ ਅਤੇ ਆਹਨਾ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਅਸੀਂ ਵੀ ਅਭੈ ਦੇ ਵੀ ਬਹੁਤ ਕਰੀਬ ਸੀ।


author

Aarti dhillon

Content Editor

Related News