ਕੀ ਪ੍ਰੈਗਨੇਂਟ ਹੈ ਸੋਨਮ ਬਾਜਵਾ? ਤਸਵੀਰਾਂ ''ਚ ਨਜ਼ਰ ਆਇਆ ਅਦਾਕਾਰਾ ਦਾ ''ਬੇਬੀ ਬੰਪ''

Thursday, Aug 01, 2024 - 03:08 PM (IST)

ਕੀ ਪ੍ਰੈਗਨੇਂਟ ਹੈ ਸੋਨਮ ਬਾਜਵਾ? ਤਸਵੀਰਾਂ ''ਚ ਨਜ਼ਰ ਆਇਆ ਅਦਾਕਾਰਾ ਦਾ ''ਬੇਬੀ ਬੰਪ''

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਨੂੰ ਲੈ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਹਰ ਪਾਸੇ ਤਹਿਲਕਾ ਮੱਚ ਗਿਆ ਹੈ।

PunjabKesari

ਦਰਅਸਲ, ਅਦਾਕਾਰ ਨੇ ਰੈੱਡ ਬਲੈਕ ਡ੍ਰੈਸ 'ਚ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਜ਼ਿਆਦਾਤਰ ਯੂਜ਼ਰਸ ਵੱਲੋਂ ਇਹੀ ਸਵਾਲ ਪੁੱਛਿਆ ਜਾ ਰਿਹਾ ਕਿ ਇਹ ਪ੍ਰੈਗਨੇਂਟ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ''ਥੋੜ੍ਹੇ ਹੋਰ ਖੋਲ੍ਹ ਦੇ ਕੱਪੜੇ, ਫਿਰ ਵਧੀਆ ਲੱਗੇਗੀ।''

PunjabKesari

ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ- ''ਅੱਜ ਮੈਂ ਜੀ ਖ਼ਾਨ ਬਾਈ ਤੋਂ ਪਹਿਲਾਂ ਕੁਮੈਂਟ ਕੀਤਾ।'' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ''ਸੋਨਮ ਬਾਜਵਾ ਪ੍ਰੈਗਨੇਂਟ।'' ਇਸ ਦੇ ਨਾਲ ਹੀ ਇੱਕ ਹੋਰ ਨੇ ਕਿਹਾ- ''ਕੀ ਇਹ ਪ੍ਰੈਗਨੇਂਟ ਹੈ।''

PunjabKesari

ਪੰਜਾਬੀ ਸਿਨੇਮਾ ਦੀਆਂ ਆਗਾਮੀ ਅਤੇ ਬਹੁ-ਚਰਚਿਤ ਫ਼ਿਲਮਾਂ 'ਚ ਸ਼ਾਮਲ 'ਨਿੱਕਾ ਜ਼ੈਲਦਾਰ 4' ਦੀ ਰਿਲੀਜ਼ਿੰਗ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਕਿ 7 ਮਾਰਚ 2025 ਨੂੰ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਹੈ। ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਕਹਾਣੀਸਾਰ ਆਧਾਰਿਤ ਇਸ ਫ਼ਿਲਮ 'ਚ ਇੱਕ ਵਾਰ ਫਿਰ ਐਮੀ ਵਿਰਕ ਅਤੇ ਸੋਨਮ ਬਾਜਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਸੁਖਵਿੰਦਰ ਚਾਹਲ, ਗੁਰਮੀਤ ਸਾਜਨ, ਜਯੋਤੀ ਅਰੋੜਾ, ਨਿਸ਼ਾ ਬਾਨੋ ਸਮੇਤ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।

PunjabKesari

ਮੋਹਾਲੀ ਅਤੇ ਖਰੜ੍ਹ ਦੇ ਆਸ-ਪਾਸ ਦੇ ਇਲਾਕਿਆਂ 'ਚ ਫ਼ਿਲਮਾਈ ਗਈ ਉਕਤ ਫ਼ਿਲਮ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਇਕੱਠਿਆਂ ਲਗਾਤਾਰ ਅੱਠਵੀਂ ਪੰਜਾਬੀ ਫ਼ਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਨਿੱਕਾ ਜ਼ੈਲਦਾਰ' ਸੀਰੀਜ਼ ਤੋਂ ਇਲਾਵਾ 'ਸ਼ੇਰ ਬੱਗਾ', 'ਮੁਕਲਾਵਾ', 'ਪੁਆੜਾ', 'ਕੁੜੀ ਹਰਿਆਣੇ ਵੱਲ ਦੀ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ, ਜਿਨ੍ਹਾਂ ਦੀ ਸਕ੍ਰੀਨ ਜੋੜੀ ਅੱਜ ਦੀਆਂ ਸਭ ਤੋਂ ਪਸੰਦੀਦਾ ਅਤੇ ਹਿੱਟ ਜੋੜੀਆਂ 'ਚ ਸ਼ੁਮਾਰ ਕਰਵਾਉਂਦੀ ਹੈ।

PunjabKesari


author

sunita

Content Editor

Related News