ਪ੍ਰਸਿੱਧ ਰੈਪਰ ਡਰੇਕ ਜਲਦ ਲੈਣ ਜਾ ਰਿਹਾ ''ਰੈਪ ਦੀ ਦੁਨੀਆ'' ਤੋਂ ਸੰਨਿਆਸ

Saturday, Feb 25, 2023 - 01:31 PM (IST)

ਪ੍ਰਸਿੱਧ ਰੈਪਰ ਡਰੇਕ ਜਲਦ ਲੈਣ ਜਾ ਰਿਹਾ ''ਰੈਪ ਦੀ ਦੁਨੀਆ'' ਤੋਂ ਸੰਨਿਆਸ

ਨਵੀਂ ਦਿੱਲੀ (ਬਿਊਰੋ) : ਪ੍ਰਸਿੱਧ ਹਾਲੀਵੁੱਡ ਰੈਪਰ ਡਰੇਕ ਦੀ ਪੂਰੀ ਦੁਨੀਆ 'ਚ ਦੀਵਾਨਗੀ ਹੈ। ਪਿਛਲੇ ਇੱਕ ਦਹਾਕੇ ਤੋਂ ਉਹ ਪੂਰੀ ਦੁਨੀਆ 'ਚ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ ਪਰ ਹੁਣ ਡਰੇਕ ਦਾ ਨਾਂ ਕਾਫੀ ਜ਼ਿਆਦਾ ਸੁਰਖੀਆਂ 'ਚ ਹੈ ਕਿਉਂਕਿ ਹਾਲ ਹੀ 'ਚ ਰੈਪਰ ਨੇ ਇੱਕ ਇੰਟਰਵਿਊ ਦਿੱਤਾ ਸੀ, ਜਿਸ 'ਚ ਉਸ ਨੇ ਰੈਪ ਦੀ ਦੁਨੀਆ ਨੂੰ ਜਲਦ ਅਲਵਿਦਾ ਕਹਿਣਾ ਦਾ ਹਿੰਟ ਦਿੱਤਾ ਹੈ।

PunjabKesari

ਜੀ ਹਾਂ, ਰੈਪਰ ਨੇ ਖ਼ੁਦ ਇੰਟਰਵਿਊ 'ਚ ਇਹ ਗੱਲ ਆਖੀ ਹੈ ਕਿ ਉਹ ਰੈਪ ਦੀ ਦੁਨੀਆ ਤੋਂ ਸੰਨਿਆਸ ਲੈ ਸਕਦਾ ਹੈ। ਇਸ ਇੰਟਰਵਿਊ ਨਾਲ ਜੁੜਿਆ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਡਰੇਕ ਰੈਪਰ ਲਿਲ ਯੈਚੀ ਨਾਲ ਬੈਠਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਮੁੰਦਰ ਕਿਨਾਰੇ ਬੈਠ ਕੇ ਲਿਲ ਤੇ ਡਰੇਕ ਆਪਣੇ ਫਿਊਚਰ ਪਲਾਨ ਬਾਰੇ ਗੱਲਾਂ ਕਰਦੇ ਹਨ। 

ਦੱਸ ਦਈਏ ਕਿ ਡਰੇਕ ਪਿਛਲੇ ਤਕਰੀਬਨ 10 ਸਾਲਾਂ ਤੋਂ ਮਿਊਜ਼ਿਕ ਦੀ ਦੁਨੀਆ 'ਤੇ ਰਾਜ ਕਰ ਰਿਹਾ ਹੈ। ਭਾਰਤ 'ਚ ਵੀ ਉਸ ਦੀ ਕਾਫ਼ੀ ਦੀਵਾਨਗੀ ਹੈ। ਭਾਰਤ 'ਚ ਡਰੇਕ ਦਾ ਨਾਂ ਜ਼ਿਆਦਾ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ ਉਸ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਸ਼ਰਧਾਂਜਲੀ ਦਿੱਤੀ ਸੀ।

PunjabKesari

ਇੰਨਾਂ ਹੀ ਨਹੀਂ ਉਹ ਮੂਸੇਵਾਲਾ ਦੀ ਤਸਵੀਰ ਵਾਲੀ ਸ਼ਰਟ ਪਹਿਨੇ ਨਜ਼ਰ ਆਇਆ ਸੀ। ਖ਼ਬਰਾਂ ਇਹ ਵੀ ਆਈਆਂ ਸਨ ਕਿ ਡਰੇਕ ਤੇ ਸਿੱਧੂ ਮੂਸੇਵਾਲਾ ਨੇ ਕੋਲੈਬੋਰੇਸ਼ ਕਰਨਾ ਸੀ ਪਰ ਸਿੱਧੂ ਦੀ ਸਮੇਂ ਤੋਂ ਪਹਿਲਾਂ ਮੌਤ ਕਰਕੇ ਇਹ ਸੰਭਵ ਨਹੀਂ ਹੋ ਸਕਿਆ।

PunjabKesari

ਡਰੇਕ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਸ ਨੇ 10 ਸਾਲ ਦੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਪੂਰੀ ਦੁਨੀਆ 'ਚ ਲੋਕ ਉਸ ਦੇ ਰੈਪ ਦੇ ਦੀਵਾਨੇ ਹਨ। ਡਰੇਕ ਨੂੰ ਸਭ ਤੋਂ ਵੱਧ 'ਹਰ ਲੌਸ' ਲਈ ਜਾਣਿਆ ਜਾਂਦਾ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News