ਆਮਿਰ ਖ਼ਾਨ ਨੂੰ ਤੀਜੀ ਵਾਰ ਹੋਇਆ ਪਿਆਰ, ਪੂਰੇ ਪਰਿਵਾਰ ਨੂੰ ਵੀ ਕੁੜੀ ਪਸੰਦ
Monday, Feb 03, 2025 - 12:05 PM (IST)
ਨਵੀਂ ਦਿੱਲੀ (ਬਿਊਰੋ) - ਸੁਪਰਸਟਾਰ ਆਮਿਰ ਖ਼ਾਨ ਦੇ 2 ਵਿਆਹ ਟੁੱਟ ਚੁੱਕੇ ਹਨ। ਉਨ੍ਹਾਂ ਨੇ ਪਹਿਲਾ ਵਿਆਹ ਰੀਨਾ ਦੱਤਾ ਨਾਲ ਕਰਵਾਇਆ ਸੀ। ਉਨ੍ਹਾਂ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਰਨ ਰਾਓ ਨਾਲ ਵਿਆਹ ਕਰਵਾ ਲਿਆ। ਖੈਰ ਹਰ ਕੋਈ ਜਾਣਦਾ ਹੈ ਕਿ ਆਮਿਰ ਖ਼ਾਨ ਆਪਣੀ ਦੂਜੀ ਪਤਨੀ ਕਿਰਨ ਰਾਓ ਤੋਂ ਵੀ ਵੱਖ ਹੋ ਗਏ ਹਨ। ਇਸ ਦੌਰਾਨ ਆਮਿਰ ਖ਼ਾਨ ਇੱਕ ਵਾਰ ਫਿਰ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਪਿਆਰ ਮਿਲ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਪਾਰਟਨਰ ਨੂੰ ਆਪਣੇ ਪਰਿਵਾਰ ਨਾਲ ਮਿਲਵਾਇਆ ਹੈ।
ਇਹ ਵੀ ਪੜ੍ਹੋ- ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਹੋਈ ਮੌਤ
ਬੰਗਲੁਰੂ ਤੋਂ ਆਮਿਰ ਦੀ ਮਿਸਟਰੀ ਔਰਤ
ਇੱਕ ਸੂਤਰ ਨੇ ਪੋਰਟਲ ਨੂੰ ਦੱਸਿਆ, ''ਆਮਿਰ ਦੀ ਮਿਸਟਰੀ ਔਰਤ ਬੰਗਲੁਰੂ ਤੋਂ ਹੈ।'' ਸਾਨੂੰ ਉਨ੍ਹਾਂ ਦੀ ਪ੍ਰਾਈਵੇਸੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਦਾ ਖੁਲਾਸਾ ਨਹੀਂ ਕਰਨਾ ਚਾਹੀਦਾ ਪਰ ਆਮਿਰ ਨੇ ਹਾਲ ਹੀ 'ਚ ਉਸ ਔਰਤ ਨੂੰ ਆਪਣੇ ਪੂਰੇ ਪਰਿਵਾਰ ਨਾਲ ਮਿਲਵਾਇਆ ਹੈ। ਇਹ ਮੁਲਾਕਾਤ ਬਹੁਤ ਵਧੀਆ ਰਹੀ।
ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਬਣਨ ਜਾ ਰਿਹੈ ਪਿਤਾ, ਵਿਆਹ ਤੋਂ 3 ਸਾਲ ਮਗਰੋਂ ਗੂੰਜਣਗੀਆਂ ਕਿਲਕਾਰੀਆਂ
ਸਾਲ 2021 'ਚ ਕਿਰਨ ਰਾਓ ਦਾ ਹੋਇਆ ਸੀ ਤਲਾਕ
ਇਹ ਜਾਣਿਆ ਜਾਂਦਾ ਹੈ ਕਿ ਆਮਿਰ ਖ਼ਾਨ ਦਾ ਪਹਿਲਾ ਵਿਆਹ 1986 'ਚ ਰੀਨਾ ਦੱਤਾ ਨਾਲ ਹੋਇਆ ਸੀ। ਉਨ੍ਹਾਂ ਦੇ 2 ਬੱਚੇ ਹਨ, ਆਇਰਾ ਖ਼ਾਨ ਅਤੇ ਜੁਨੈਦ ਖ਼ਾਨ। ਦੋਵਾਂ ਦਾ ਸਾਲ 2002 'ਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਆਮਿਰ ਖ਼ਾਨ ਨੇ ਸਾਲ 2005 'ਚ ਨਿਰਦੇਸ਼ਕ ਕਿਰਨ ਰਾਓ ਨਾਲ ਵਿਆਹ ਕੀਤਾ ਅਤੇ ਸਾਲ 2021 'ਚ ਉਨ੍ਹਾਂ ਨੇ ਆਪਣੇ ਵੱਖ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸਰੋਗੇਸੀ ਰਾਹੀਂ ਪੁੱਤਰ ਆਜ਼ਾਦ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ- ਮਮਤਾ ਕੁਲਕਰਨੀ ਨੇ ਧੀਰੇਂਦਰ ਸ਼ਾਸਤਰੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ...
ਖ਼ਾਨ ਨੇ ਖੁਦ ਨੂੰ ਦੱਸਿਆ ਰੋਮਾਂਟਿਕ
ਹਾਲ ਹੀ 'ਚ ਆਮਿਰ ਖ਼ਾਨ ਆਪਣੇ ਪੁੱਤਰ ਜੁਨੈਦ ਦੀ ਫ਼ਿਲਮ ‘ਲਵਯਾਪਾ’ ਦੇ ਟ੍ਰੇਲਰ ਲਾਂਚ 'ਚ ਸ਼ਾਮਲ ਹੋਏ। ਉੱਥੇ ਉਨ੍ਹਾਂ ਨੇ ਖੁਦ ਨੂੰ ਬਹੁਤ ਰੋਮਾਂਟਿਕ ਦੱਸਿਆ। ਆਮਿਰ ਖ਼ਾਨ ਨੇ ਕਿਹਾ, ''ਮੈਂ ਬਹੁਤ ਰੋਮਾਂਟਿਕ ਆਦਮੀ ਹਾਂ। ਮੈਂ ਆਪਣੀ ਮਾਂ ਦੀ ਸਹੁੰ ਖਾਂਦਾ ਹਾਂ, ਮੈਂ ਬਹੁਤ ਰੋਮਾਂਟਿਕ ਹਾਂ। ਇਹ ਕਹਿਣਾ ਬਹੁਤ ਮਜ਼ਾਕੀਆ ਲੱਗਦਾ ਹੈ ਪਰ ਤੁਸੀਂ ਇਹ ਮੇਰੀਆਂ ਦੋਵੇਂ ਪਤਨੀਆਂ ਤੋਂ ਪੁੱਛ ਸਕਦੇ ਹੋ। ਮੈਂ ਸੱਚ ਕਹਿ ਰਿਹਾ ਹਾਂ। ਮੈਂ ਉਸ ਕਿਸਮ ਦਾ ਰੋਮਾਂਟਿਕ ਵਿਅਕਤੀ ਹਾਂ। ਮੇਰੀਆਂ ਮਨਪਸੰਦ ਫ਼ਿਲਮਾਂ ਰੋਮਾਂਟਿਕ ਫ਼ਿਲਮਾਂ ਹਨ ਅਤੇ ਜਦੋਂ ਮੈਂ ਰੋਮਾਂਟਿਕ ਫ਼ਿਲਮਾਂ ਦੇਖਦਾ ਹਾਂ ਤਾਂ ਮੈਂ ਉਨ੍ਹਾਂ 'ਚ ਪੂਰੀ ਤਰ੍ਹਾਂ ਗੁਆਚ ਜਾਂਦਾ ਹਾਂ। ਮੈਂ ਇੱਕ ਅਜਿਹਾ ਵਿਅਕਤੀ ਹਾਂ, ਜੋ ਸੱਚੇ ਪਿਆਰ 'ਚ ਵਿਸ਼ਵਾਸ ਰੱਖਦਾ ਹਾਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e