ਘਰ ਦੀ ਸੁਰੱਖਿਆ ਲਈ ਸੈਫ ਅਲੀ ਖ਼ਾਨ ਨੇ ਚੁੱਕਿਆ ਵੱਡਾ ਕਦਮ

Wednesday, Jan 22, 2025 - 11:14 AM (IST)

ਘਰ ਦੀ ਸੁਰੱਖਿਆ ਲਈ ਸੈਫ ਅਲੀ ਖ਼ਾਨ ਨੇ ਚੁੱਕਿਆ ਵੱਡਾ ਕਦਮ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਸੁਪਰਸਟਾਰ ਸੈਫ ਅਲੀ ਖ਼ਾਨ ਨੂੰ ਜਾਨਲੇਵਾ ਹਮਲੇ ਦੇ 6 ਦਿਨ ਬਾਅਦ ਅੱਜ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 16 ਜਨਵਰੀ ਦੀ ਰਾਤ ਨੂੰ ਇਕ ਹਮਲਾਵਰ ਨੇ ਸੈਫ 'ਤੇ ਉਨ੍ਹਾਂ ਦੇ ਘਰ 'ਚ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਅਭਿਨੇਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਹਮਲੇ ਤੋਂ ਬਾਅਦ ਸੈਫ ਦੀ ਸੁਰੱਖਿਆ 'ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਸੀ ਅਤੇ ਹੁਣ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਸੈਫ ਦੀ ਸੁਰੱਖਿਆ ਟੀਮ 'ਚ ਬਦਲਾਅ ਦੀ ਖਬਰ ਸਾਹਮਣੇ ਆਈ ਹੈ। ਸੈਫ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਖਤ ਪ੍ਰਬੰਧ ਕੀਤੇ ਗਏ ਹਨ, ਜਿਸ ਦਾ ਇਕ ਅਹਿਮ ਪਹਿਲੂ ਸੁਰੱਖਿਆ ਗਾਰਡਾਂ ਦੀ ਟੀਮ ਦੀ ਬਦਲੀ ਹੈ।

ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ

ਸੈਫ ਦੀ ਸੁਰੱਖਿਆ ਟੀਮ ਨੂੰ ਬਦਲਿਆ ਜਾਵੇਗਾ
ਬੀਤੀ ਸ਼ਾਮ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਸੈਫ ਆਪਣੇ ਘਰ ਪਹੁੰਚੇ, ਇੱਥੇ ਉਨ੍ਹਾਂ ਦੇ ਨਾਲ ਮੁੰਬਈ ਪੁਲਸ ਦੇ ਸਾਰੇ ਕਾਂਸਟੇਬਲ ਅਤੇ ਨਿੱਜੀ ਸੁਰੱਖਿਆ ਗਾਰਡ ਮੌਜੂਦ ਸਨ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਰੋਨਿਤ ਰਾਏ ਨੂੰ ਵੀ ਸੈਫ ਦੇ ਮੁੰਬਈ ਸਥਿਤ ਘਰ 'ਚ ਦੇਖਿਆ ਗਿਆ। ਦਰਅਸਲ, ਰੋਨਿਤ ਇੱਕ ਸੁਰੱਖਿਆ ਏਜੰਸੀ ਚਲਾਉਂਦੇ ਹਨ, ਜੋ ਬਾਲੀਵੁੱਡ ਸੈਲੇਬਸ ਅਤੇ ਕਈ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਵਿਵਸਥਾ ਨੂੰ ਸੰਭਾਲਦੀ ਹੈ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹੁਣ ਰੋਨਿਤ ਦੀ ਟੀਮ ਸੈਫ ਦੀ ਸੁਰੱਖਿਆ ਸੰਭਾਲੇਗੀ।

ਇਹ ਖ਼ਬਰ ਵੀ ਪੜ੍ਹੋ - ਮੁਲਜ਼ਮ ਦਾ ਕਬੂਲਨਾਮਾ, ਦੱਸਿਆ ਕਿਉਂ ਸੈਫ ਅਲੀ ਖ਼ਾਨ ਨੂੰ ਮਾਰਿਆ ਸੀ ਚਾਕੂ

ਸੈਫ ਘਰ ਪਰਤਿਆ
ਜਾਨਲੇਵਾ ਹਮਲੇ ਤੋਂ ਬਾਅਦ ਸੈਫ ਕਰੀਬ 6 ਦਿਨ ਲੀਲਾਵਤੀ ਹਸਪਤਾਲ 'ਚ ਰਹੇ। ਘਟਨਾ ਵਾਲੀ ਰਾਤ ਅਦਾਕਾਰ ਨੂੰ ਇੱਥੇ ਦਾਖਲ ਕਰਵਾਇਆ ਗਿਆ ਸੀ ਅਤੇ ਤੁਰੰਤ ਉਸ ਦੀ ਸਰਜਰੀ ਕੀਤੀ ਗਈ ਸੀ। ਸੈਫ ਦੀ ਗਰਦਨ, ਬਾਹਾਂ ਅਤੇ ਪਿੱਠ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੇ ਗਲੇ ਅਤੇ ਹੱਥ 'ਤੇ ਪੱਟੀ ਬੰਨ੍ਹੀ ਹੋਈ ਸੀ। ਦੱਸ ਦਈਏ ਕਿ ਉਸ 'ਤੇ ਹਮਲਾ ਕਰਨ ਵਾਲਾ ਦੋਸ਼ੀ ਪੁਲਸ ਦੀ ਹਿਰਾਸਤ 'ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News