ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਇਸ ਆਦਮੀ ਨੂੰ ਕਰ ਰਹੀ ਹੈ ਡੇਟ

Thursday, Nov 26, 2020 - 11:40 AM (IST)

ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਇਸ ਆਦਮੀ ਨੂੰ ਕਰ ਰਹੀ ਹੈ ਡੇਟ

ਮੁੰਬਈ (ਬਿਊਰੋ) : ਬਾਲੀਵੁੱਡ 'ਚ ਮਿਸਟਰ ਪਰਫੈਕਸ਼ਨਿਸਟ ਵਜੋਂ ਜਾਣੇ ਜਾਂਦੇ ਆਮਿਰ ਖ਼ਾਨ ਦੀ ਬੇਟੀ ਈਰਾ ਖ਼ਾਨ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕੁਝ ਦਿਨਾਂ ਤੋਂ ਈਰਾ ਖ਼ਾਨ ਡਿਪਰੈਸ਼ਨ 'ਤੇ ਵੀਡੀਓ ਬਣਾ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ 19 ਕਾਰਨ ਲੋਕ ਘਰ 'ਚ ਬੈਠ ਕੇ ਡਿਪਰੈਸ਼ਨ 'ਚ ਜਾ ਰਹੇ ਹਨ। ਈਰਾ ਖ਼ਾਨ ਨੇ ਆਪਣੇ ਵੀਡੀਓਜ਼ 'ਚ ਦੱਸਿਆ ਹੈ ਕਿ ਤਣਾਅ ਨਾਲ ਲੜਨ ਦਾ ਤਰੀਕਾ ਕੀ ਹੈ।

PunjabKesari
ਮੀਡੀਆ ਰਿਪੋਰਟਾਂ ਦੇ ਅਨੁਸਾਰ ਈਰਾ ਖ਼ਾਨ ਇਨ੍ਹੀਂ ਦਿਨੀਂ ਆਪਣੇ ਫਿਟਨੈੱਸ ਕੋਚ ਨੂਰਪੁਰ ਸ਼ਿਖ ਨੂੰ ਡੇਟ ਕਰ ਰਹੀ ਹੈ। ਨੂਰਪੁਰ ਸ਼ਿਖ ਨੇ ਦੀਵਾਲੀ ਤੋਂ ਕੁਝ ਦਿਨਾਂ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਦੋਵੇਂ ਇਕੱਠੇ ਨਜ਼ਰ ਆਏ। ਦੋਵਾਂ ਦੀ ਨੂਪੁਰ ਦੁਆਰਾ ਪੋਸਟ ਕੀਤੀ ਤਸਵੀਰ ਤੋਂ ਸੰਕੇਤ ਮਿਲਦਾ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਖ਼ਬਰਾਂ ਆਈਆਂ ਹਨ। ਇੰਨਾ ਹੀ ਨਹੀਂ, ਦੋਵੇਂ ਕਈ ਵਾਰ ਇਕੱਠੇ ਸਪਾਟ ਵੀ ਹੋ ਚੁੱਕੇ ਹਨ।

PunjabKesari
ਤਸਵੀਰ ਨੂੰ ਸਾਂਝੀ ਕਰਦਿਆਂ ਨੂਪੁਰ ਨੇ ਕੈਪਸ਼ਨ 'ਚ ਲਿਖਿਆ, 'ਕਿਉਂਕਿ ਸਾਨੂੰ ਦੋਵਾਂ ਨੂੰ ਤਿਆਰ ਹੋਣ ਅਤੇ ਮੁਸਕਰਾਉਣਾ ਪਸੰਦ ਹੈ। ਇਸ ਤਸਵੀਰ ਨੂੰ ਈਰਾ ਨੇ ਵੀ ਪਸੰਦ ਕੀਤਾ ਸੀ ਅਤੇ ਇਕ ਟਿੱਪਣੀ ਵੀ ਕੀਤੀ ਸੀ, ਜਿਸ 'ਚ ਉਸ ਨੇ ਲਿਖਿਆ ਸੀ, 'ਹਾਂ ਅਸੀਂ ਦੋਵੇਂ ਸੱਜਣਾ ਅਤੇ ਮੁਸਕਰਾਉਣਾ ਪਸੰਦ ਕਰਦੇ ਹਾਂ।'

PunjabKesari
ਸੂਤਰਾਂ ਅਨੁਸਾਰ ਨੂਪੁਰ ਅਤੇ ਈਰਾ ਖ਼ਾਨ ਕੁਝ ਦਿਨ ਪਹਿਲਾਂ ਮਹਾਬਲੇਸ਼ਵਰ 'ਚ ਨਜ਼ਰ ਆਏ ਸਨ। ਈਰਾ ਖ਼ਾਨ ਨੇ ਮਿਸ਼ਾਲ ਕ੍ਰਿਪਾਲਾਨੀ ਨੂੰ ਦੋ ਸਾਲ ਤਕ ਡੇਟ ਕੀਤਾ ਸੀ। ਉਨ੍ਹਾਂ ਦਾ ਸਾਲ 2019 'ਚ ਬਰੇਕਅਪ ਹੋ ਗਿਆ ਸੀ।

 
 
 
 
 
 
 
 
 
 
 
 
 
 
 
 

A post shared by Popeye ⚓ (@nupur_shikhare)


author

sunita

Content Editor

Related News