Pics: ਬਿਪਾਸ਼ਾ-ਕਰਨ ਤੋਂ ਲੈ ਕੇ ਆਲੀਆ-ਸਿਦਾਰਥ ਇੰਸਟਾਗ੍ਰਾਮ ''ਤੇ ਛਾਏ
Tuesday, Mar 01, 2016 - 03:00 PM (IST)
ਮੁੰਬਈ- ਬਾਲੀਵੁੱਡ ਦੇ ਲਵ-ਬਰਡਜ਼ ਬਿਪਾਸ਼ਾ ਬਸੁ ਅਤੇ ਕਰਨ ਸਿੰਘ ਗਰੋਵਰ ਨੇ ਆਪਣੇ ਗੋਆ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀਆਂ ਹਨ। ਬਿਪਾਸ਼ਾ ਆਪਣੇ ਕਥਿਤ ਬੁਆਏਫ੍ਰੈਂਡ ਕਰਨ ਸਿੰਘ ਦੇ 34ਵੇਂ ਜਨਮਦਿਨ ਦੇ ਸੈਲੀਬ੍ਰੇਸ਼ਨ ਲਈ ਗੋਆ ''ਚ ਸੀ। ਬਿਪਾਸ਼ਾ ਬਸੁ ਨੇ ਇੰਸਟਾਗ੍ਰਾਮ ''ਤੇ ਆਪਣੇ ਫੈਂਸ ਲਈ ਗੋਆ ''ਚ ਆਪਣੇ ਦੋਸਤਾਂ ਅਤੇ ਕਰਨ ਨਾਲ ਮਸਤੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
► ਸੋਨਮ ਕਪੂਰ ਦੀ ਫ਼ਿਲਮ ''ਨੀਰਜਾ'' ਦੀ ਇਕ ਹੋਰ ਵੱਡੀ ਫੈਨ ਦਾ ਖੁਲਾਸਾ ਹੋਇਆ ਹੈ। ਇਹ ਫੈਨ ਕੋਈ ਹੋਰ ਨਹੀਂ, ਸਗੋਂ ਮਸ਼ਹੂਰ ਨਾਵੇਲ ਐਵਾਰਡ ਨਾਲ ਸਮਮਾਨਿਤ ਮਲਾਲਾ ਹੈ। ਇਸ ਫ਼ਿਲਮ ਦੀ ਲੰਡਨ ''ਚ ਹੋਈ ਸਪੈਸ਼ਲ ਸਕ੍ਰੀਨਿੰਗ ''ਤੇ ਮਲਾਲਾ ਵੀ ਮੌਜੂਦ ਸੀ। ਇਸ ਖਾਸ ਪਲ ਦੀਆਂ ਤਸਵੀਰਾਂ ਨੂੰ ਸੋਨਮ ਕਪੂਰ ਨੇ ਇੰਸਟਾਗ੍ਰਾਮ ਅਕਾਉਂਟ ''ਤੇ ਸ਼ੇਅਰ ਕੀਤਾ ਸੀ।
► ਫ਼ਿਲਮ ''ਕਪੂਰ ਐਂਡ ਸਨਜ਼'' ਚ ਆਲੀਆ ਭੱਟ ਅਤੇ ਸਿਦਾਰਥ ਮਲਹੋਤਰਾ ਦੀ ਕੈਮਿਸਟ੍ਰੀ ਦੀ ਖੂਬ ਚਰਚਾ ''ਚ ਹੈ। ਹਾਲ ਹੀ ''ਚ ਅਦਾਕਾਰ ਸਿਦਾਰਥ ਮਲਹੋਤਰਾ ਨੇ ਫ਼ਿਲਮ ''ਕਪੂਰ ਐਂਡ ਸਨਜ਼'' ਤੋਂ ਆਪਣੀ ਅਤੇ ਆਲੀਆ ਦੀ ਇਕ ਖੂਬਸੂਰਤ ਤਸਵੀਰ ਪੋਸਟ ਕੀਤੀ ਹੈ।
► ਆਲੀਆ ਭੱਟ ਨੇ ਗੋਆ ਬੀਚ ਦੀ ਇਕ ਸ਼ਾਨਦਾਰ ਤਸਵੀਰ ਨੂੰ ਇੰਸਟਾਗ੍ਰਾਮ ''ਤੇ ਸ਼ੇਅਰ ਕੀਤਾ ਹੈ।
► 1 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ''ਕੀ ਐਂਡ ਕਾ'' ਦੀ ਇਕ ਸ਼ਾਨਦਾਰ ਤਸਵੀਰ ਅਦਾਕਾਰ ਅਰਜੁਨ ਕਪੂਰ ਨੇ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀ ਹੈ।
