''ਬੀ ਹੈਪੀ'' ਬਣਾਉਣ ਦੀ ਪ੍ਰੇਰਨਾ ਡਾਂਸ ਰਿਐਲਿਟੀ ਸ਼ੋਅ ਦੌਰਾਨ ਮਿਲੀ: ਰੇਮੋ ਡਿਸੂਜ਼ਾ

Monday, Mar 17, 2025 - 05:34 PM (IST)

''ਬੀ ਹੈਪੀ'' ਬਣਾਉਣ ਦੀ ਪ੍ਰੇਰਨਾ ਡਾਂਸ ਰਿਐਲਿਟੀ ਸ਼ੋਅ ਦੌਰਾਨ ਮਿਲੀ: ਰੇਮੋ ਡਿਸੂਜ਼ਾ

ਮੁੰਬਈ (ਏਜੰਸੀ)- ਮਸ਼ਹੂਰ ਬਾਲੀਵੁੱਡ ਕੋਰੀਓਗ੍ਰਾਫਰ ਅਤੇ ਫਿਲਮ ਨਿਰਮਾਤਾ ਰੇਮੋ ਡਿਸੂਜ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਾਂਸ ਰਿਐਲਿਟੀ ਸ਼ੋਅ ਦੌਰਾਨ ਫਿਲਮ 'ਬੀ ਹੈਪੀ' ਬਣਾਉਣ ਦੀ ਪ੍ਰੇਰਨਾ ਮਿਲੀ। ਰੇਮੋ ਡਿਸੂਜ਼ਾ ਆਪਣੀ ਨਵੀਂ ਫਿਲਮ 'ਬੀ ਹੈਪੀ' ਦੇ ਨਾਲ ਇੱਕ ਭਾਵਨਾਤਮਕ ਕਹਾਣੀ ਲੈ ਕੇ ਆਏ ਹਨ, ਜੋ ਹੁਣ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋ ਰਹੀ ਹੈ। ਰੇਮੋ ਡਿਸੂਜ਼ਾ ਨੇ ਕਿਹਾ, "ਬੀ ਹੈਪੀ" ਦੀ ਕਹਾਣੀ ਸਾਲਾਂ ਤੋਂ ਮੇਰੇ ਨਾਲ ਸੀ। ਮੈਂ ਹਮੇਸ਼ਾ ਇੱਕ ਭਾਵਨਾਤਮਕ ਕਹਾਣੀ ਦੱਸਣਾ ਚਾਹੁੰਦਾ ਸੀ ਜੋ ਇੱਕ ਪਿਤਾ ਅਤੇ ਧੀ ਦੇ ਰਿਸ਼ਤੇ ਨੂੰ ਡੂੰਘਾਈ ਨਾਲ ਦਿਖਾਏ। ਇਸ ਫ਼ਿਲਮ ਦੀ ਪ੍ਰੇਰਨਾ ਡਾਂਸ ਰਿਐਲਿਟੀ ਸ਼ੋਅ ਦੌਰਾਨ ਸੁਣੀਆਂ ਗਈਆਂ ਅਸਲ ਕਹਾਣੀਆਂ ਤੋਂ ਮਿਲੀ ਹੈ, ਜਿੱਥੇ ਮੈਂ ਬੱਚਿਆਂ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਮੁਸ਼ਕਲਾਂ ਦੇ ਬਾਵਜੂਦ ਆਪਣੇ ਸੁਪਨਿਆਂ ਦੇ ਪਿੱਛੇ ਭੱਜਦੇ ਵੇਖਿਆ। ਫਿਰ ਮੈਂ ਸੋਚਿਆ ਕਿ ਇਸੇ ਤਰ੍ਹਾਂ ਦੀ ਕਹਾਣੀ ਵੱਡੇ ਪਰਦੇ 'ਤੇ ਲਿਆਂਦੀ ਜਾਣੀ ਚਾਹੀਦੀ ਹੈ। ਲੇਖਕਾਂ ਦੀ ਇੱਕ ਸ਼ਾਨਦਾਰ ਟੀਮ ਦੀ ਮਦਦ ਨਾਲ, ਇਸ ਕਹਾਣੀ ਨੂੰ ਆਕਾਰ ਮਿਲਿਆ ਅਤੇ ਇਹ ਸੁਣਨ ਵਾਲੇ ਹਰ ਵਿਅਕਤੀ ਨਾਲ ਤੁਰੰਤ ਜੁੜ ਗਈ। ਇਹ ਫ਼ਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਇਹ ਮੇਰੀ ਹੁਣ ਤੱਕ ਦੀਆਂ ਕਿਸੇ ਵੀ ਫ਼ਿਲਮ ਤੋਂ ਬਿਲਕੁਲ ਵੱਖਰੀ ਹੈ।

ਅਭਿਸ਼ੇਕ ਬੱਚਨ ਨੂੰ ਮੁੱਖ ਭੂਮਿਕਾ ਵਿੱਚ ਲੈਣ ਬਾਰੇ ਰੇਮੋ ਡਿਸੂਜ਼ਾ ਨੇ ਕਿਹਾ, "ਜਦੋਂ ਸ਼ਿਵ ਦੇ ਕਿਰਦਾਰ ਦੀ ਗੱਲ ਆਈ, ਤਾਂ ਅਭਿਸ਼ੇਕ ਬੱਚਨ ਮੇਰੀ ਪਹਿਲੀ ਅਤੇ ਆਖਰੀ ਪਸੰਦ ਸਨ। ਉਹ ਇੱਕ ਵਧੀਆ ਅਦਾਕਾਰ ਹਨ ਅਤੇ ਭਾਵੇਂ ਹੀ ਉਹ ਇੱਕ ਚੰਗੇ ਡਾਂਸਰ ਵੀ ਹਨ ਪਰ ਦਰਸ਼ਕ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਡਾਂਸ ਨਾਲ ਨਹੀਂ ਜੋੜਦੇ। ਇਹ ਕੰਟ੍ਰਾਸਟ ਇਸ ਭੂਮਿਕਾ ਲਈ ਸਹੀ ਸੀ। ਮੈਂ ਚਾਹੁੰਦਾ ਸੀ ਕਿ ਕਿਰਦਾਰ ਵਿੱਚ ਇੱਕ ਅਜਿਹਾ ਅਹਿਸਾਸ ਹੋਵੇ ਜੋ ਪੇਸ਼ੇਵਰ ਡਾਂਸਰ ਨਾ ਹੋਣ ਦੀ ਅਸਲੀਅਤ ਨੂੰ ਦਿਖਾਵੇ। ਅਭਿਸ਼ੇਕ ਨੇ ਹਰ ਸੀਨ ਵਿੱਚ ਮੈਨੂੰ ਹੈਰਾਨ ਕਰ ਦਿੱਤਾ ਹੈ ਅਤੇ ਮੈਂ ਉਤਸ਼ਾਹਿਤ ਹਾਂ ਕਿ ਦਰਸ਼ਕ ਇਸ ਫਿਲਮ ਵਿੱਚ ਉਨ੍ਹਾਂ ਦੀ ਡੂੰਘਾਈ ਅਤੇ ਭਾਵਨਾ ਨੂੰ ਵੀ ਦੇਖਣਗੇ। ਜ਼ਿਕਾਰਯੋਗ ਹੈ ਕਿ ਰੇਮੋ ਡਿਸੂਜ਼ਾ ਐਂਟਰਟੇਨਮੈਂਟ ਦੇ ਬੈਨਰ ਹੇਠ ਲਿਜ਼ੇਲ ਰੇਮੋ ਡਿਸੂਜ਼ਾ ਦੁਆਰਾ ਨਿਰਮਿਤ ਅਤੇ ਰੇਮੋ ਡਿਸੂਜ਼ਾ ਦੁਆਰਾ ਨਿਰਦੇਸ਼ਤ ਫਿਲਮ ਬੀ ਹੈਪੀ ਇੱਕ ਸਿੰਗਲ ਅਤੇ ਸਮਰਪਿਤ ਪਿਤਾ ਅਤੇ ਉਸਦੀ ਸਮਝਦਾਰ ਧੀ ਦੀ ਭਾਵਨਾਤਮਕ ਜਰਨੀ ਨੂੰ ਦਰਸਾਉਂਦੀ ਹੈ। ਇਸ ਫਿਲਮ ਵਿੱਚ ਅਭਿਸ਼ੇਕ ਬੱਚਨ, ਨੋਰਾ ਫਤੇਹੀ, ਨਾਸਿਰ ਅਤੇ ਇਨਾਇਤ ਵਰਮਾ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂ ਕਿ ਜੌਨੀ ਲੀਵਰ ਅਤੇ ਹਰਲੀਨ ਸੇਠੀ ਸਪੋਰਟਿੰਗ ਰੋਲ ਵਿਚ ਨਜ਼ਰ ਆ ਰਹੇ ਹਨ। ਬੀ ਹੈਪੀ ਹੁਣ ਪ੍ਰਾਈਮ ਵੀਡੀਓ 'ਤੇ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਸਟ੍ਰੀਮ ਹੋ ਰਹੀ ਹੈ


author

cherry

Content Editor

Related News