ਕਿਆਰਾ ਅਡਵਾਨੀ ਤੇ ਆਦਿਤਿਆ ਸੀਲ ਸਟਾਰਰ ਫ਼ਿਲਮ ''ਇੰਦੂ ਕੀ ਜਵਾਨੀ'' ਦਾ ਟਰੇਲਰ ਰਿਲੀਜ਼ (ਵੀਡੀਓ)

Tuesday, Nov 24, 2020 - 11:06 AM (IST)

ਕਿਆਰਾ ਅਡਵਾਨੀ ਤੇ ਆਦਿਤਿਆ ਸੀਲ ਸਟਾਰਰ ਫ਼ਿਲਮ ''ਇੰਦੂ ਕੀ ਜਵਾਨੀ'' ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) : ਅਦਾਕਾਰਾ ਕਿਆਰਾ ਅਡਵਾਨੀ ਅਤੇ ਆਦਿਤਿਆ ਸੀਲ ਸਟਾਰਰ ਰੋਮਾਂਟਿਕ ਕਾਮੇਡੀ ਫ਼ਿਲਮ 'ਇੰਦੂ ਕੀ ਜਵਾਨੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਅਬੀਰ ਸੇਨਗੁਪਤਾ ਵਲੋਂ ਲਿਖੀ ਅਤੇ ਨਿਰਦੇਸ਼ਤ ਇਹ ਫ਼ਿਲਮ 11 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟਰੇਲਰ ਨੂੰ ਵੇਖਣ ਤੋਂ ਬਾਅਦ ਦਰਸ਼ਕ ਹੁਣ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿੱਥੇ ਕਿਆਰਾ ਅਡਵਾਨੀ ਨੂੰ ਇਹ ਕਹਿੰਦੇ ਹੋਏ ਦੇਖਿਆ ਜਾਂਦਾ ਹੈ ਕਿ ਉਹ ਕੁਆਰੀ ਹੈ ਅਤੇ ਉਹ ਆਪਣੇ ਪ੍ਰੇਮੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ। ਟਰੇਲਰ 'ਚ ਉਸ ਨੂੰ ਇੰਦੂ ਗੁਪਤਾ ਦੇ ਤੌਰ 'ਤੇ ਗਾਜ਼ੀਆਬਾਦ ਦੀ ਗਲੈਮ ਗਰਲ ਦੱਸਿਆ ਹੈ।


ਹਾਲਾਂਕਿ, ਉਹ ਇਹ ਵੀ ਕਹਿੰਦੀ ਪ੍ਰਤੀਤ ਹੁੰਦੀ ਹੈ ਕਿ ਅੱਜ ਕੱਲ੍ਹ ਚੰਗੇ ਲੋਕਾਂ ਦੀ ਘਾਟ ਹੈ। ਫ਼ਿਲਮ ਦੇ ਟਰੇਲਰ 'ਚ ਮੱਲਿਕਾ ਦੁਆ ਵੀ ਦਿਖਾਈ ਦਿੱਤੀ ਹੈ। ਟਰੇਲਰ 'ਚ ਦਿਖਾਇਆ ਗਿਆ ਹੈ ਕਿ ਆਦਿਤਿਆ ਸੀਲ ਸਮਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਇੰਦੂ ਨੂੰ ਉਹ ਮੁੰਡਾ ਨਹੀਂ ਮਿਲਦਾ, ਜਿਸਨੂੰ ਉਹ ਚਾਹੁੰਦਾ ਹੈ। ਫਿਰ ਇਕ ਮੁੰਡਾ ਉਸ ਜ਼ਿੰਦਗੀ 'ਚ ਦਾਖ਼ਲ ਹੋ ਜਾਂਦਾ ਹੈ ਪਰ ਇਹ ਮੁੰਡਾ ਪਾਕਿਸਤਾਨੀ ਹੈ ਅਤੇ ਬਾਅਦ 'ਚ ਇੰਦੂ ਨੂੰ ਲੱਗਦਾ ਹੈ ਕਿ ਉਹ ਅੱਤਵਾਦੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਫ਼ਿਲਮ 'ਇੰਦੂ ਕੀ ਜਵਾਨੀ' ਪਿਛਲੇ ਸਾਲ ਰਿਲੀਜ਼ ਕੀਤੀ ਜਾਣੀ ਸੀ ਪਰ ਕੋਰੋਨੋ ਵਾਇਰਸ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਨੂੰ ਰੋਕ ਦਿੱਤਾ ਗਿਆ ਸੀ। ਫ਼ਿਲਮ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਫ਼ਿਲਮ 'ਇੰਦੂ ਕੀ ਜਵਾਨੀ' ਅਗਲੇ ਮਹੀਨੇ 11 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। 


author

sunita

Content Editor

Related News