ਅਨੰਤ-ਰਾਧਿਕਾ ਦੀ ਪਾਰਟੀ 'ਚ ਪਹੁੰਚੇ ਗਾਇਕ ਬੀ ਪਰਾਕ, ਰਣਵੀਰ ਨੇ ਘੁੱਟ ਕੇ ਲਾਇਆ ਗਲ

Saturday, Mar 02, 2024 - 01:57 PM (IST)

ਅਨੰਤ-ਰਾਧਿਕਾ ਦੀ ਪਾਰਟੀ 'ਚ ਪਹੁੰਚੇ ਗਾਇਕ ਬੀ ਪਰਾਕ, ਰਣਵੀਰ ਨੇ ਘੁੱਟ ਕੇ ਲਾਇਆ ਗਲ

ਮੁੰਬਈ/ਜਾਮਨਗਰ - ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ। ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ’ਚ ਇਕ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਹੈ। ਜਿਥੇ ਫ਼ਿਲਮੀ ਸਿਤਾਰਿਆਂ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਹਨ। ਇਸ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖ਼ਾਸ ਪ੍ਰਬੰਧ ਕੀਤਾ ਹੈ। ਪੰਜਾਬੀ ਗਾਇਕ ਤੇ ਗੀਤਕਾਰ ਬੀ ਪਰਾਕ ਵੀ ਉਥੇ ਪਹੁੰਚ ਚੁੱਕੇ ਹਨ। ਉਥੇ ਪਹੁੰਚੇ ਹੀ ਬੀ ਪਰਾਕ ਨੂੰ ਰਣਵੀਰ ਸਿੰਘ ਨੇ ਗੁੱਟ ਕੇ ਗਲ ਲਾਇਆ ਤੇ ਰੱਜ ਕੇ ਮਸਤੀ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੋਵੇਂ ਇਕ-ਦੂਜੇ ਨੂੰ ਮਿਲਦੇ ਨਜ਼ਰ ਆ ਰਹੇ ਹਨ। ਦੋਵਾਂ ਦੇ ਚਿਹਰੇ 'ਤੇ ਆਪਸੀ ਪਿਆਰ ਦੀ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ। ਇੰਨਾਂ ਹੀ ਨਹੀਂ ਬੀ ਪਰਾਕ ਨੇ ਰਣਵੀਰ ਵਲੋਂ ਮਿਲੇ ਇੰਨੇ ਪਿਆਰ ਦਾ ਧੰਨਵਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਲਿਖਿਆ ਹੈ, ''About Last Night😍🫶❤️What A Star What A Person what A Vibe A And Perfect Party Starter @ranveersingh Paaaaaji Love You Thank You Soo Much For The Love And Respect🙏🙏❤️❤️''

ਦੱਸ ਦਈਏ ਕਿ ਅੱਜ ਦਿਲਜੀਤ ਦੋਸਾਂਝ ਵੀ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਰੌਣਕਾਂ ਲਾਉਣ ਨੂੰ ਪਹੁੰਚ ਗਏ ਹਨ। ਹਾਲ ਹੀ 'ਚ ਦਿਲਜੀਤ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਅੰਬਾਨੀ ਪਰਿਵਾਰ ਦੇ ਫੰਕਸ਼ਨ 'ਚ ਸ਼ਿਰਕਤ ਕਰਦਿਆਂ ਵੇਖਿਆ ਗਿਆ। ਇਸ ਦੌਰਾਨ ਦਿਲਜੀਤ ਦੋਸਾਂਝ ਦਾ ਦੇਸੀ ਲੁੱਕ ਸਭ ਤੋਂ ਵੱਧ ਆਕਰਸ਼ਿਤ ਰਿਹਾ। ਉਨ੍ਹਾਂ ਨੇ ਚਿੱਟੇ ਕੁੜਤੇ ਪਜ਼ਾਮੇ ਨਾਲ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਆਪਣੀ ਸਾਥੀ ਕਲਾਕਾਰਾਂ ਨਾਲ ਕਾਫਲੇ ਵਾਂਗ ਜਾਂਦਾ ਦਿਲਜੀਤ ਹਰੇਕ ਦਾ ਦਿਲ ਟੁੰਬ ਰਿਹਾ ਹੈ। 

PunjabKesari
ਦੱਸ ਦਈਏ ਕਿ ਬੀਤੀ ਰਾਤ ਮੁਕੇਸ਼ ਅੰਬਾਨੀ ਤੇ ਪੁੱਤਰ ਅਨੰਤ-ਰਾਧਿਕਾ ਦੀ ਕੌਕਟੇਲ ਪਾਰਟੀ ਸੀ, ਜਿਸ 'ਚ ਹਾਲੀਵੁੱਡ ਗਾਇਕਾ ਰਿਹਾਨਾ ਨੇ ਪਰਫਾਰਮੈਂਸ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਰਿਹਾਨਾ ਨੇ ਇਸ ਇਕ ਪਰਫਾਰਮੈਂਸ ਲਈ 50 ਕਰੋੜ ਤੋਂ ਵੱਧ ਦੀ ਰਕਮ ਵਸੂਲੀ ਹੈ। ਹੁਣ ਇਹ ਵੇਖਣਾ ਵੀ ਕਾਫ਼ੀ ਦਿਲਚਸਪ ਰਹੇਗਾ ਕਿ ਦਿਲਜੀਤ ਦੋਸਾਂਝ ਤੇ ਬੀ ਪਰਾਕ ਇਸ ਫੰਕਸ਼ਨ 'ਚ ਆਪਣੀ ਪੇਸ਼ਕਾਰੀ ਦੌਰਾਨ ਅੰਬਾਨੀ ਪਰਿਵਾਰ ਤੋਂ ਕਿੰਨੀ ਵੱਡੀ ਰਕਮ ਵਸੂਲਦੇ ਹਨ। 

PunjabKesari

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ, ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਪੌਪ ਗਾਇਕਾ ਰਿਹਾਨਾ, ਅਮਰੀਕੀ ਗਾਇਕ-ਗੀਤਕਾਰ ਜੇ ਬ੍ਰਾਊਨ ਅਤੇ ਮਲਟੀ-ਇੰਸਟਰੂਮੈਂਟਲਿਸਟ ਗੀਤਕਾਰ ਅਤੇ ਬਾਸਿਸਟ ਐਡਮ ਬਲੈਕਸਟੋਨ ਵਰਗੀਆਂ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਸਮੇਤ ਕਈ ਫ਼ਿਲਮੀ ਸਿਤਾਰੇ ਮਹਿਮਾਨ ਸੂਚੀ 'ਚ ਸ਼ਾਮਲ ਹਨ। ਮਹਿਮਾਨਾਂ ਦੀ ਸੂਚੀ 'ਚ ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀ ਕਾਰਲ ਬਿਲਟ, ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਗੂਗਲ ਦੇ ਪ੍ਰਧਾਨ ਡੋਨਾਲਡ ਹੈਰੀਸਨ, ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਜੋਰਜ ਕੁਇਰੋਗਾ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੁਡ ਅਤੇ ਵਰਲਡ ਇਕਨਾਮਿਕ ਫੋਰਮ ਦੇ ਚੇਅਰਪਰਸਨ ਕਲੌਸ ਸ਼ਵਾਬ ਵੀ ਸ਼ਾਮਲ ਹਨ।

PunjabKesari


author

sunita

Content Editor

Related News