ਆਸਕਰਸ ਲਈ ਸ਼ਾਰਟਲਿਸਟ ਹੋਈਆਂ RRR ਤੇ Kantara ਸਣੇ ਇਹ ਭਾਰਤੀ ਫ਼ਿਲਮਾਂ

Tuesday, Jan 10, 2023 - 02:35 PM (IST)

ਆਸਕਰਸ ਲਈ ਸ਼ਾਰਟਲਿਸਟ ਹੋਈਆਂ RRR ਤੇ Kantara ਸਣੇ ਇਹ ਭਾਰਤੀ ਫ਼ਿਲਮਾਂ

ਮੁੰਬਈ (ਬਿਊਰੋ)– 95ਵੇਂ ਆਸਕਰਸ ਐਵਾਰਡਸ ਦਾ ਆਯੋਜਨ ਬਹੁਤ ਜਲਦ ਹੋਣ ਜਾ ਰਿਹਾ ਹੈ। ਇਸ ਦੇ ਚਲਦਿਆਂ ਆਸਕਰਸ ਲਈ ਵੱਖ-ਵੱਖ ਦੇਸ਼ਾਂ ਤੋਂ ਫ਼ਿਲਮਾਂ ਦੀ ਸਿਲੈਕਸ਼ਨ ਹੋਣੀ ਵੀ ਸ਼ੁਰੂ ਹੋ ਗਈ ਹੈ। ਆਸਕਰਸ ਦੀ ਬੈਸਟ ਫ਼ਿਲਮ ਦੀ ਕੈਟਾਗਿਰੀ ’ਚ ਕਈ ਭਾਰਤੀ ਫ਼ਿਲਮਾਂ ਸ਼ਾਮਲ ਹਨ।

301 ਫ਼ਿਲਮਾਂ ਦੀ ਇਸ ਕੈਟਾਗਿਰੀ ਦੀ ਸ਼ਾਰਟਲਿਸਟ ਦੇਖੀਏ ਤਾਂ ਇਸ ’ਚ ‘ਆਰ. ਆਰ. ਆਰ.’, ‘ਗੰਗੂਬਾਈ ਕਾਠੀਆਵਾੜੀ’, ‘ਦਿ ਕਸ਼ਮੀਰ ਫਾਈਲਜ਼’ ਤੇ ‘ਕਾਂਤਾਰਾ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਉਥੇ ਭਾਰਤ ਵਲੋਂ ਅਧਿਕਾਰਕ ਆਸਕਰਸ ਐਂਟਰੀ ਵਾਲੀ ਫ਼ਿਲਮ ‘ਛੇਲੋ ਸ਼ੋਅ’ ਵੀ ਇਸ ਕੈਟਾਗਿਰੀ ਲਈ ਸ਼ਾਰਟਲਿਸਟ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਸਨਮਾਨ 'ਚ ਭਾਰਤੀ ਫੌਜ ਨੇ ਕੀਤਾ ਇਹ ਕੰਮ, ਤਸਵੀਰਾਂ ਵਾਇਰਲ

ਇਨ੍ਹਾਂ ਤੋਂ ਇਲਾਵਾ ‘ਮੀ ਵਸੰਤਰਾਓ’, ‘ਤੁਝਿਆ ਸਾਥੀ ਕਾਹੀ ਹੀ’, ‘ਰਾਕੇਟਰੀ : ਦਿ ਨਾਂਬੀ ਇਫੈਕਟਸ’ ਤੇ ‘ਵਿਕਰਾਂਤ ਰੋਨਾ’ ਵਰਗੀਆਂ ਫ਼ਿਲਮਾਂ ਨੇ ਵੀ ਆਪਣੀ ਜਗ੍ਹਾ ਆਸਕਰਸ ਦੀ ਸ਼ਾਰਟਲਿਸਟ ’ਚ ਬਣਾਈ ਹੈ।

ਦੱਸ ਦੇਈਏ ਕਿ ਇਸ ਲਿਸਟ ’ਚੋਂ ਕਿਹੜੀਆਂ ਭਾਰਤੀ ਫ਼ਿਲਮਾਂ ਆਸਕਰਸ ਦੀ ਦੌੜ ’ਚ ਅੱਗੇ ਤਕ ਪਹੁੰਚਦੀਆਂ ਹਨ, ਇਹ ਸਾਨੂੰ 14 ਜਨਵਰੀ ਨੂੰ ਪਤਾ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News