...ਤਾਂ ਇਸ ਕਰਕੇ ਹਿਮਾਂਸ਼ੀ ਖੁਰਾਣਾ ਨੇ ਗੀਤਾਂ 'ਚ ਕੰਮ ਕਰਨਾ ਕਰ 'ਤਾ ਬੰਦ

Thursday, Nov 14, 2024 - 03:17 PM (IST)

...ਤਾਂ ਇਸ ਕਰਕੇ ਹਿਮਾਂਸ਼ੀ ਖੁਰਾਣਾ ਨੇ ਗੀਤਾਂ 'ਚ ਕੰਮ ਕਰਨਾ ਕਰ 'ਤਾ ਬੰਦ

ਚੰਡੀਗੜ੍ਹ: 'ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ...' ਜੇਕਰ ਤੁਸੀਂ ਪੰਜਾਬੀ ਗੀਤਾਂ ਦੇ ਸ਼ੌਂਕੀਨ ਹੋ ਤਾਂ ਯਕੀਨਨ ਤੁਸੀਂ ਇਹ ਗੀਤ ਸੁਣਿਆ ਹੋਣਾ ਹੈ। ਇਸ ਗੀਤ ਵਿਚ ਮਾਡਲ ਦੇ ਤੌਰ 'ਤੇ ਨਜ਼ਰ ਆਈ ਅਦਾਕਾਰਾ ਹਿਮਾਂਸ਼ੀ ਖੁਰਾਣਾ ਬਾਰੇ ਵੀ ਯਕੀਨਨ ਤੁਸੀਂ ਜਾਣਦੇ ਹੋਵੋਗੇ। ਕਈ ਪੰਜਾਬੀ ਫ਼ਿਲਮਾਂ ਅਤੇ ਕਾਫੀ ਹਿੱਟ ਗੀਤਾਂ ਵਿਚ ਨਜ਼ਰ ਆ ਚੁੱਕੀ ਇਹ ਅਦਾਕਾਰਾ-ਮਾਡਲ ਇਸ ਸਮੇਂ ਪੰਜਾਬੀ ਗੀਤਾਂ ਵਿਚ ਨਾ ਦੇ ਬਰਾਬਰ ਨਜ਼ਰ ਆ ਰਹੀ ਹੈ। ਹੁਣ ਅਦਾਕਾਰਾ ਨੇ ਖੁਦ ਦੱਸਿਆ ਹੈ ਕਿ ਉਹ ਗੀਤਾਂ ਵਿਚ ਕਿਉਂ ਨਜ਼ਰ ਨਹੀਂ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਨੂੰ ਧਮਕੀਆਂ ਦੇਣ ਵਾਲਾ ਗੀਤਕਾਰ ਤੇ ਯੂਟਿਊਬਰ, ਜਾਣੋ ਕਿਉਂ ਖੇਡੀ ਇਹ ਚਾਲ

ਕਿਉਂ ਗੀਤਾਂ 'ਚ ਨਜ਼ਰ ਨਹੀਂ ਆ ਰਹੀ ਹਿਮਾਂਸ਼ੀ
ਹਾਲ ਹੀ ਵਿਚ ਹਿਮਾਂਸ਼ੀ ਖੁਰਾਣਾ ਨੇ ਇੱਕ ਪੋਡਕਾਸਟ ਦੌਰਾਨ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਹ ਅੱਜਕੱਲ੍ਹ ਦੇ ਪੰਜਾਬੀ ਗੀਤਾਂ ਵਿਚ ਕਿਉਂ ਨਜ਼ਰ ਨਹੀਂ ਆ ਰਹੀ ਹੈ। ਅਦਾਕਾਰਾ ਨੇ ਦੱਸਿਆ, 'ਹੁਣ ਗਾਣੇ ਉਹੋ ਜਿਹੇ ਬਣ ਨਹੀਂ ਰਹੇ ਹਨ, ਰੋਜ਼ ਆਡੀਓ ਆਉਂਦੇ ਹਨ ਪਰ ਉਸ ਆਡੀਓ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਇਸ ਵਿਚ ਬੰਦਾ ਹੁਣ ਕਰੇ ਕੀ, ਸਾਡੀ ਸੰਗੀਤ ਇੰਡਸਟਰੀ ਖਾਲੀ ਪਈ ਹੈ, ਹੈ ਹੀ ਨਹੀਂ, ਕੌਣ ਗਾਇਕ ਹੈ, ਤੁਸੀਂ ਆਪ ਹੀ ਦੇਖ ਲਓ, ਤੁਹਾਨੂੰ ਸਿਰਫ਼ ਗਾਣਾ ਯਾਦ ਰਹੇਗਾ, ਤੁਹਾਨੂੰ ਚਿਹਰਾ ਯਾਦ ਨਹੀਂ ਰਹੇਗਾ। ਵਿਦੇਸ਼ਾਂ ਵਿਚ ਨਵੇਂ ਮੁੰਡੇ ਕੰਮ ਕਰ ਰਹੇ ਹਨ ਪਰ ਪੰਜਾਬ ਵਿਚ ਨਹੀਂ ਹਨ।' ਹੁਣ ਇਸ ਪੋਡਕਾਸਟ 'ਤੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -  ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ

ਵਰਕਫਰੰਟ
ਹੁਣ ਜੇਕਰ ਅਦਾਕਾਰਾ-ਮਾਡਲ ਹਿਮਾਂਸ਼ੀ ਖੁਰਾਣਾ ਦੇ ਵਰਕਫਰੰਟ ਬਾਰੇ ਗੱਲ ਕਰੀਏ ਤਾਂ ਉਹ ਇਸ ਸਮੇਂ ਕਈ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਬਟੋਰ ਰਹੀ ਹੈ। ਅਦਾਕਾਰਾ ਜਲਦ ਹੀ ਓਟੀਟੀ ਪ੍ਰੋਜੈਕਟ 'ਮਾਈ ਨੇਮ ਇਜ਼ ਏਕੇ 74' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News