ਹਰ ਰੋਜ਼ ''ਮਰਨ ਦੀ ਕਾਮਨਾ'' ਕਰਦਾ ਸੀ ਇਹ ਪੰਜਾਬੀ ਗਾਇਕ, ਹੈਰਾਨ ਕਰ ਦੇਵੇਗੀ ਵਜ੍ਹਾ

Sunday, Dec 22, 2024 - 04:03 PM (IST)

ਹਰ ਰੋਜ਼ ''ਮਰਨ ਦੀ ਕਾਮਨਾ'' ਕਰਦਾ ਸੀ ਇਹ ਪੰਜਾਬੀ ਗਾਇਕ, ਹੈਰਾਨ ਕਰ ਦੇਵੇਗੀ ਵਜ੍ਹਾ

ਜਲੰਧਰ- ਸਰਦਾਰ ਸਰਬਜੀਤ ਸਿੰਘ ਦੇ ਘਰ 15 ਮਾਰਚ 1983 ਨੂੰ ਇੱਕ ਲੜਕੇ ਨੇ ਜਨਮ ਲਿਆ। ਮਾਪਿਆਂ ਨੇ ਮਿਲ ਕੇ ਆਪਣੇ ਪੁੱਤਰ ਦਾ ਨਾਂ ਹਿਰਦੇਸ਼ ਸਿੰਘ ਰੱਖਿਆ। 2003 ਵਿੱਚ, ਸਰਬਜੀਤ ਦੇ ਪੁੱਤਰ ਨੇ ਇੱਕ ਡੀਜੇ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਤੁਸੀਂ ਯੋ ਯੋ ਹਨੀ ਸਿੰਘ ਦੇ ਨਾਮ ਤੋਂ ਮਸ਼ਹੂਰ ਗਾਇਕ ਅਤੇ ਰੈਪਰ ਨੂੰ ਜਾਣਦੇ ਹੋ, ਜਿਸ ਨੇ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ, ਸਫਲਤਾ ਅਤੇ ਲੋਕਾਂ ਦੀ ਦੀਵਾਨਗੀ ਦਾ ਅਨੁਭਵ ਕੀਤਾ ਹੈ।

OTT 'ਤੇ ਰਿਲੀਜ਼ ਹੋਈ ਹਨੀ ਸਿੰਘ ਦੀ ਡਾਕੂਮੈਂਟਰੀ
ਹਨੀ ਸਿੰਘ ਦੀ ਡਾਕੂਮੈਂਟਰੀ ਹਾਲ ਹੀ 'ਚ ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ, ਜੋ ਉਸ ਦੇ ਕਰੀਅਰ 'ਚ ਆਏ ਉਤਰਾਅ-ਚੜ੍ਹਾਅ ਨੂੰ ਦਰਸਾਉਂਦੀ ਹੈ। ਪ੍ਰਸਿੱਧ ਗਾਇਕ ਅਤੇ ਰੈਪਰ ਦੇ ਜੀਵਨ 'ਤੇ ਆਧਾਰਿਤ 1 ਘੰਟੇ 20 ਮਿੰਟ ਦੀ ਇਸ ਡਾਕੂਮੈਂਟਰੀ ਦਾ ਟਾਈਟਲ 'ਯੋ ਯੋ ਹਨੀ ਸਿੰਘ ਫੇਮਸ' ਹੈ। ਯੂਜ਼ਰਸ ਹਨੀ ਪਾਜੀ ਦੀ ਕਹਾਣੀ ਨੂੰ ਓਟੀਟੀ ਪਲੇਟਫਾਰਮ 'ਤੇ ਸਟ੍ਰੀਮ ਕਰਨ ਦੇ ਬਾਅਦ ਤੋਂ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਸਵਾਲ ਵੀ ਉਠਾ ਰਹੇ ਹਨ ਕਿ ਉਨ੍ਹਾਂ ਨੇ ਸਭ ਤੋਂ ਉਡੀਕੀ ਜਾ ਰਹੀ ਡਾਕੂਮੈਂਟਰੀ ਰਾਹੀਂ ਕੋਈ ਨਵੀਂ ਜਾਣਕਾਰੀ ਤਾਂ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ- ਇਨ੍ਹਾਂ ਸੁੰਦਰੀਆਂ ਨੇ ਗੀਤ 'ਕਾਲੀ ਐਕਟਿਵਾ' 'ਤੇ ਲਗਾਏ ਠੁਮਕੇ, ਦੇਖੋ ਵੀਡੀਓ

ਸ਼ਿਕਾਗੋ 'ਚ ਮਾਨਸਿਕ ਸੰਤੁਲਨ ਖੋਹ ਬੈਠੇ ਸਨ ਰੈਪਰ
ਆਪਣੀ ਡਾਕੂਮੈਂਟਰੀ ਵਿੱਚ ਰੈਪਰ ਹਨੀ ਸਿੰਘ ਨੇ ਦੱਸਿਆ ਕਿ ਜਦੋਂ ਉਹ ਸ਼ਾਹਰੁਖ ਖਾਨ ਨਾਲ ਟੂਰ 'ਤੇ ਸਨ ਤਾਂ ਸ਼ਿਕਾਗੋ 'ਚ ਕੀ ਹੋਇਆ ਸੀ। ਉਸਨੇ ਦੱਸਿਆ ਕਿ ਉਹ ਸ਼ਿਕਾਗੋ ਸ਼ੋਅ ਨਹੀਂ ਕਰਨਾ ਚਾਹੁੰਦਾ ਸੀ ਅਤੇ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ 'ਸ਼ੋਅ ਦੌਰਾਨ ਮਰ ਜਾਵੇਗਾ।'ਇਸ ਤੋਂ ਇਲਾਵਾ ਰੈਪਰ ਨੇ ਮਹਿਸੂਸ ਕੀਤਾ ਕਿ ਕੋਈ ਉਸ ਦੇ ਖਿਲਾਫ਼ 'ਸਾਜ਼ਿਸ਼' ਕਰ ਰਿਹਾ ਹੈ, ਇਸ ਲਈ ਉਸਨੇ ਜਦੋਂ ਸ਼ੋਅ ਲਈ ਤਿਆਰ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਪ੍ਰਬੰਧਕਾਂ ਨੇ ਉਸ ਤੋਂ ਕਾਰਨ ਪੁੱਛਿਆ। ਇਸ ਤੋਂ ਬਾਅਦ ਉਹ ਵਾਸ਼ਰੂਮ ਗਿਆ ਅਤੇ ਆਪਣੇ ਵਾਲ਼ ਕੱਟ ਕੇ ਆ ਗਿਆ ਅਤੇ ਕਿਹਾ ਕਿ ਮੇਰੇ ਵਾਲ਼ ਨਹੀਂ ਹਨ, ਪਰ ਫਿਰ ਪ੍ਰਬੰਧਕਾਂ ਨੇ ਉਸ ਨੂੰ ਟੋਪੀ ਪਹਿਨਾ ਦਿੱਤੀ ਤਾਂ ਇਸ ਤੋਂ ਬਾਅਦ ਉਸ ਨੇ ਕੌਫੀ ਵਾਲਾ ਮੱਗ ਆਪਣੇ ਸਿਰ ਉਤੇ ਮਾਰ ਲਿਆ।

ਇਹ ਵੀ ਪੜ੍ਹੋ- ਦੂਜੀ ਪਤਨੀ ਤੋਂ ਤਲਾਕ ਲਏਗਾ ਇਹ ਮਸ਼ਹੂਰ ਅਦਾਕਾਰ! ਖੁੱਲ੍ਹਿਆ ਭੇਦ

ਰੈਪਰ ਹਰ ਦਿਨ ਕਰਦਾ ਸੀ 'ਮਰਨ ਦੀ ਕਾਮਨਾ'
ਇਸ ਦੌਰਾਨ ਪੰਜਾਬੀ ਰੈਪਰ ਅਤੇ ਗਾਇਕ ਨੇ ਮਾਨਸਿਕ ਰੋਗ ਨਾਲ ਆਪਣੇ ਸੰਘਰਸ਼ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸਨੇ ਕਿਹਾ ਕਿ ਉਸ ਦਾ ਉਹ ਸਮਾਂ ਕਾਫੀ ਮਾੜਾ ਸੀ, ਉਸ ਲੱਗਦਾ ਸੀ ਕਿ ਹਰ ਕੋਈ ਉਸ ਉਤੇ ਹੱਸ ਰਿਹਾ ਹੈ, ਇੱਥੋ ਤੱਕ ਕਿ ਜਦੋਂ ਨੌਕਰਾਣੀ ਉਨ੍ਹਾਂ ਦੇ ਘਰ ਆਉਂਦੀ ਸੀ ਤਾਂ ਵੀ ਉਹ ਡਰ ਜਾਂਦਾ ਸੀ। ਉਸਨੂੰ ਲੱਗਦਾ ਸੀ ਕਿ ਉਹ ਸ਼ਾਇਦ ਉਸ 'ਤੇ ਹੱਸ ਰਹੀ ਹੈ ਜਾਂ ਉਸਨੂੰ ਲੱਗਦਾ ਕਿ ਉਹ ਫ਼ਰਸ਼ ਤੋਂ ਲਹੂ ਪੂੰਝ ਰਹੀ ਹੈ।ਇਸ ਦੌਰਾਨ ਰੈਪਰ ਨੇ ਇਹ ਵੀ ਦੱਸਿਆ ਕਿ ਉਹ ਹਰ ਰੋਜ਼ 'ਮੌਤ ਦੀ ਕਾਮਨਾ' ਕਰਦਾ ਸੀ। ਉਸਨੂੰ ਉਹ ਸਮਾਂ 'ਨਰਕ' ਵਰਗਾ ਲੱਗ ਰਿਹਾ ਸੀ। ਇਸ ਤੋਂ ਇਲਾਵਾ 'ਬ੍ਰਾਊਨ ਰੰਗ' ਰੈਪਰ ਨੇ ਇਹ ਵੀ ਖੁਲਾਸਾ ਕਿ ਕਦੇ-ਕਦੇ ਉਸਨੂੰ ਲੱਗਦਾ ਸੀ ਕਿ ਉਸ ਦੇ ਘਰ ਕੋਈ ਮਰਨ ਵਾਲਾ ਹੈ ਅਤੇ ਉਹ ਘਰ ਵਾਲਿਆਂ ਦੇ ਰੂਮ ਚੈੱਕ ਕਰਕੇ ਆਉਂਦਾ ਅਤੇ ਕਦੇ ਉਸਨੂੰ ਮਹਿਸੂਸ ਹੁੰਦਾ ਕਿ ਉਹ ਖੁਦ ਹੀ ਮਰਨ ਵਾਲਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News