ਨਿੱਕੂ ਨੇ ਸਾਂਝੀ ਕੀਤੀ ਧੀ ਨਾਲ ਤਸਵੀਰ, ਕਿਹਾ 'ਧੀਆਂ ਵਾਲਿਆਂ ਨੂੰ ਵਾਹਿਗੁਰੂ ਜੀ ਨੇ ਬਖ਼ਸ਼ੀ ਸਭ ਤੋਂ ਅਣਮੁੱਲੀ ਦਾਤ

Friday, Apr 30, 2021 - 12:10 PM (IST)

ਨਿੱਕੂ ਨੇ ਸਾਂਝੀ ਕੀਤੀ ਧੀ ਨਾਲ ਤਸਵੀਰ, ਕਿਹਾ 'ਧੀਆਂ ਵਾਲਿਆਂ ਨੂੰ ਵਾਹਿਗੁਰੂ ਜੀ ਨੇ ਬਖ਼ਸ਼ੀ ਸਭ ਤੋਂ ਅਣਮੁੱਲੀ ਦਾਤ

ਚੰਡੀਗੜ੍ਹ (ਬਿਊਰੋ) - ਵੱਖ-ਵੱਖ ਗੀਤਾਂ ਤੇ ਬੁਲੰਦ ਆਵਾਜ਼ ਦੇ ਸਦਕਾ ਪੰਜਾਬੀ ਸੰਗੀਤ ਜਗਤ 'ਚ ਖ਼ਾਸ ਪਛਾਣ ਕਾਇਮ ਕਰਨ ਵਾਲੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇਕ ਵਾਰ ਮੁੜ ਚਰਚਾ 'ਚ ਆ ਗਏ ਹਨ। ਦਰਅਸਲ ਹਾਲ ਹੀ 'ਚ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਹ ਨਿੱਕੀ ਬੱਚੀ ਨਾਲ ਨਜ਼ਰ ਆ ਰਹੇ ਹਨ। ਇਹ ਬੱਚੀ ਇੰਦਰਜੀਤ ਨਿੱਕੂ ਦੀ ਧੀ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੀ ਬੇਟੀ ਏਕਮ ਕੌਰ ਨਾਲ ਪਿਆਰੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, 'ਜਿੰਨ੍ਹਾਂ ਨੂੰ ਰੱਬ ਨੇ ਧੀਆਂ ਦਿੱਤੀਆਂ ਨੇ, ਸਭ ਤੋਂ ਅਣਮੁੱਲੀ ਦਾਤ ਬਖ਼ਸ਼ੀ ਉਨ੍ਹਾਂ ਨੂੰ ਵਾਹਿਗੁਰੂ ਜੀ ਨੇ।' ਪਿਉ-ਧੀ ਦੀ ਇਸ ਤਸਵੀਰ ਦਰਸ਼ਕਾਂ ਕਾਫ਼ੀ ਕੁਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।  

 
 
 
 
 
 
 
 
 
 
 
 
 
 
 
 

A post shared by inderjitnikku 🎂15 Oct❤️❤️❤️❤️ (@inderjitnikku)


ਦੱਸ ਦਈਏ ਕਿ ਇੰਦਰਜੀਤ ਨਿੱਕੂ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਹਨ।


ਜੇ ਗੱਲ ਕਰੀਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ 'ਯਾਦ', 'ਛੱਡਤਾ', 'ਜਿਸ ਦਿਨ ਦਾ ਸੋਹਣੀਏ ਨੀ', 'ਮੇਰੇ ਯਾਰ ਬੇਲੀ', 'ਨਾਂਅ', 'ਕਾਲਜ', 'ਦੁੱਖ', 'ਦੇਸੀ ਬੰਦੇ' ਸਣੇ ਕਈ ਕਮਾਲ ਦੇ ਗੀਤਾਂ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਸਰਗਰਮ ਹਨ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਟੀ. ਵੀ. ਦੇ ਕਈ ਰਿਐਲਿਟੀ ਸ਼ੋਅ 'ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।  


author

sunita

Content Editor

Related News