ਗਾਇਕ ਅਲਫ਼ਾਜ਼ ’ਤੇ ਹੋਏ ਹਮਲੇ ਤੋਂ ਦੁਖੀ ਹੋ ਕੇ ਬੋਲੇ ਇੰਦਰਜੀਤ ਨਿੱਕੂ, ਸਰਕਾਰਾਂ ਸੁੱਤੀਆਂ ਪਈਆਂ

Monday, Oct 03, 2022 - 02:38 PM (IST)

ਗਾਇਕ ਅਲਫ਼ਾਜ਼ ’ਤੇ ਹੋਏ ਹਮਲੇ ਤੋਂ ਦੁਖੀ ਹੋ ਕੇ ਬੋਲੇ ਇੰਦਰਜੀਤ ਨਿੱਕੂ, ਸਰਕਾਰਾਂ ਸੁੱਤੀਆਂ ਪਈਆਂ

ਬਾਲੀਵੁੱਡ ਡੈਸਕ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕਾਂ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਅਲਫ਼ਾਜ਼ ’ਤੇ ਜਾਨਲੇਵਾ ਹਮਲਾ ਹੋਇਆ।ਅਲਫ਼ਾਜ਼ ਗੰਭੀਰ ਜ਼ਖ਼ਮੀ ਹੈ ਅਤੇ ਮੋਹਾਲੀ ਦੇ ਫ਼ੋਰਟਿਸ ਹਸਪਤਾਲ ’ਚ ਦਾਖ਼ਲ ਹੈ।

PunjabKesari

ਇਹ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ

ਦੱਸ ਦੇਈਏ ਹਰ ਕੋਈ ਅਲਫ਼ਾਜ਼ ਦੇ ਠੀਕ ਹੋਣ ਦੀ ਅਰਦਾਸ ਕਰ ਰਿਹਾ ਹੈ। ਰੈਪਰ ਹਨੀ ਸਿੰਘ ਤੋਂ ਬਾਅਦ ਹੁਣ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਇੰਸਟਾਗ੍ਰਾਮ ’ਤੇ ਅਲਫ਼ਾਜ਼ ਦੀ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਉਹ ਗੰਭੀਰ ਹਾਲਤ ’ਚ ਹਨ।  ਗਾਇਕ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅਲਵਾਜ਼ ਭਰਾ ਲਈ ਅਰਦਾਸ ਕਰੋ।’ 

PunjabKesari

ਇਸ ਦੇ ਨਾਲ  ਗਾਇਕ ਨੇ ਕੈਪਸ਼ਨ ਵੀ ਲਿਖੀ ’ਚ ਲਿਖਿਆ ਕਿ ‘ਆਰਟਿਸਟ ਲੋਕਾਂ ਦੇ ਘਰ ਖੁਸ਼ੀਆਂ ਵੰਡਦੇ ਨੇ ਅਤੇ ਆ ਕਿਹੜੇ ਲੋਕ ਨੇ ਜੋ ਆਰਟਿਸਟਾਂ ਨੂੰ ਆਰਸਿਟ ਤਾਂ ਛੱਡੋ, ਬੰਦਾ ਵੀ ਸਮਝਣੋ ਹਟ ਗਏ ਨੇ। ਪਹਿਲਾਂ ਕਿਵੇਂ ਸਿੱਧੂ ਭਰਾ ਨਾਲ ਕੀਤਾ, ਕਦੇ ਕਿਸੇ ਆਰਟਿਸਟ ਤੇ ਅਟੈਕ, ਕਦੇ ਪਰਮੀਸ਼ ਵਰਮਾ, ਕਦੇ ਸੰਦੀਪ ਲੱਲੀਆਂ ਅਤੇ ਸਿੱਧੀਆਂ ਗੋਲੀਆਂ , ਅੱਜ ਅਲਫ਼ਾਜ਼, ਕੀ ਸਰਕਾਰਾਂ ਸੁੱਤੀਆਂ ਪਈਆਂ? ਐਨਾ ਟੈਕਸ ਭਰਦੇ ਆ ਆਰਟਿਸਟ, ਇਸ ਦੇ ਬਾਵਜੂਦ ਨਾ ਕੋਈ ਆਰਥਿਕ ਸਮਰਥਨ ਤੇ ਨਾ ਹੀ ਕੋਈ ਸਕਿਉਰਟੀ। ਫ਼ਿਰ ਕਹਿੰਦੇ ਨੇ ਆਰਟਿਸਟ ਬਾਹਰ ਨੂੰ ਭੱਜਦੇ ਨੇ। ਸੋਚੋ ਮਾਨ ਸਾਹਿਬ ਆਰਟਿਸਟਾਂ ਬਾਰੇ ਵੀ।’

ਇਹ ਵੀ ਪੜ੍ਹੋ : ਪੰਜਾਬੀ ਗਾਇਕ ਅਲਫ਼ਾਜ਼ ’ਤੇ ਹੋਇਆ ਜਾਨਲੇਵਾ ਹਮਲਾ, ਹਸਪਤਾਲ ’ਚੋਂ ਤਸਵੀਰ ਆਈ ਸਾਹਮਣੇ

ਦੱਸ ਦੇਈਏ ਇੰਡਸਟਰੀ ’ਚ ਇਕ ਵਾਰ ਫ਼ਿਰ ਡਰ ਦਾ ਮਾਹੌਲ ਬਣ ਗਿਆ ਹੈ। ਹਰ ਕੋਈ ਗਾਇਕ ਦੇ ਠੀਕ ਹੋਣ ਦੀ ਅਰਦਾਸ ਕਰ ਰਿਹਾ ਹੈ।


author

Shivani Bassan

Content Editor

Related News