ਲਹਿੰਬਰ ਹੁਸੈਨਪੁਰੀ ਦੇ ਵਿਵਾਦ ’ਤੇ ਬੋਲਿਆ ਇੰਦਰਜੀਤ ਨਿੱਕੂ, ਪਰਿਵਾਰ ਤੇ ਲਹਿੰਬਰ ਬਾਰੇ ਆਖੀਆਂ ਇਹ ਗੱਲਾਂ

Thursday, Jun 03, 2021 - 03:28 PM (IST)

ਲਹਿੰਬਰ ਹੁਸੈਨਪੁਰੀ ਦੇ ਵਿਵਾਦ ’ਤੇ ਬੋਲਿਆ ਇੰਦਰਜੀਤ ਨਿੱਕੂ, ਪਰਿਵਾਰ ਤੇ ਲਹਿੰਬਰ ਬਾਰੇ ਆਖੀਆਂ ਇਹ ਗੱਲਾਂ

ਚੰਡੀਗੜ੍ਹ (ਬਿਊਰੋ)– ਲਹਿੰਬਰ ਹੁਸੈਨਪੁਰੀ ਦਾ ਪਰਿਵਾਰ ਨਾਲ ਵਿਵਾਦ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਬਣਿਆ ਹੋਇਆ ਹੈ। ਲਹਿੰਬਰ ਹੁਸੈਨਪੁਰੀ ’ਤੇ ਜਿਥੇ ਪਤਨੀ, ਬੱਚਿਆਂ ਤੇ ਸਾਲੀ ਨੇ ਗੰਭੀਰ ਇਲਜ਼ਾਮ ਲਗਾਏ ਹਨ, ਉਥੇ ਲਹਿੰਬਰ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਇਸ ਵਿਵਾਦ ’ਤੇ ਹੁਣ ਤਕ ਲਹਿੰਬਰ ਹੁਸੈਨਪੁਰੀ, ਉਸ ਦੀ ਪਤਨੀ, ਸਾਲੀ ਤੇ ਬੱਚਿਆਂ ਦਾ ਪੱਖ ਸਾਹਮਣੇ ਆ ਚੁੱਕਾ ਹੈ। ਹਾਲਾਂਕਿ ਇਸ ਸਭ ਦੇ ਬਾਵਜੂਦ ਇਹ ਵਿਵਾਦ ਕਿਸੇ ਨਤੀਜੇ ’ਤੇ ਨਹੀਂ ਪਹੁੰਚਿਆ।

ਬੀਤੇ ਦਿਨੀਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਇਕ ਫੇਸਬੁੱਕ ਲਾਈਵ ਰਾਹੀਂ ਲਹਿੰਬਰ ਹੁਸੈਨਪੁਰੀ ਦੇ ਵਿਵਾਦ ’ਤੇ ਆਪਣੀ ਰਾਏ ਰੱਖੀ ਹੈ। ਨਿੱਕੂ ਨੇ ਕਿਹਾ ਕਿ ਜਦੋਂ ਇਕ ਪਰਿਵਾਰ ’ਚ ਤੀਜਾ ਬੰਦਾ ਪੈਂਦਾ ਹੈ ਤਾਂ ਉਹ ਵਿਵਾਦ ਘਟਦਾ ਨਹੀਂ, ਸਗੋਂ ਹੋਰ ਵੱਧ ਜਾਂਦਾ ਹੈ।

ਉਨ੍ਹਾਂ ਨੂੰ ਦੁੱਖ ਹੈ ਕਿ ਲਹਿੰਬਰ ਹੁਸੈਨਪੁਰੀ ਦੇ ਪਰਿਵਾਰ ’ਚ ਅਜਿਹਾ ਹੋ ਰਿਹਾ ਹੈ। ਨਿੱਕੂ ਨੇ ਇਸ ਦੌਰਾਨ ਨਾ ਤਾਂ ਲਹਿੰਬਰ ਹੁਸੈਨਪੁਰੀ ਦਾ ਪੱਖ ਲਿਆ ਤੇ ਨਾ ਹੀ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਦਾ। ਨਿੱਕੂ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਲਹਿੰਬਰ ਕੋਲੋਂ ਕੋਈ ਮਾੜੀ ਗੱਲ ਨਹੀਂ ਸੁਣੀ ਹੈ।

ਲਹਿੰਬਰ ਜੇ ਸ਼ਰਾਬ ਪੀਂਦਾ ਵੀ ਸੀ ਤਾਂ ਉਸ ਨੇ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਿਆ। ਨਾਲ ਹੀ ਨਿੱਕੂ ਨੇ ਇਹ ਕਿਹਾ ਕਿ ਬਹੁਤ ਲੋਕ ਲਹਿੰਬਰ ਦਾ ਮਾੜਾ ਕਰਕੇ ਗਏ ਸਨ ਤੇ ਕਈ ਲੋਕਾਂ ਕੋਲੋਂ ਉਸ ਨੇ ਪੈਸੇ ਲੈਣੇ ਸਨ ਪਰ ਉਹ ਆਪਣੇ ਪੈਸਿਆਂ ਕਰਕੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਦਾ ਸੀ।

ਨਿੱਕੂ ਨੇ ਕਿਹਾ ਕਿ ਸਾਨੂੰ ਪਰਿਵਾਰ ਨੂੰ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਆਪਸੀ ਮਤਭੇਦ ਦੂਰ ਹੋ ਸਕਣ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News