ਯਸ਼ ਅੰਕਲ ਦੀਆਂ ਫ਼ਿਲਮਾਂ ’ਚ ਔਰਤਾਂ ਨੂੰ ਹਮੇਸ਼ਾ ਪੁਰਸ਼ਾਂ ਦੇ ਬਰਾਬਰ ਚੰਗਾ ਭਾਗ ਮਿਲਦਾ ਸੀ : ਰਾਣੀ ਮੁਖਰਜੀ

02/22/2023 4:08:03 PM

ਮੁੰਬਈ (ਬਿਊਰੋ) : ਨੈੱਟਫਲਿਕਸ ਦੀ ਬਹੁਤ ਪਸੰਦੀਦਾ ਡਾਕੂਮੈਂਟਰੀ-ਸੀਰੀਜ਼ ‘ਦਿ ਰੋਮਾਂਟਿਕਸ’ 14 ਫਰਵਰੀ ਨੂੰ ਸਰਬਸੰਮਤੀ ਨਾਲ ਪ੍ਰਸ਼ੰਸਾ ਤੇ ਪਿਆਰ ਨਾਲ ਰਿਲੀਜ਼ ਹੋਈ ਜੋ, ਯਸ਼ ਚੋਪੜਾ, ਯਸ਼ ਰਾਜ ਫ਼ਿਲਮਾਂ ਦੀ ਵਿਰਾਸਤ ਤੇ ਪਿਛਲੇ 50 ਸਾਲਾਂ ’ਚ ਭਾਰਤ ਤੇ ਭਾਰਤੀਆਂ ’ਤੇ ਇਸ ਦੇ ਸੱਭਿਆਚਾਰਕ ਪ੍ਰਭਾਵ ਨੂੰ ਸ਼ਰਧਾਂਜਲੀ ਦਿੰਦੀ ਹੈ। 

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਯਸ਼ ਚੋਪੜਾ ਤੇ ਯਸ਼ ਰਾਜ ਫ਼ਿਲਮਾਂ ਲਈ ਰਾਸ਼ਟਰੀ ਪਿਆਰ ਸਪੱਸ਼ਟ ਸੀ ਕਿਉਂਕਿ ‘ਰੋਮਾਂਟਿਕਸ’ ਆਪਣੀ ਰਿਲੀਜ਼ ਦੇ 48 ਘੰਟਿਆਂ ਦੇ ਅੰਦਰ ਨੈੱਟਫਲਿਕਸ ’ਤੇ ਨੰਬਰ 1 ਟ੍ਰੈਂਡਿੰਗ ਟਾਈਟਲ ਬਣ ਗਿਆ ਸੀ। ਪ੍ਰਸਿੱਧ ਡਾਕੂਮੈਂਟਰੀ-ਸੀਰੀਜ਼ ’ਚ ਰਾਣੀ ਮੁਖਰਜੀ ਨੂੰ ਦਿਖਾਇਆ ਗਿਆ ਹੈ, ਜੋ ਕਹਿੰਦੀ ਹੈ ਕਿ ਉਹ ਯਸ਼ ਚੋਪੜਾ ਨੂੰ ਨਾ ਸਿਰਫ਼ ਇਕ ਫ਼ਿਲਮ ਨਿਰਮਾਤਾ ਤੇ ਇਕ ਸਲਾਹਕਾਰ ਦੇ ਤੌਰ ’ਤੇ ਹਾਸਲ ਕਰ ਕੇ ਖੁਸ਼ਕਿਸਮਤ ਮਹਿਸੂਸ ਕਰਦੀ ਹੈ, ਜਿਨ੍ਹਾਂ ਨੇ ਉਸ ਨੂੰ ਇਕ ਕਲਾਕਾਰ ਦੇ ਤੌਰ ’ਤੇ ਸਗੋਂ ਇਕ ਸਹੁਰੇ ਵਜੋਂ ਵੀ ਸਿਖਾਇਆ ਹੈ! ਰਾਣੀ ਮੁਖਰਜੀ ਨੇ ਕਿਹਾ ਕਿ ਯਸ਼ ਅੰਕਲ ਦੀਆਂ ਫਿਲਮਾਂ ’ਚ ਔਰਤਾਂ ਨੂੰ ਹਮੇਸ਼ਾ ਮਰਦਾਂ ਦੇ ਬਰਾਬਰ ਜਾਂ ਥੋੜ੍ਹਾ ਬਿਹਤਰ ਹਿੱਸਾ ਮਿਲਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News