ਕੋਲਕਾਤਾ ਡਾਕਟਰ ਕਤਲ ਮਾਮਲੇ ''ਚ ਗਾਇਕ ਏਪੀ ਢਿੱਲੋਂ ਨੇ ਆਪਣੇ ਗੀਤ ਰਾਹੀਂ ਕੱਢੀ ਭੜਾਸ
Saturday, Aug 17, 2024 - 04:24 PM (IST)
ਜਲੰਧਰ- ਗਾਇਕ ਏ. ਪੀ. ਢਿੱਲੋਂ ਨੇ ਥੋੜ੍ਹੇ ਸਮੇਂ 'ਚ ਪੰਜਾਬੀ ਸੰਗੀਤ ਜਗਤ 'ਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਹਾਲ ਹੀ 'ਚ ਗਾਇਕ ਨੇ ਕੋਲਕਾਤਾ 'ਚ ਹੋਈ ਦਰਿੰਦਗੀ 'ਤੇ ਗੁੱਸਾ ਜ਼ਾਹਰ ਕੀਤਾ ਹੈ।ਢਿੱਲੋਂ ਨੇ ਸ਼ੁੱਕਰਵਾਰ ਸਵੇਰੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਪੋਸਟ ਸਾਂਝੀ ਕੀਤੀ। ਜਿਸ 'ਚ ਉਸ ਨੇ ਲਿਖਿਆ ਕਿ ਜਦੋਂ ਹੀ ਮੈਂ ਅੱਜ ਸਵੇਰੇ ਉੱਠਿਆ, ਮੈਂ ਆਪਣੇ ਵਿਚਾਰਾਂ ਨੂੰ ਉਸੇ ਤਰੀਕੇ ਨਾਲ ਬਾਹਰ ਕੱਢਣਾ ਚਾਹੁੰਦਾ ਸੀ ਜਿਸ ਤਰ੍ਹਾਂ ਮੈਂ ਜਾਣਦਾ ਹਾਂ।" ਦੱਸ ਦਈਏ ਕਿ ਇਸ ਪੋਸਟ ਦੇ ਨਾਲ ਉਸ ਨੇ ਇੱਕ ਸ਼ਰਧਾਂਜਲੀ ਕਲਿੱਪ ਪੋਸਟ ਕੀਤੀ।
ਦੱਸ ਦਈਏ ਕਿ ਗਾਇਕ ਨੇ ਇਸ ਪੰਜਾਬੀ ਗੀਤ 'ਚ ਪੀੜਤ ਲਈ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਔਰਤਾਂ ਦੀ ਕੁਦਰਤੀ ਤਾਕਤ ਬਾਰੇ ਗੱਲ ਕਰਦਾ ਹੈ ਅਤੇ ਕਿਵੇਂ ਸਮਾਜ ਉਸ ਨੂੰ ਲਗਾਤਾਰ ਅਸਫਲ ਕਰ ਰਿਹਾ ਹੈ।ਢਿੱਲੋਂ ਨੇ ਗੀਤ 'ਚ ਕਿਹਾ ਕਿ ਉਸ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਰੂਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਰੱਬ, ਉਸ ਦਾ ਅਜਿਹਾ ਦੁਖਦਾਈ ਅੰਤ ਕਿਵੇਂ ਹੋ ਸਕਦਾ ਹੈ? ਉਹ ਅਜਿਹੀ ਜਗ੍ਹਾ ਸੀ ਜਿੱਥੇ ਹਰ ਕੋਈ ਉਸ ਨੂੰ ਜਾਣਦਾ ਸੀ, ਪਰ ਫਿਰ ਵੀ ਉਹ ਸੁਰੱਖਿਆਤ ਨਹੀਂ ਸੀ। ਅਸੀਂ ਤੁਹਾਨੂੰ ਪੁੱਛਦੇ ਹਾਂ, ਕੀ ਇਸ ਸੰਸਾਰ 'ਚ ਇੱਕ ਧੀ ਦੇ ਰੂਪ 'ਚ ਜਨਮ ਲੈਣਾ ਸਰਾਪ ਹੈ?
ਇਹ ਖ਼ਬਰ ਵੀ ਪੜ੍ਹੋ -ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਪੁੱਜੇ ਗਾਇਕ ਮੀਕਾ ਸਿੰਘ, ਪੁੱਛੇ ਇਹ ਸਵਾਲ
ਉਨ੍ਹਾਂ ਦੇ ਗੀਤ ਦੇ ਅਗਲੇ ਪੈਰੇ 'ਚ ਕਿਹਾ ਹੈ ਕਿ ਜਿਨ੍ਹਾਂ ਔਰਤਾਂ ਨੇ ਦੁਨੀਆ ਬਦਲ ਦਿੱਤੀ ਹੈ, ਉਹ ਸਮਾਜ ਬਦਲਣ ਲਈ ਤਿਆਰ ਨਹੀਂ ਹੈ। ਭਾਵੇਂ ਮੀਲਾਂ-ਮੀਲ ਅੱਗੇ ਵਧ ਗਿਆ ਹੈ, ਪਰ ਸਮਾਜ ਆਪਣੀ ਥਾਂ ਤੋਂ ਇੱਕ ਰੂੰ ਵੀ ਨਹੀਂ ਹਿੱਲਿਆ। ਜੋ 12 ਸਾਲ ਪਹਿਲਾਂ ਹੋਇਆ ਸੀ। ਅੱਜ ਵੀ ਉਹੀ ਹੋ ਰਿਹਾ ਹੈ ਅਤੇ ਸ਼ਾਂਤੀ ਨਾਲ ਰਹਿਣ ਲਈ ਔਰਤਾਂ ਦੇ ਲਈ ਮਾਰਚ ਕਿਉਂ ਕਰਨਾ ਪੈਂਦਾ ਹੈ?
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।