ਕਸ਼ਮੀਰ ’ਚ ‘ਪਠਾਨ’ ਨੇ ਤੋੜਿਆ 32 ਸਾਲ ਪੁਰਾਣਾ ਰਿਕਾਰਡ, ਸਿਨੇਮਾਘਰਾਂ ਦੇ ਬਾਹਰ ਲੱਗੇ ਹਾਊਸਫੁੱਲ ਦੇ ਬੋਰਡ

01/27/2023 1:49:32 PM

ਮੁੰਬਈ (ਬਿਊਰੋ)– ‘ਪਠਾਨ’ ਦੀ ਤਾਂ ਚਾਂਦੀ ਹੀ ਚਾਂਦੀ ਹੋ ਰਹੀ ਹੈ। ਸ਼ਾਹਰੁਖ ਖ਼ਾਨ ਦੀ ਫ਼ਿਲਮ ਨੇ ਪਤਾ ਨਹੀਂ ਕਿੰਨੇ ਰਿਕਾਰਡ ਬਣਾਏ ਹਨ। ਸ਼ਾਹਰੁਖ ਦੀ ਇਹ ਫ਼ਿਲਮ ਬਾਲੀਵੁੱਡ ’ਚ ਪਏ ਸੋਕੇ ਲਈ ਰਾਮਬਾਣ ਸਾਬਿਤ ਹੋਈ ਹੈ। ਹੁਣ ਇਕ ਹੋਰ ਰਿਕਾਰਡ ‘ਪਠਾਨ’ ਨੇ ਆਪਣੇ ਨਾਮ ਕਰ ਲਿਆ ਹੈ। ਅਸਲ ’ਚ ਕਸ਼ਮੀਰ ਘਾਟੀ ਦੇ ਸਿਨੇਮਾਘਰਾਂ ਦੇ ਬਾਹਰ ਹਾਊਸਫੁੱਲ ਸਾਈਨ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ। ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨੂੰ ਕਸ਼ਮੀਰ ’ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਅਨੂੰ ਕਪੂਰ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖ਼ਲ

ਸ਼ਾਹਰੁਖ ਦੇ ਪ੍ਰਸ਼ੰਸਕ ਦੇਸ਼ ਦੇ ਕੋਨੇ-ਕੋਨੇ ’ਚ ਵਸੇ ਹੋਏ ਹਨ, ਇਸ ਲਈ ਕਸ਼ਮੀਰ ’ਚ ਰਹਿੰਦਿਆਂ ਉਨ੍ਹਾਂ ਦੇ ਪ੍ਰਸ਼ੰਸਕ ਇਸ ਫ਼ਿਲਮ ਨੂੰ ਦੇਖਣ ਤੋਂ ਕਿਵੇਂ ਪਿੱਛੇ ਹੱਟ ਸਕਦੇ ਹਨ। ਥਿਏਟਰ ਦੇ ਬਾਹਰ 32 ਸਾਲਾਂ ਬਾਅਦ ਹਾਊਸਫੁੱਲ ਸਾਈਨ ਬੋਰਡ ਲਗਾਏ ਗਏ ਹਨ। ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਲਈ ਪ੍ਰਸ਼ੰਸਕਾਂ ’ਚ ਇਸ ਤੋਂ ਪਹਿਲਾਂ ਕਦੇ ਕਿਸੇ ਫ਼ਿਲਮ ਲਈ ਅਜਿਹਾ ਕ੍ਰੇਜ਼ ਨਹੀਂ ਦੇਖਿਆ ਗਿਆ।

ਕਸ਼ਮੀਰ ਥਿਏਟਰ ਦੇ ਬਾਹਰ ਹਾਊਸਫੁੱਲ ਸਾਈਨ ਬੋਰਡ
ਇਕ ਥਿਏਟਰ ਦੇ ਬਾਹਰ ਹਾਊਸਫੁੱਲ ਦਾ ਬੋਰਡ ਦਿਖਾਉਂਦਿਆਂ ਸੋਸ਼ਲ ਮੀਡੀਆ ’ਤੇ ਲਿਖਿਆ ਹੈ, ‘‘ਅੱਜ ‘ਪਠਾਨ’ ਦੇਸ਼ ਨੂੰ ਬੰਨ੍ਹ ਕੇ ਰੱਖ ਰਹੇ ਹਨ। ਅਸੀਂ ਸਾਰੇ ਕਿੰਗ ਖ਼ਾਨ ਦੇ ਧੰਨਵਾਦੀ ਹਾਂ ਕਿਉਂਕਿ 32 ਸਾਲਾਂ ਬਾਅਦ ਅਜਿਹਾ ਹੋ ਰਿਹਾ ਹੈ, ਜਦੋਂ ਕਸ਼ਮੀਰ ਘਾਟੀ ’ਚ ਸਿਨੇਮਾਘਰਾਂ ਦੇ ਬਾਹਰ ਹਾਊਸਫੁੱਲ ਸਾਈਨ ਬੋਰਡ ਲਗਾਏ ਜਾ ਰਹੇ ਹਨ। ਸ਼ਾਹਰੁਖ ਖ਼ਾਨ ਦਾ ਧੰਨਵਾਦ। ਇਸ ਦੇ ਨਾਲ ਹੀ ਥਿਏਟਰ ਮਾਲਕ ਨੇ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਦੇ ਨਾਲ YRF ਕੰਪਨੀ ਨੂੰ ਵੀ ਟੈਗ ਕੀਤਾ ਹੈ।’’

PunjabKesari

‘ਪਠਾਨ’ ਦੀ ਪ੍ਰਸਿੱਧੀ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ 55 ਕਰੋੜ ਦੀ ਕਮਾਈ ਕਰ ਲਈ ਹੈ। ਦੂਜੇ ਦਿਨ ਦੀ ਬਾਕਸ ਆਫਿਸ ਦੀ ਭਵਿੱਖਵਾਣੀ ’ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫ਼ਿਲਮ 60 ਕਰੋੜ ਤੋਂ ਪਾਰ ਦੀ ਕਮਾਈ ਕਰ ਸਕਦੀ ਹੈ। ਹਾਲਾਂਕਿ ਇਹ ਅੰਕੜਾ ਆਉਣ ਵਾਲੇ ਦਿਨਾਂ ’ਚ ਹੀ ਪਤਾ ਲੱਗੇਗਾ ਕਿ ‘ਪਠਾਨ’ ਨੇ ਕਿੰਨੀ ਕਮਾਈ ਕੀਤੀ। ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਵਧਦਾ ਕ੍ਰੇਜ਼ ਦੱਸ ਰਿਹਾ ਹੈ ਕਿ ਇਸ ਵਾਰ ‘ਪਠਾਨ’ ਇਕ, ਦੋ ਜਾਂ ਤਿੰਨ ਨਹੀਂ, ਸਗੋਂ ਕਈ ਰਿਕਾਰਡ ਤੋੜੇਗੀ ਤੇ ਇਤਿਹਾਸ ਰਚ ਦੇਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News