ਅਕਸ਼ਰਾ ਸਿੰਘ ਦੇ ਸ਼ੋਅ 'ਚ ਸੁੱਟੀਆਂ ਚੱਪਲਾਂ ਅਤੇ ਭੀੜ ਨੇ ਤੋੜੀਆਂ ਕੁਰਸੀਆਂ, ਪੜ੍ਹੋ ਪੂਰਾ ਮਾਮਲਾ

Monday, Sep 23, 2024 - 11:42 AM (IST)

ਅਕਸ਼ਰਾ ਸਿੰਘ ਦੇ ਸ਼ੋਅ 'ਚ ਸੁੱਟੀਆਂ ਚੱਪਲਾਂ ਅਤੇ ਭੀੜ ਨੇ ਤੋੜੀਆਂ ਕੁਰਸੀਆਂ, ਪੜ੍ਹੋ ਪੂਰਾ ਮਾਮਲਾ

ਆਜ਼ਮਗੜ੍ਹ- ਇਨ੍ਹੀਂ ਦਿਨੀਂ ਯੂਪੀ 'ਚ ਆਜ਼ਮਗੜ੍ਹ ਮਹਾਉਤਸਵ ਨੂੰ ਲੈ ਕੇ ਕਾਫੀ ਚਰਚਾ ਹੈ। ਪ੍ਰੋਗਰਾਮ 'ਚ ਕਈ ਭੋਜਪੁਰੀ ਸਿਤਾਰੇ ਪਰਫਾਰਮ ਕਰ ਰਹੇ ਹਨ ਅਤੇ ਪ੍ਰੋਗਰਾਮ ਦੇ ਆਖਰੀ ਦਿਨ ਭੋਜਪੁਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਕਸ਼ਰਾ ਸਿੰਘ ਨੇ ਵੀ ਆਪਣੇ ਸ਼ਾਨਦਾਰ ਗੀਤਾਂ ਨਾਲ ਹਲਚਲ ਮਚਾ ਦਿੱਤੀ। ਕੱਲ੍ਹ ਜਿਵੇਂ ਹੀ ਅਕਸ਼ਰਾ ਸਿੰਘ ਭੋਜਪੁਰੀ ਨਾਈਟਸ ਦੇ ਮੰਚ 'ਤੇ ਪਹੁੰਚੀ ਤਾਂ ਉਸ ਦਾ ਡਾਂਸ ਦੇਖ ਕੇ ਭੀੜ ਕਾਬੂ ਤੋਂ ਬਾਹਰ ਹੋ ਗਈ। ਦਰਸ਼ਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ 'ਚ ਲਾਠੀਆਂ, ਲੱਤਾਂ ਅਤੇ ਮੁੱਕਿਆਂ ਨਾਲ ਕਾਫੀ ਲੜਾਈ ਹੋਈ। ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ।

ਇਹ ਖ਼ਬਰ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ, ਪੋਸਟ ਰਾਹੀਂ ਦਿੱਤੀ ਜਾਣਕਾਰੀ

ਦੱਸ ਦੇਈਏ ਕਿ ਕੱਲ੍ਹ ਪੰਜ ਰੋਜ਼ਾ ਆਜ਼ਮਗੜ੍ਹ ਮਹਾਉਤਸਵ ਦਾ ਆਖਰੀ ਦਿਨ ਸੀ। ਪ੍ਰਬੰਧਕਾਂ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਅਕਸ਼ਰਾ ਸਿੰਘ ਨੂੰ ਭੋਜਪੁਰੀ ਨਾਈਟਸ 'ਚ ਵੀ ਬੁਲਾਇਆ ਸੀ। ਐਤਵਾਰ ਹੋਣ ਕਰਕੇ ਭੀੜ ਕਾਫੀ ਸੀ। ਜਿਵੇਂ ਹੀ ਅਕਸ਼ਰਾ ਸਿੰਘ ਗਾਉਣ ਲਈ ਸਟੇਜ 'ਤੇ ਪਹੁੰਚੀ ਤਾਂ ਉਸ ਦਾ ਡਾਂਸ ਦੇਖ ਕੇ ਭੀੜ ਕਾਬੂ ਤੋਂ ਬਾਹਰ ਹੋ ਗਈ।ਹਾਲਾਂਕਿ ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਕਾਬੂ ਕੀਤਾ ਪਰ ਅਕਸ਼ਰਾ ਸਿੰਘ ਨੂੰ ਪ੍ਰੋਗਰਾਮ ਅੱਧ ਵਿਚਾਲੇ ਛੱਡਣਾ ਪਿਆ।ਇਸ ਤੋਂ ਪਹਿਲਾਂ ਜੌਨਪੁਰ ਵਿੱਚ ਅਕਸ਼ਰਾ ਦੇ ਪ੍ਰੋਗਰਾਮ 'ਚ ਭੀੜ ਕਾਬੂ ਤੋਂ ਬਾਹਰ ਹੋ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News