ਵ੍ਹਾਈਟ ਡਰੈੱਸ ''ਚ ਨੇਹਾ ਕੱਕੜ ਨੇ ਮਚਾਇਆ ਕਹਿਰ, ਹੱਥ ''ਚ ਗੁਲਾਬ ਦਾ ਫੁੱਲ ਫੜ੍ਹ ਦਿੱਤੇ ਪੋਜ਼ (ਤਸਵੀਰਾਂ)

Wednesday, Apr 20, 2022 - 11:47 AM (IST)

ਵ੍ਹਾਈਟ ਡਰੈੱਸ ''ਚ ਨੇਹਾ ਕੱਕੜ ਨੇ ਮਚਾਇਆ ਕਹਿਰ, ਹੱਥ ''ਚ ਗੁਲਾਬ ਦਾ ਫੁੱਲ ਫੜ੍ਹ ਦਿੱਤੇ ਪੋਜ਼ (ਤਸਵੀਰਾਂ)

ਮੁੰਬਈ- ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਗਾਣੇ ਤਾਂ ਹਿੱਟ ਹੁੰਦੇ ਹੀ ਹਨ ਪਰ ਇਸ ਦੇ ਨਾਲ-ਨਾਲ ਹੀ ਉਨ੍ਹਾਂ ਦਾ ਸਟਾਈਲ ਵੀ ਸੁਪਰਹਿੱਟ ਹੈ। ਸਟਾਈਲ ਅਤੇ ਫੈਸ਼ਨ ਦੇ ਮਾਮਲੇ 'ਚ ਨੇਹਾ ਬੀ-ਟਾਊਨ ਦੀਆਂ ਕਈ ਹੌਟ ਹਸੀਨਾਵਾਂ ਨੂੰ ਮਾਤ ਦਿੰਦੀ ਹੈ। ਉਹ ਆਏ ਦਿਨ ਪ੍ਰਸ਼ੰਸਕਾਂ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

PunjabKesari
ਹਾਲ ਹੀ 'ਚ ਨੇਹਾ ਨੇ ਇੰਸਟਾ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ 'ਚ ਉਨ੍ਹਾਂ ਦੀ ਸਟਨਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਨੇਹਾ ਨੇ ਵ੍ਹਾਈਟ ਕਰਾਪ ਟਾਪ ਦੇ ਨਾਲ ਮੈਚਿੰਗ ਧੋਤੀ ਸਟਾਈਲ ਪਲਾਜ਼ੋ ਕੈਰੀ ਕੀਤਾ।

PunjabKesari
ਇਸ ਲੁੱਕ ਨੂੰ ਨੇਹਾ ਨੇ ਮਿਨੀਮਲ ਮੇਕਅਪ ਅਤੇ ਨਿਊਡ ਲਿਪਸਟਿਕ ਨਾਲ ਕੰਪਲੀਟ ਕੀਤਾ ਹੈ। ਅਸੈੱਸਰੀਜ਼ ਦੀ ਗੱਲ ਕਰੀਏ ਤਾਂ ਨੇਹਾ ਨੇ ਗੋਲ ਈਅਰਰਿੰਗ ਅਤੇ ਇਕ ਵੱਡੀ ਜਿਹੀ ਰਿੰਗ ਪਾਈ ਹੋਈ ਹੈ।

PunjabKesari
ਕੁਝ ਤਸਵੀਰਾਂ 'ਚ ਨੇਹਾ ਹੱਥਾਂ 'ਚ ਗੁਲਾਬ ਦਾ ਫੁੱਲ ਲਏ ਪੋਜ਼ ਦੇ ਰਹੀ ਹੈ। ਨੇਹਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਤੁਹਾਨੂੰ ਦੱਸ ਦੇਈਏ ਕਿ ਨੇਹਾ ਦੀ ਗਿਣਤੀ ਬਾਲੀਵੁੱਡ ਦੇ ਵੱਡੇ ਗਾਇਕਾਂ 'ਚ ਹੁੰਦੀ ਹੈ। ਨੇਹਾ ਨੇ ਇੰਡੀਅਨ ਆਈਡਲ ਦੇ ਸੀਜ਼ਨ-2 ਕੰਟੈਸਟੈਂਟ ਦੇ ਤੌਰ 'ਤੇ ਹਿੱਸਾ ਲਿਆ ਸੀ। ਨੇਹਾ ਨੇ ਸਾਲ 2013 'ਚ ਫਿਲਮ 'ਫਟਾ ਪੋਸਟਰ ਨਿਕਲਾ ਹੀਰੋ' ਦੇ ਲਈ ਧਤਿੰਗ ਨਾਚ ਗਾਣਾ ਗਾਇਆ ਸੀ।

PunjabKesari


author

Aarti dhillon

Content Editor

Related News