ਲਾਲ ਸਾੜ੍ਹੀ ’ਚ ਮੌਨੀ ਰਾਏ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਟੀ.ਵੀ. ਦੀ ਨਾਗਿਨ ਨੇ ਦਿਖਾਈ ਹੌਟ ਲੁੱਕ
Thursday, Jul 14, 2022 - 01:14 PM (IST)
ਮੁੰਬਈ: ਅਦਾਕਾਰਾ ਮੌਨੀ ਰਾਏ ਨੇ ਟੀ.ਵੀ ਤੋਂ ਲੈ ਕੇ ਬਾਲੀਵੁੱਡ ਤੱਕ ਚੰਗੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਅਦਾਕਾਰਾ ਆਪਣੀ ਡਰੈਸਿੰਗ ਸੈਂਸ ਲਈ ਵੀ ਜਾਣੀ ਜਾਂਦੀ ਹੈ। ਮੌਨੀ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ ’ਚ ਮੌਨੀ ਨੇ ਸਾੜੀ ’ਚ ਆਪਣੀਆਂ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
ਇਹ ਵੀ ਪੜ੍ਹੋ : ਦੀਪਿਕਾ ਕੱਕੜ ਨੇ ਯੂਟਿਊਬ ’ਤੇ 3 ਮਿਲੀਅਨ ਸਬਸਕ੍ਰਾਈਬਰ ਪਾਰ ਕੀਤੇ, ਪਰਿਵਾਰ ਨਾਲ ਕੇਕ ਕੱਟ ਕੇ ਮਨਾਇਆ ਜਸ਼ਨ
ਲੁੱਕ ਦੀ ਗੱਲ ਕਰੀਏ ਤਾਂ ਮੌਨੀ ਰੈੱਡ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਮੌਨੀ ਦੇ ਈਅਰਰਿੰਗ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ।
ਮੌਨੀ ਨੇ ਸਾੜ੍ਹੀ ਨਾਲ ਮੈਚਿੰਗ ਲਿਪਸ਼ੇਡ ਲਗਾਇਆ ਹੈ। ਅਦਾਕਾਰਾ ਇਸ ਲੁੱਕ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਤਸਵੀਰਾਂ ’ਤੇ ਖ਼ੂਬ ਪਿਆਰ ਦੇ ਰਹੇ ਹਨ।
ਇਹ ਵੀ ਪੜ੍ਹੋ : ਡਾਂਸ ਦੀਵਾਨੇ ਜੂਨੀਅਰਜ਼ ਦੇ ਸੈੱਟ ’ਤੇ ਪਹੁੰਚੀ ਵਾਣੀ ਕਪੂਰ, ਆਫ਼ ਸ਼ੋਲਡਰ ਟੌਪ ’ਚ ਨਜ਼ਰ ਆਈ ਹੌਟ ਲੁੱਕ
ਮੌਨੀ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਮੌਨੀ ‘ਡਾਂਸ ਇੰਡੀਆ ਡਾਂਸ ਲਿਟਲ ਮਾਸਟਰਜ਼ 5’ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ।
ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮਿਤਾਭ ਬੱਚਨ, ਰਣਬੀਰ ਸਿੰਘ ਅਤੇ ਆਲੀਆ ਭੱਟ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।