ਇਮਰਾਨ ਖ਼ਾਨ ਦੀ ਪਤਨੀ ਨੇ ਸਾਂਝੀ ਕੀਤੀ ਖ਼ਾਸ ਪੋਸਟ, ਛੇੜੀ ''ਵਿਆਹ-ਤਲਾਕ'' ''ਤੇ ਨਵੀਂ ਚਰਚਾ

Wednesday, Oct 21, 2020 - 01:58 PM (IST)

ਇਮਰਾਨ ਖ਼ਾਨ ਦੀ ਪਤਨੀ ਨੇ ਸਾਂਝੀ ਕੀਤੀ ਖ਼ਾਸ ਪੋਸਟ, ਛੇੜੀ ''ਵਿਆਹ-ਤਲਾਕ'' ''ਤੇ ਨਵੀਂ ਚਰਚਾ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਇਮਰਾਨ ਖ਼ਾਨ ਦੀ ਪਤਨੀ ਅਵੰਤਿਕਾ ਮਲਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਪੜ੍ਹ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਮਰਾਨ ਤੇ ਅਵੰਕਿਤਾ 'ਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇਸ ਪੋਸਟ 'ਚ ਅਵੰਤਿਕਾ ਨੇ ਵਿਆਹ ਤੇ ਤਲਾਕ ਬਾਰੇ ਗੱਲ ਕੀਤੀ ਹੈ। ਅਵੰਤਿਕਾ ਦੇ ਪੋਸਟ ਸਾਂਝੀ ਕਰਦਿਆਂ ਹੀ ਫ਼ਿਲਮ ਇੰਡਸਟਰੀ ਨਾਲ ਜੁੜੇ ਇਮਰਾਨ ਖ਼ਾਨ ਦੇ ਦੋਸਤ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ।

 
 
 
 
 
 
 
 
 
 
 
 
 
 

Serious truth bomb via @devonbroughsa #chooseyourhard

A post shared by Avantika Malik (@avantikamalik18) on Oct 19, 2020 at 8:19pm PDT

ਮੁਸ਼ਕਿਲ ਹੁੰਦਾ ਹੈ ਵਿਆਹ
ਅਵੰਤਿਕਾ ਨੇ ਪੋਸਟ 'ਚ ਲਿਖਿਆ ਹੈ, 'ਗੱਲ ਬਿਲਕੁਲ ਸੱਚ ਹੈ। ਵਿਆਹ ਮੁਸ਼ਕਿਲ ਹੁੰਦਾ ਹੈ। ਤਲਾਕ ਵੀ ਮੁਸ਼ਕਿਲ ਹੁੰਦਾ ਹੈ। ਖ਼ੁਦ ਲਈ ਮੁਸ਼ਕਿਲ ਚੁਣੋ। ਮੋਟਾਪੇ ਦੀ ਸਮੱਸਿਆ ਮੁਸ਼ਕਿਲਾਂ ਭਰੀ ਹੁੰਦੀ ਹੈ। ਫਿੱਟ ਰਹਿਣਾ ਵੀ ਸੌਖਾ ਨਹੀਂ ਹੁੰਦਾ। ਖ਼ੁਦ ਲਈ ਮੁਸ਼ਕਿਲ ਚੁਣੋ। ਕਰਜ 'ਚ ਰਹਿਣਾ ਮੁਸ਼ਕਿਲ ਹੁੰਦਾ ਹੈ। ਚੰਗੀ ਆਰਥਿਕ ਸਥਿਤੀ ਨੂੰ ਬਣਾ ਕੇ ਰੱਖਣਾ ਵੀ ਮੁਸ਼ਕਿਲ ਹੁੰਦਾ ਹੈ। ਖ਼ੁਦ ਲਈ ਮੁਸ਼ਕਿਲ ਚੁਣੋ। ਗੱਲਬਾਤ ਕਰਨਾ ਵੀ ਮੁਸ਼ਕਿਲ ਹੁੰਦਾ ਹੈ ਅਤੇ ਗੱਲਬਾਤ ਨਾ ਕਰਨਾ ਵੀ ਮੁਸ਼ਕਿਲ ਹੁੰਦੀ ਹੈ। ਖ਼ੁਦ ਲਈ ਮੁਸ਼ਕਿਲ ਚੁਣੋ। ਜ਼ਿੰਦਗੀ ਕਦੇ ਆਸਾਨ ਨਹੀਂ ਹੁੰਦੀ, ਹਮੇਸ਼ਾ ਮੁਸ਼ਕਿਲਾਂ ਭਰੀਆਂ ਹੁੰਦੀਆਂ ਹਨ ਪਰ ਅਸੀਂ ਮੁਸ਼ਕਿਲ ਨੂੰ ਸੁਣ ਸਕਦੇ ਹਾਂ। ਇਸ ਲਈ ਖ਼ੁਦ ਲਈ ਚਲਾਕੀ ਨਾਲ (ਸੁਚੇਤ/ਜਾਗਰੂਕ ਹੋ ਕੇ) ਚੀਜ਼ਾਂ ਚੁਣੋ।'

 
 
 
 
 
 
 
 
 
 
 
 
 
 

Loving playing around with reels... Like I needed a new things to keep me on Instagram. These people are evil 🙈#filteredsundays #easylikesundaymorning

A post shared by Avantika Malik (@avantikamalik18) on Sep 20, 2020 at 6:23am PDT

ਅਪ੍ਰੈਲ 'ਚ ਆਈਆਂ ਸਨ ਦੋਵਾਂ ਦੇ ਪੈਚਅਪ ਦੀਆਂ ਖ਼ਬਰਾਂ
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ 2020 'ਚ ਵੀ ਅਵੰਤਿਕਾ ਮਲਿਕ ਨੇ ਆਪਣੀ ਇਕ ਪੋਸਟ ਦੇ ਜਰੀਏ ਇਮਰਾਨ ਨਾਲ ਪੈਚਅਪ ਦਾ ਇਸ਼ਾਰਾ ਕੀਤਾ ਸੀ। ਉਦੋਂ ਵੀ ਦੋਵਾਂ ਦੇ ਰਿਸ਼ਤੇ 'ਚ ਦਰਾਰ ਦੀਆਂ ਖ਼ਬਰਾਂ ਆਈਆਂ ਸਨ। ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਮਰਾਨ-ਅਵੰਤਿਕਾ ਨੇ ਸਾਲ 2011 'ਚ ਵਿਆਹ ਕਰਵਾਇਆ ਸੀ। ਸਾਲ 2014 'ਚ ਉਨ੍ਹਾਂ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਸੀ।

 
 
 
 
 
 
 
 
 
 
 
 
 
 

To my first baby, happy birthday!! You are brightness and sunshine and laughter and love and without you life would be quite insufferable. May you always be surrounded by all of it. Also there is no way I can fit your madness into 15 secs 🤷🏻‍♀️ love you @vedantmalik14 ♥️ #happybirthday

A post shared by Avantika Malik (@avantikamalik18) on Sep 15, 2020 at 5:39am PDT

ਦੱਸਣਯੋਗ ਹੈ ਕਿ ਇਮਰਾਨ ਖ਼ਾਨ ਨੇ ਸਾਲ 2008 'ਚ 'ਜਾਨੇ ਤੂ ਯਾ ਜਾਨੇ ਨਾ' ਫ਼ਿਲਮ ਨਾਲ ਡੈਬਿਊ ਕੀਤਾ ਸੀ।  ਇਸ ਤੋਂ ਬਾਅਦ ਉਹ ਫ਼ਿਲਮ 'ਕਿਡਨੈਪ', 'ਲੱਕ', 'ਆਈ ਹੇਟ ਲਵ ਸਟੋਰੀ' 'ਚ ਨਜ਼ਰ ਆਏ।


author

sunita

Content Editor

Related News