ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ’ਚ ਇਮਰਾਨ ਹਾਸ਼ਮੀ ਨਿਭਾਉਣਗੇ ਪਾਕਿਸਤਾਨੀ ਏਜੰਟ ਦੀ ਭੂਮਿਕਾ

Monday, May 24, 2021 - 02:43 PM (IST)

ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ’ਚ ਇਮਰਾਨ ਹਾਸ਼ਮੀ ਨਿਭਾਉਣਗੇ ਪਾਕਿਸਤਾਨੀ ਏਜੰਟ ਦੀ ਭੂਮਿਕਾ

ਮੁੰਬਈ: ਅਦਾਕਾਰ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਨੇ ਮਾਰਚ ’ਚ ਮੁੰਬਈ ਦੇ ਯਸ਼ਰਾਜ ਸਟੂਡੀਓਜ਼ ’ਚ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਫ਼ਿਲਮ ’ਚ ਦੋਵੇਂ ਸਪਾਹੀ ਦੇ ਅਵਤਾਰ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਹਾਸ਼ਮੀ ਵਿਲੇਨ ਦਾ ਰੋਲ ਨਿਭਾਉਣਗੇ। ਸਲਮਾਨ ਅਤੇ ਕੈਟਰੀਨਾ ਦੀ ਕੁਝ ਸਮੇਂ ਬਾਅਦ ਇਮਰਾਨ ਹਾਸ਼ਮੀ ਨੇ ਫ਼ਿਲਮ ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਇਸ ਫ਼ਿਲਮ ਦੀ ਸ਼ੂਟਿੰਗ ਕਾਫ਼ੀ ਸਕਿਓਰਿਟੀ ਦੇ ਨਾਲ ਹੋਈ। ਹੁਣ ਫ਼ਿਲਮ ’ਚ ਇਮਰਾਨ ਹਾਸ਼ਮੀ ਦਾ ਕੀ ਰੋਲ ਹੋਵੇਗਾ ਇਸ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। 
ਕੀ ਹੋਵੇਗਾ ਇਮਰਾਨ ਹਾਸ਼ਮੀ ਦਾ ਰੋਲ?
ਪਿੰਕਵਿਲਾ ਨੇ ਸੋਰਸ ਦੇ ਹਵਾਲੇ ਨਾਲ ਲਿਖਿਆ ਕਿ-‘ਇਮਰਾਨ ਹਾਸ਼ਮੀ ਫ਼ਿਲਮ ’ਚ ਪਾਕਿਸਤਾਨੀ ਏਜੰਟ ਦਾ ਰੋਲ ਨਿਭਾਉਣਗੇ ਜੋ ਸਲਮਾਨ ਖ਼ਾਨ ਵੱਲੋਂ ਨਿਭਾਈ ਗਈ ਰੋਲ ਰਾਅ ਅਧਿਕਾਰੀ ਟਾਈਗਰ ਦੇ ਖ਼ਿਲਾਫ਼ ਖੜ੍ਹੇ ਹੋਣਗੇ। ਇਹ ਨਿਸ਼ਚਿਤ ਤੌਰ ’ਤੇ ਟਾਈਗਰ ਵਰਸੇਜ ਟਾਈਗਰ ਹੈ। ਇਮਰਾਨ ਦਾ ਕੈਰੇਕਟਰ ਕਾਫ਼ੀ ਸਮਾਰਟ ਹੋਵੇਗਾ। ਉਸ ਦੀ ਦਿੱਖ ਹੁਣ ਤੱਕ ਨਿਭਾਈਆਂ ਗਈਆਂ ਕਈ ਭੂਮਿਕਾ ਤੋਂ ਬਿਹਤਰ ਅਤੇ ਕਾਫ਼ੀ ਸਟਾਈਲਿਸ਼ ਵੀ ਹੋਵੇਗੀ।

PunjabKesari
ਇਸ ਫ਼ਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਜੂਨ ਮਿਡ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਨਿਰਮਾਤਾ ਆਦਿੱਤਯ ਚੋਪੜਾ ਨੇ ਵੈਸਟਰ ਦੇਸ਼ ਦੇ ਕੁਝ ਹਿੱਸਿਆਂ ਨੂੰ ਸ਼ੂਟਿੰਗ ਦੇ ਲਈ ਬੁੱਕ ਕੀਤੀ ਗਈ ਹੈ। ਯੂਰਪੀ ਦੇਸ਼ਾਂ ’ਚ ਸ਼ਡਿਊਲ ਫੋਲੋ ਕੀਤਾ ਗਿਆ ਹੈ। ਇਸ ’ਚ ਕੁਝ ਸਥਾਨਾਂ ਨੂੰ ਪਹਿਲੇ ਤੋਂ ਹੀ ‘ਏਕ ਥਾ ਟਾਈਗਰ’ ਦੀ ਸ਼ੂਟਿੰਗ ਹੋ ਚੁੱਕੀ ਹੈ। ਰਣਵੀਰ ਸ਼ੌਰੀ ਜਿਨ੍ਹਾਂ ਨੇ ਪਹਿਲੇ ਪਾਰਟ ’ਚ ਟਾਈਗਰ ਸੱਜੇ ਹੱਥ ਗੋਪੀ ਦੀ ਭੂਮਿਕਾ ਨਿਭਾਈ ਸੀ, ਜਾਸੂਸਾਂ ਦੀ ਦੁਨੀਆ ’ਚ ਵਾਪਸੀ ਕਰਨਗੇ। 
ਇਸ ਐਕਸ਼ਨ ਥਿ੍ਰਲਰ ਫ਼ਿਲਮ ਦੇ ਗਾਣੇ ਪ੍ਰੀਤਮ ਨੇ ਕੰਪੋਜ ਕੀਤੇ ਹਨ। ਐਕਸ਼ਨ ਡਿਜ਼ਾਈਨ ਕਰਨ ਲਈ ਇੰਟਰਨੈਸ਼ਨਲ ਲੈਵਲ ’ਤੇ ਪ੍ਰਸਿੱਧੀ ਟੀਮ ਨੂੰ ਆਨ ਬੋਰਡ ਲਿਆ ਸੀ। ‘ਟਾਈਗਰ 3’ ਕਾਫ਼ੀ ਲੈਵਲ ’ਤੇ ਬਣ ਰਹੀ ਹੈ। ਇਸ ਦਾ ਬਜਟ 350 ਕਰੋੜ ਦੱਸਿਆ ਜਾ ਰਿਹਾ ਹੈ। ਮਨੀਸ਼ ਸ਼ਰਮਾ ਨੇ ਇਸ ਨੂੰ ਡਾਇਰੈਕਟ ਕੀਤਾ ਹੈ। 


author

Aarti dhillon

Content Editor

Related News