ਇਮਰਾਨ ਹਾਸ਼ਮੀ ਨੇ ਫ਼ਿਲਮ ‘ਚਿਹਰੇ’ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ’ਤੇ ਕੀਤਾ ਸਾਂਝਾ

03/09/2021 5:38:29 PM

ਮੁੰਬਈ: ਪਿਛਲੇ ਕਾਫ਼ੀ ਸਮੇਂ ਤੋਂ ਅਦਾਕਾਰ ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਦੇ ਲੀਡ ਰੋਲ ਫ਼ਿਲਮ ‘ਚਿਹਰੇ’ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਕੋਰੋਨਾ ਵਾਇਰਸ ਦੇ ਕਾਰਨ ਹੋਈ ਤਾਲਾਬੰਦੀ ਕਾਰਨ ਲਟਕ ਗਈ ਸੀ। ਪਹਿਲਾ ਪੋਸਟਰ ਰਿਲੀਜ਼ ਕੀਤੇ ਜਾਣ ਤੋਂ ਬਾਅਦ ਹੁਣ ਫ਼ਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਨਵੇਂ ਪੋਸਟਰ ਨੂੰ ਅਦਾਕਾਰ ਇਮਰਾਨ ਹਾਸ਼ਮੀ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। 


ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੇ ਪੋਸਟਰ ਤੋਂ ਬਾਅਦ ਹੁਣ ਦੂਜੇ ਪੋਸਟਰ ’ਚ ਰਿਆ ਚੱਕਰਵਰਤੀ ਨਹੀਂ ਦਿਖਾਈ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮੇਕਰਸ ਨੂੰ ਲੱਗਦਾ ਹੈ ਕਿ ਫ਼ਿਲਮ ਦੇ ਪ੍ਰਮੋਸ਼ਨ ’ਚ ਰਿਆ ਦਾ ਚਿਹਰਾ ਦੇਖ ਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਭੜਕ ਸਕਦੇ ਹਨ ਅਤੇ ਫ਼ਿਲਮ ਦਾ ਬਾਈਕਾਟ ਕਰ ਸਕਦੇ ਹਨ। ਇਸ ਨਵੇਂ ਪੋਸਟਰ ’ਚ ਅਮਿਤਾਭ ਬੱਚਨ ਅਤੇ ਅਦਾਕਾਰ ਇਮਰਾਨ ਹਾਸ਼ਮੀ ਤੋਂ ਇਲਾਵਾ ਕ੍ਰਿਸਟਲ ਡਿਸੂਜਾ ਅਤੇ ਅਨੂੰ ਕਪੂਰ ਨਜ਼ਰ ਆ ਰਹੇ ਹਨ। ਪੋਸਟਰ ਸਾਂਝਾ ਕਰਦੇ ਹੋਏ ਇਮਰਾਨ ਹਾਸ਼ਮੀ ਨੇ ਲਿਖਿਆ ਕਿ ‘ਚੰਦ ਚਿਹਰੇ, ਹਜ਼ਾਰੋਂ ਰਾਜ’। ਹਰ ਚਿਹਰਾ ਕੁਝ ਕਹਿੰਦਾ ਹੈ ਅਤੇ ਬਹੁਤ ਕੁਝ ਲੁਕਾਉਂਦਾ ਹੈ। ਇਨ੍ਹਾਂ ਦੇ ਅਸਲ ਚਿਹਰੇ ਜਾਣੋ 30 ਅਪ੍ਰੈਲ 2021 ਨੂੰ’।
ਇਮਰਾਨ ਨੇ ਇਸ ਪੋਸਟ ’ਚ ਇਹ ਵੀ ਦੱਸਿਆ ਹੈ ਕਿ ਫ਼ਿਲਮ ‘ਚਿਹਰੇ’ ਦਾ ਟੀਜ਼ਰ 11 ਮਾਰਚ ਨੂੰ ਰਿਲੀਜ਼ ਕੀਤਾ ਜਾਵੇਗਾ। ਇਮਰਾਨ ਅਤੇ ਅਮਿਤਾਭ ਤੋਂ ਇਲਾਵਾ ਫ਼ਿਲਮ ’ਚ ਕ੍ਰਿਸਟਲ ਡਿਸੂਜਾ, ਅਨੂੰ ਕਪੂਰ, ਰਿਆ ਚੱਕਰਵਰਤੀ, ਸਿਧਾਂਤ ਕਪੂਰ ਅਤੇ ਰਘੁਵੀਰ ਯਾਦਵ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਚਿਹਰੇ’ ਫ਼ਿਲਮ ਦਾ ਡਾਇਰੈਕਸ਼ਨ ਰੂਮੀ ਜਾਫ਼ਰੀ ਨੇ ਕੀਤਾ ਹੈ।


Aarti dhillon

Content Editor

Related News