ਇਲੀਆਨਾ ਡਿਕਰੂਜ਼ ਨੇ ਅਕਸ਼ੈ ਦੀ ਪ੍ਰਤਿਭਾ ਬਾਰੇ ਕੀਤਾ ਖੁਲਾਸਾ

05/30/2016 11:27:39 AM

ਮੁੰਬਈ : ਬਾਲੀਵੁੱਡ ਅਦਾਕਾਰਾ ਇਲੀਆਨਾ ਡਿਕਰੂਜ਼ ਦਾ ਮੰਨਣਾ ਹੈ ਕਿ ਅਕਸ਼ੈ ਕੁਮਾਰ ਦੀ ਪ੍ਰਤਿਭਾ ਦੀ ਵਰਤੋਂ ਪੂਰੀ ਤਰ੍ਹਾਂ ਨਹੀਂ ਹੋਈ ਹੈ। ਇਲੀਆਨਾ ਨੇ ਅਕਸ਼ੈ ਨਾਲ ਉਨ੍ਹਾਂ ਦੀ ਆਉਣ ਵਾਲੀ ਫਿਲਮ ''ਰੁਸਤਮ'' ''ਚ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਅਕਸ਼ੈ ਦੇ ਕੰਮ ਕਰਨ ਦੇ ਅੰਦਾਜ਼ ਨੂੰ ਅਨੌਖਾ ਦੱਸਿਆ ਹੈ। ਇਲੀਆਨਾ ਨੇ ਕਿਹਾ ਕਿ ਉਨ੍ਹਾਂ ਦਾ ਅਕਸ਼ੈ ਨਾਲ ਕੰਮ ਕਰਨਾ ਇਕ ਰਾਜ਼ ਦਾ ਖੁੱਲ੍ਹਣਾ ਸੀ। 28 ਸਾਲਾ ਅਦਾਕਾਰਾ ਇਲੀਆਨਾ ਨੇ ਕਿਹਾ, ''''ਜਿਸ ਤਰ੍ਹਾਂ ਦਾ ਕੰਮ ਅਕਸ਼ੈ ਨੇ ਫਿਲਮ ''ਰੁਸਤਮ'' ''ਚ ਕੀਤਾ ਹੈ, ਉਹ ਪੂਰੀ ਤਰ੍ਹਾਂ ਅਨੌਖਾ ਹੈ। ਮੈਂ ਉਨ੍ਹਾਂ ਦੀਆਂ ਵਧੇਰੇ ਕਾਮੇਡੀ ਫਿਲਮਾਂ ਦੇਖੀਆਂ ਹਨ ਅਤੇ ਮੈਨੂੰ ਇਨ੍ਹਾਂ ਫਿਲਮਾਂ ''ਚ ਅਕਸ਼ੈ ਦਾ ਅਭਿਨੈ ਕਾਫੀ ਵÎਧੀਆ ਲੱਗਾ ਹੈ। ਨੇ ਕਿਹਾ ਕਿ ਅਕਸ਼ੈ ਨੇ ਵੱਖ-ਵੱਖ ਸ਼ੈਲੀ ਦੀਆਂ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦਾ ਕੰਮ ਬੇਹੱਦ ਬਿਹਤਰੀਨ ਹੈ। ਮੈਂ ਜਿੰਨੇ ਵੀ ਕਲਾਕਾਰਾਂ ਨਾਲ ਕੰਮ ਕੀਤਾ ਹੈ ਜੇਕਰ ਉਨ੍ਹਾਂ ਸਾਰਿਆਂ ਦੀ ਬਰਾਬਰੀ ''ਚ ਦੇਖਿਆ ਜਾਵੇ ਤਾਂ ਅਕਸ਼ੈ ਦੀ ਪ੍ਰਤਿਭਾ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਗਈ। ਲੋਕ ਉਨ੍ਹਾਂ ਦੀ ਕਾਮੇਡੀ ਅਤੇ ਐਕਸ਼ਨ ਬਾਰੇ ਗੱਲ ਕਰਦੇ ਹਨ ਪਰ ਉਹ ਸੰਪੂਰਨ ਰੂਪ ਨਾਲ ਪ੍ਰਤਿਭਾਸ਼ਾਲੀ ਹੈ।''''


Related News