ਇਲਿਆਨਾ ਡਿਕਰੂਜ਼ ਨੇ ਪਹਿਲੀ ਵਾਰ ਦਿਖਾਇਆ ਆਪਣੇ ਹੋਣ ਵਾਲੇ ਬੱਚੇ ਦੇ ਪਿਤਾ ਦਾ ਚਿਹਰਾ

Monday, Jul 17, 2023 - 02:22 PM (IST)

ਇਲਿਆਨਾ ਡਿਕਰੂਜ਼ ਨੇ ਪਹਿਲੀ ਵਾਰ ਦਿਖਾਇਆ ਆਪਣੇ ਹੋਣ ਵਾਲੇ ਬੱਚੇ ਦੇ ਪਿਤਾ ਦਾ ਚਿਹਰਾ

ਮੁੰਬਈ (ਬਿਊਰੋ) : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਬਾਲੀਵੁੱਡ ਅਦਾਕਾਰਾ ਇਲਿਆਨਾ ਡਿਕਰੂਜ਼ ਜਲਦ ਹੀ ਮਾਂ ਬਣਨ ਵਾਲੀ ਹੈ। ਇਲਿਆਨਾ ਇਨ੍ਹੀਂ ਦਿਨੀਂ ਵਿਦੇਸ਼ 'ਚ ਰਹਿ ਕੇ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਇਲਿਆਨਾ ਨੇ ਅਪ੍ਰੈਲ 'ਚ ਆਪਣੀ ਪ੍ਰੈਗਨੈਂਸੀ ਦਾ ਰਾਜ਼ ਖੋਲ੍ਹਿਆ ਸੀ। ਜਦੋਂ ਤੋਂ ਇਲਿਆਨਾ ਨੇ ਆਪਣੇ ਹੋਣ ਵਾਲੇ ਬੱਚੇ ਦਾ ਖੁਲਾਸਾ ਕੀਤਾ ਹੈ, ਉਦੋਂ ਤੋਂ ਹਰ ਕਿਸੇ ਦੇ ਮਨ 'ਚ ਇੱਕ ਹੀ ਸਵਾਲ ਹੈ ਕਿ ਆਖ਼ਿਰ ਅਦਾਕਾਰਾ ਦੇ ਬੱਚੇ ਦਾ ਪਿਤਾ ਕੌਣ ਹੈ? ਹੁਣ ਉਨ੍ਹਾਂ ਨੇ ਇਸ ਰਾਜ਼ ਦਾ ਵੀ ਪਰਦਾਫਾਸ਼ ਵੀ ਕਰ ਦਿੱਤਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਇਲਿਆਨਾ ਡਿਕਰੂਜ਼ ਨੇ ਆਪਣੇ ਬੱਚੇ ਦੇ ਪਿਤਾ ਦੀ ਤਸਵੀਰ ਸ਼ੇਅਰ ਕੀਤੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ, ਦੋਸਤ ਅਮਰਜੀਤ ਸਿੰਘ ਟਿੱਕਾ ਨੇ ਸਿਹਤ ਨੂੰ ਲੈ ਕੇ ਦਿੱਤੀ ਜਾਣਕਾਰੀ

ਦੱਸ ਦੇਈਏ ਕਿ ਇਲਿਆਨ ਬਿਨਾਂ ਵਿਆਹ ਤੋਂ ਮਾਂ ਬਣਨ ਵਾਲੀ ਹੈ। ਅਜਿਹੇ 'ਚ ਉਸ ਦੇ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਉਸ ਦਾ ਪ੍ਰੇਮੀ ਕੌਣ ਹੈ ਅਤੇ ਉਹ ਕਿੱਥੇ ਰਹਿੰਦਾ ਹੈ। ਇਸ ਦੌਰਾਨ ਹੁਣ ਇਲਿਆਨਾ ਡਿਕਰੂਜ਼ ਨੇ ਆਪਣੇ ਪ੍ਰੇਮੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਾਰ ਉਨ੍ਹਾਂ ਨੇ ਤਸਵੀਰ 'ਚ ਪਿਆਰ ਭਰਿਆ ਸੰਦੇਸ਼ ਵੀ ਲਿਖਿਆ ਹੈ। ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਇਲਿਆਨਾ ਆਪਣੇ ਪ੍ਰੇਮੀ ਨਾਲ ਡੇਟ ਨਾਈਟ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਉਸ ਨੇ ਇਹ ਤਸਵੀਰ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਡੇਟ ਨਾਈਟ'। ਹਾਲਾਂਕਿ ਅਦਾਕਾਰਾ ਨੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਤਸਵੀਰ 'ਚ ਦੋਵੇਂ ਕਾਫੀ ਹੌਟ ਲੱਗ ਰਹੇ ਹਨ। 

PunjabKesari

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ

ਦੱਸਣਯੋਗ ਹੈ ਕਿ ਅਦਾਕਾਰਾ ਇਲਿਆਨਾ ਡਿਕਰੂਜ਼ ਨੇ ਕੁਝ ਸਮਾਂ ਪਹਿਲਾਂ ਆਪਣੇ ਹੱਥਾਂ ਦੀ ਅੰਗੂਠੀ ਦਿਖਾਉਂਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਤੋਂ ਬਾਅਦ ਕਿਆਸ ਲਗਾਏ ਗਏ ਸਨ ਕਿ ਉਨ੍ਹਾਂ ਦੀ ਮੰਗਣੀ ਹੋ ਗਈ ਹੈ। ਹਾਲਾਂਕਿ ਅਜੇ ਤਕ ਉਨ੍ਹਾਂ ਦੇ ਪੱਖ ਤੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News