ਸੈਫ ਅਲੀ ਖ਼ਾਨ ਦੇ ਪੁੱਤਰ ਦਾ ਬਾਲੀਵੁੱਡ ਡੈਬਿਊ, ਕਰਨ ਜੌਹਰ ਦੀ ਰੋਮਾਂਟਿਕ ਫ਼ਿਲਮ ''ਚ ਆਉਣਗੇ ਨਜ਼ਰ

Wednesday, Mar 31, 2021 - 06:17 PM (IST)

ਸੈਫ ਅਲੀ ਖ਼ਾਨ ਦੇ ਪੁੱਤਰ ਦਾ ਬਾਲੀਵੁੱਡ ਡੈਬਿਊ, ਕਰਨ ਜੌਹਰ ਦੀ ਰੋਮਾਂਟਿਕ ਫ਼ਿਲਮ ''ਚ ਆਉਣਗੇ ਨਜ਼ਰ

ਮੁੰਬਈ (ਬਿਊਰੋ) : ਹਾਲ ਹੀ ਦੇ 'ਚ ਕਰਨ ਜੌਹਰ ਨੇ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਨੂੰ ਲਾਂਚ ਕਰਨ ਦੀ ਅਨਾਊਸਮੈਂਟ ਕੀਤੀ ਸੀ। ਇਸ ਦੇ ਨਾਲ ਹੀ ਹੁਣ ਸੈਫ ਅਲੀ ਖ਼ਾਨ ਦੇ ਬੇਟੇ ਇਬਰਾਹਿਮ ਅਲੀ ਖ਼ਾਨ ਦੇ ਡੈਬਿਊ ਨਾਲ ਜੁੜੀ ਖ਼ਬਰ ਵੀ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ ਕਰਨ ਜੌਹਰ ਵਲੋਂ ਬਣਾਈ ਜਾ ਰਹੀ ਰੋਮਾਂਟਿਕ ਫ਼ਿਲਮ 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਨੂੰ ਫਾਈਨਲ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਫ਼ਿਲਮ ਨਾਲ ਸੈਫ ਅਲੀ ਖ਼ਾਨ ਦਾ ਬੇਟਾ ਇਬਰਾਹਿਮ ਅਲੀ ਖ਼ਾਨ ਵੀ ਬਾਲੀਵੁੱਡ 'ਚ ਕਦਮ ਰੱਖਣ ਜਾ ਰਿਹਾ ਹੈ।

PunjabKesari

ਇਸ ਦੇ ਨਾਲ ਹੀ ਵੱਡੀ ਗੱਲ ਇਹ ਹੈ ਕੀ ਇਬਰਾਹਿਮ ਬਤੌਰ ਹੀਰੋ ਨਹੀਂ ਸਗੋਂ ਅਸੀਸਟੈਂਟ ਡਾਇਰੈਕਟਰ (ਸਹਿ ਡਾਇਰੈਕਟਰ) ਵਜੋਂ ਇਸ ਫ਼ਿਲਮ 'ਚ ਸ਼ਾਮਲ ਹੋਣਗੇ। ਜੇ ਸਭ ਕੁਝ ਪਲਾਨਿੰਗ ਮੁਤਾਬਕ ਹੁੰਦਾ ਹੈ ਤਾਂ ਇਹ ਫ਼ਿਲਮ ਇਸ ਸਾਲ ਜੂਨ-ਜੁਲਾਈ ਤੋਂ ਫਲੋਰ 'ਤੇ ਆਵੇਗੀ। ਖ਼ਬਰਾਂ ਤਾਂ ਇਹ ਵੀ ਹਨ ਕਿ ਇਬਰਾਹਿਮ ਨੂੰ ਹੀਰੋ ਬਣਾਉਣ ਦੀ ਕੋਈ ਪਲਾਨਿੰਗ ਨਹੀਂ ਹੈ। ਖ਼ਬਰਾਂ ਹਨ ਕਿ ਉਹ ਸਿਰਫ਼ ਇਸ ਲਈ ਫ਼ਿਲਮ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਕਿਉਂਕਿ ਇਬਰਾਹਿਮ ਫ਼ਿਲਮ ਮੇਕਿੰਗ ਸਿੱਖਣਾ ਚਾਹੁੰਦਾ ਹੈ।

 PunjabKesari

ਦੱਸ ਦਈਏ ਕਿ ਇਬਰਾਹਿਮ ਇਸ ਸਮੇਂ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ ਅਤੇ ਇਸ ਸਮੇਂ ਇਹ ਫਾਈਨਲ ਨਹੀਂ ਹੈ ਕਿ ਉਹ ਅਦਾਕਾਰੀ 'ਚ ਕਦਮ ਰੱਖਣਾ ਚਾਹੁੰਦਾ ਹੈ ਜਾਂ ਕੈਮਰੇ ਦੇ ਪਿੱਛੇ ਹੀ ਰਹਿਣਾ ਚਾਹੁੰਦਾ ਹੈ ਪਰ ਇਸ ਬਾਰੇ ਹਾਲ ਹੀ 'ਚ ਜਦੋਂ ਸੈਫ ਅਲੀ ਖ਼ਾਨ ਤੋਂ ਪੁੱਛਿਆ ਗਿਆ ਤਾਂ ਸੈਫ ਨੇ ਕਿਹਾ, "ਇਬਰਾਹਿਮ ਦਾ ਬਾਲੀਵੁੱਡ 'ਚ ਡੈਬਿਊ ਰਿਤਿਕ ਰੋਸ਼ਨ ਵਾਂਗ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਰਿਤਿਕ ਰੋਸ਼ਨ ਨੇ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕੀਤੀ ਸੀ, ਇਬਰਾਹਿਮ ਨੂੰ ਵੀ ਉਸੇ ਤਰ੍ਹਾਂ ਐਂਟਰੀ ਕਰਨੀ ਚਾਹੀਦਾ ਹੈ।" ਜੇਕਰ ਕਰਨ ਜੌਹਰ ਦੀ ਫ਼ਿਲਮ ਬਾਰੇ ਗੱਲ ਕਰੀਏ ਤਾਂ ਇਹ ਇੱਕ ਮੋਡਰਨ ਲਵ ਸਟੋਰੀ ਹੋਵੇਗੀ। ਨਾਲ ਹੀ ਇਹ ਇੱਕ ਲਾਈਟ ਹਾਰਟਡ ਵਾਲੀ ਕਹਾਣੀ ਹੋਵੇਗੀ, ਜਿਸ 'ਚ ਕੋਈ ਸੋਸ਼ਲ ਮੈਸੇਜ ਨਹੀਂ ਹੋਵੇਗਾ।

PunjabKesari


author

sunita

Content Editor

Related News