ਵਿਦੁਤ ਜੰਮਵਾਲ ਦੀ ਫ਼ਿਲਮ ‘ਆਈ. ਬੀ. 71’ ਨੇ ਬਾਕਸ ਆਫਿਸ ’ਤੇ ਕਮਾਏ ਇੰਨੇ ਕਰੋੜ ਰੁਪਏ

Tuesday, May 16, 2023 - 01:33 PM (IST)

ਵਿਦੁਤ ਜੰਮਵਾਲ ਦੀ ਫ਼ਿਲਮ ‘ਆਈ. ਬੀ. 71’ ਨੇ ਬਾਕਸ ਆਫਿਸ ’ਤੇ ਕਮਾਏ ਇੰਨੇ ਕਰੋੜ ਰੁਪਏ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਿਦੁਤ ਜੰਮਵਾਲ ਦੀ ਫ਼ਿਲਮ ‘ਆਈ. ਬੀ. 71’ 12 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਸਮੀਖਿਅਕਾਂ ਤੇ ਦਰਸ਼ਕਾਂ ਵਲੋਂ ਤਾਂ ਚੰਗੀ ਪ੍ਰਤੀਕਿਰਿਆ ਹਾਸਲ ਕੀਤੀ ਹੈ ਪਰ ਬਾਕਸ ਆਫਿਸ ’ਤੇ ਇਹ ਕਮਾਈ ਦੇ ਮਾਮਲੇ ’ਚ ਹੌਲੀ-ਹੌਲੀ ਅੱਗੇ ਵੱਧ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਫ਼ਿਲਮ ਨੇ ਹੁਣ ਤਕ 8.42 ਕਰੋੜ ਰੁਪਏ ਕਮਾ ਲਏ ਹਨ। ਪਹਿਲੇ ਦਿਨ ਫ਼ਿਲਮ ਨੇ 1.67 ਕਰੋੜ, ਦੂਜੇ ਦਿਨ 2.51 ਕਰੋੜ, ਤੀਜੇ ਦਿਨ 3.18 ਕਰੋੜ ਤੇ ਚੌਥੇ ਦਿਨ 1.07 ਕਰੋੜ ਰੁਪਏ ਦੀ ਕਮਾਈ ਕੀਤੀ।

ਫ਼ਿਲਮ ’ਚ ਵਿਦੁਤ ਜੰਮਵਾਲ ਤੋਂ ਇਲਾਵਾ ਅਨੁਪਮ ਖੇਰ ਤੇ ਵਿਸ਼ਾਲ ਜੇਠਵਾ ਵੀ ਅਹਿਮ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਕੰਲਪ ਰੈੱਡੀ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਦਿ ਗਾਜ਼ੀ ਅਟੈਕ’ ਵਰਗੀ ਫ਼ਿਲਮ ਡਾਇਰੈਕਟ ਕਰ ਚੁੱਕੇ ਹਨ।

PunjabKesari

‘ਆਈ. ਬੀ. 71’ 1971 ਦੇ ਇਕ ਖ਼ੁਫ਼ੀਆ ਮਿਸ਼ਨ ’ਤੇ ਆਧਾਰਿਤ ਹੈ, ਜਿਸ ’ਚ ਭਾਰਤ ਨੇ ਪਾਕਿਸਤਾਨ ਦੇ ਏਅਰਸਟ੍ਰਾਈਕ ਦੇ ਮਿਸ਼ਨ ਨੂੰ ਨਾਕਾਮ ਕੀਤਾ ਸੀ। ਇਸ ਮਿਸ਼ਨ ’ਚ ਚੀਨ ਨੂੰ ਪਾਕਿਸਤਾਨ ਦਾ ਸਾਥ ਦਿੰਦੇ ਦਿਖਾਇਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News