ਬਿਨਾਂ ਤਿਆਰੀ ਤੋਂ ਸੈੱਟ ’ਤੇ ਜਾਣਾ ਪਸੰਦ ਕਰਦੀ ਹਾਂ : ਆਲੀਆ ਭੱਟ

Friday, Oct 11, 2024 - 11:53 AM (IST)

ਬਿਨਾਂ ਤਿਆਰੀ ਤੋਂ ਸੈੱਟ ’ਤੇ ਜਾਣਾ ਪਸੰਦ ਕਰਦੀ ਹਾਂ : ਆਲੀਆ ਭੱਟ

ਮੁੰਬਈ (ਬਿਊਰੋ) - ਲੰਮਾਂ ਦੇ ਸੈੱਟ ’ਤੇ ਪੁੱਜਣ ਤੋਂ ਪਹਿਲਾਂ ਆਪਣੀ ਭੂਮਿਕਾ ਦੀ ਤਿਆਰੀ ਲਈ ਹਰ ਕਲਾਕਾਰ ਦੀਆਂ ਆਪਣੀਆਂ ਤਰਜੀਹਾਂ ਹੁੰਦੀਆਂ ਹਨ। ਕੁਝ ਕਲਾਕਾਰ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝ ਕੇ, ਆਪਣੇ ਸੰਵਾਦ ਯਾਦ ਕਰਕੇ ਅਤੇ ਕਾਫੀ ਅਧਿਐਨ ਨਾਲ ਸੈੱਟ ’ਤੇ ਜਾਣਾ ਪਸੰਦ ਕਰਦੇ ਹਨ। ਉੱਥੇ ਕੁਝ ਕਲਾਕਾਰ ਕਹਾਣੀਆਂ ਦੀਆਂ ਪ੍ਰਸਥਿਤੀਆਂ, ਸੈੱਟ ਦੇ ਮਾਹੌਲ ਅਤੇ ਸਾਹਮਣੇ ਵਾਲੇ ਕਲਾਕਾਰ ਦੀ ਸਰਗਰਮੀ ਮੁਤਾਬਕ ਤੁਰੰਤ ਪ੍ਰਤੀਕਿਰਿਆ ਦੇਣ 'ਚ ਵਿਸ਼ਵਾਸ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਰਤਨ ਟਾਟਾ ਦੀ ਮੌਤ ਨਾਲ ਟੁੱਟਿਆ ਗੁਰਪ੍ਰੀਤ ਘੁੱਗੀ, ਕਿਹਾ- ਇਹ ਕੌਮ ਲਈ ਬਹੁਤ ਵੱਡਾ ਘਾਟਾ

ਸ਼ੂਟਿੰਗ ਤੋਂ ਪਹਿਲਾਂ ਤਿਆਰੀ ਦੀ ਲੋੜ
ਕੁਝ ਖ਼ਾਸ ਮੰਗ ਵਾਲੀਆਂ ਫ਼ਿਲਮਾਂ ਨੂੰ ਛੱਡ ਦਿਓ ਤਾਂ ਆਲੀਆ ਭੱਟ ਨੂੰ ਵੀ ਪਹਿਲਾਂ ਤੋਂ ਤਿਆਰੀ ਕਰਨਾ ਪਸੰਦ ਨਹੀਂ ਹੈ ਅਤੇ ਕਿਸ ਲਈ ਨਹੀਂ, ਉਹ ਫ਼ਿਲਮ ’ਤੇ ਨਿਰਭਰ ਕਰਦਾ ਹੈ। ਕੁਝ ਫ਼ਿਲਮਾਂ 'ਚ ਨਵੀਂ ਬੋਲਚਾਲ ਦੀ ਸ਼ੈੱਲੀ ਸਿੱਖਣ, ਕੋਈ ਨਵਾਂ ਡਾਂਸ ਫਾਰਮ ਸਿੱਖਣ ਵਰਗੀਆਂ ਕਾਫੀ ਤਿਆਰੀਆਂ ਦੀ ਲੋੜ ਹੁੰਦੀ ਹੈ। ਜੇਕਰ ਫ਼ਿਲਮ 'ਚ ਅਜਿਹੀਆਂ ਜ਼ਰੂਰਤਾਂ ਹੋਣ ਤਾਂ ਸ਼ੂਟਿੰਗ ਤੋਂ ਪਹਿਲਾਂ ਤਿਆਰੀ ਦੀ ਬਹੁਤ ਲੋੜ ਹੁੰਦੀ ਹੈ ਪਰ ਮੇਰੀਆਂ ਤਰਜੀਹਾਂ ਬਿਨਾਂ ਕਿਸੇ ਖ਼ਾਸ ਤਿਆਰੀ ਦੇ ਹੀ ਸੈੱਟ ’ਤੇ ਜਾ ਕੇ ਤੁਰੰਤ ਪਰਫਾਰਮ ਕਰਨ ਦੀਆਂ ਹੁੰਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ -  ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ

ਆਗਾਮੀ ਫ਼ਿਲਮ 'ਜਿਗਰਾ'
ਆਲੀਆ ਆਪਣੀ ਆਗਾਮੀ ਫ਼ਿਲਮ ‘ਜਿਗਰਾ’ ਨੂੰ ਲੈ ਕੇ ਕਹਿੰਦੀ ਹੈ ਕਿ ਇਸ ਲਈ ਮੈਂ ਸੈੱਟ ’ਤੇ ਜਾਣ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ। ਇੱਥੋਂ ਤੱਕ ਕਿ ਮੇਰੇ ਨਿਰਦੇਸ਼ਕ ਵਾਸਨ ਬਾਲਾ ਵੀ ਚਾਹੁੰਦੇ ਸਨ ਕਿ ਮੈਂ ਬਿਨਾਂ ਕਿਸੇ ਤਿਆਰੀ ਦੇ ਸੈੱਟ ’ਤੇ ਜਾਵਾਂ। ਇਸ 'ਚ ਬਸ ਆਪਣੀ ਭੂਮਿਕਾ ਦੇ ਸੁਭਾਅ ਨੂੰ ਸਮਝਣਾ ਸੀ ਅਤੇ ਅੱਗੇ ਵੱਧ ਜਾਣਾ ਸੀ। ਉਨ੍ਹਾਂ ਮੇਰੀ ਭੂਮਿਕਾ ਸੱਤਿਆ ਬਾਰੇ ਦੱਸਦੇ ਹੋਏ ਸਿਰਫ਼ ਇੰਨਾ ਹੀ ਕਿਹਾ ਸੀ ਕਿ ਪੂਰੀ ਫ਼ਿਲਮ 'ਚ ਉਸ ਦਾ ਪਾਰਾ 99.9 ਡਿਗਰੀ ਹੁੰਦਾ ਹੈ। ਮੈਨੂੰ ਵੀ ਰਿਹਰਸਲ ਕਰਨੀ ਨਹੀਂ ਪਸੰਦ ਹੈ। ਜੇਕਰ ਕੋਈ ਮੈਨੂੰ ਕਹਿੰਦਾ ਹੈ ਤਾਂ ਕਰ ਲੈਂਦੀ ਹਾਂ ਵਰਨਾ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News