''ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ'' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ
Wednesday, Apr 01, 2026 - 12:03 PM (IST)
ਮੁੰਬਈ : ਟੈਲੀਵਿਜ਼ਨ ਅਤੇ ਫ਼ਿਲਮ ਜਗਤ ਦੀ ਦਿੱਗਜ ਅਦਾਕਾਰਾ ਅਸ਼ਵਿਨੀ ਕਾਲਸੇਕਰ, ਜੋ ਆਪਣੀ ਦਮਦਾਰ ਅਦਾਕਾਰੀ ਅਤੇ ਨੈਗੇਟਿਵ ਕਿਰਦਾਰਾਂ ਲਈ ਜਾਣੀ ਜਾਂਦੀ ਹੈ, ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਅਸ਼ਵਿਨੀ ਕੋਲ ਅੱਜ ਦੌਲਤ ਅਤੇ ਸ਼ੋਹਰਤ ਦੋਵੇਂ ਹਨ, ਪਰ ਇੱਕ ਅਜਿਹਾ ਦਰਦ ਹੈ ਜੋ ਉਨ੍ਹਾਂ ਨੂੰ ਅੰਦਰੋਂ ਖੋਖਲਾ ਕਰਦਾ ਹੈ।

ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਉਸ ਦੁਖਦਾਈ ਪਹਿਲੂ ਬਾਰੇ ਖੁਲਾਸਾ ਕੀਤਾ, ਜਿਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਅਸ਼ਵਿਨੀ ਮੁਤਾਬਕ ਉਹ ਕਦੇ ਮਾਂ ਨਹੀਂ ਬਣ ਸਕਦੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਡਨੀ ਦੀ ਗੰਭੀਰ ਸਮੱਸਿਆ ਸੀ। ਜਿਸ ਦੌਰਾਨ ਉਹ ਮਾਂ ਬਣਨਾ ਚਾਹੁੰਦੀ ਸੀ, ਉਸ ਸਮੇਂ ਅੱਜ ਵਾਂਗ 'ਸਰੋਗੇਸੀ' ਦਾ ਚਲਣ ਨਹੀਂ ਸੀ। ਅਦਾਕਾਰਾ ਨੇ ਭਾਵੁਕ ਹੁੰਦਿਆਂ ਕਿਹਾ, "ਜੇਕਰ ਉਸ ਸਮੇਂ ਸਰੋਗੇਸੀ ਦਾ ਵਿਕਲਪ ਮੌਜੂਦ ਵੀ ਸੀ, ਤਾਂ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ। ਅਸੀਂ ਉਸ ਵੇਲੇ Struggle ਕਰ ਰਹੇ ਸੀ ਅਤੇ ਇੰਡਸਟਰੀ ਵਿੱਚ ਸੈੱਟ ਹੋਣ ਦੀ ਕੋਸ਼ਿਸ਼ ਵਿੱਚ ਸੀ।"

ਅਸ਼ਵਿਨੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਡਾਕਟਰ ਨੇ ਉਨ੍ਹਾਂ ਨੂੰ ਬੱਚਾ ਨਾ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ, "ਡਾਕਟਰ ਨੇ ਮੈਨੂੰ ਬਿਲਕੁਲ ਉਸੇ ਤਰ੍ਹਾਂ ਮਾਂ ਬਣਨ ਤੋਂ ਮਨ੍ਹਾ ਕੀਤਾ ਸੀ, ਜਿਵੇਂ ਫ਼ਿਲਮਾਂ ਵਿੱਚ ਦਿਖਾਇਆ ਜਾਂਦਾ ਹੈ। ਇਹ ਸੁਣਨਾ ਬਹੁਤ ਔਖਾ ਸੀ।" ਮਾਂ ਨਾ ਬਣ ਪਾਉਣ ਦੇ ਦਰਦ ਨੂੰ ਸਵੀਕਾਰ ਕਰਦਿਆਂ ਅਸ਼ਵਿਨੀ ਨੇ ਕਿਹਾ ਕਿ ਸ਼ਾਇਦ ਇਹੀ ਉਨ੍ਹਾਂ ਦੀ ਕਿਸਮਤ ਸੀ। ਉਨ੍ਹਾਂ ਕਿਹਾ, "ਬੁਰਾ ਲੱਗਦਾ ਹੈ ਕਿ ਮੈਂ ਮਾਂ ਨਹੀਂ ਬਣ ਸਕੀ, ਪਰ ਸ਼ਾਇਦ ਰੱਬ ਨੇ ਮੇਰੀ ਕਿਸਮਤ ਵਿੱਚ ਕੁਝ ਹੋਰ ਲਿਖਿਆ ਸੀ। ਸ਼ਾਇਦ ਮੇਰੀ ਕਿਸਮਤ ਵਿੱਚ ਮੇਰੇ ਸੱਸ-ਸਹੁਰੇ ਅਤੇ ਮਾਪਿਆਂ ਦੀ ਸੇਵਾ ਕਰਨੀ ਲਿਖੀ ਸੀ। ਹੁਣ ਉਹ ਹੀ ਮੇਰੇ ਬੱਚੇ ਹਨ ਅਤੇ ਮੈਂ ਪੂਰੇ ਦਿਲ ਨਾਲ ਉਨ੍ਹਾਂ ਦੀ ਸੇਵਾ ਕਰ ਰਹੀ ਹਾਂ।"
ਇਹ ਵੀ ਪੜ੍ਹੋ: ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

ਅਸ਼ਵਿਨੀ ਨੇ ਆਪਣੇ ਪਤੀ ਅਤੇ ਮਸ਼ਹੂਰ ਅਦਾਕਾਰ ਮੁਰਲੀ ਸ਼ਰਮਾ ਦੀ ਤਾਰੀਫ਼ ਕਰਦਿਆਂ ਕਿਹਾ ਕਿ, "ਮੁਰਲੀ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਉਨ੍ਹਾਂ ਨੇ ਕਦੇ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੱਤਾ ਕਿ ਸਾਡੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਹੈ। ਅਸੀਂ ਦੋਵੇਂ ਖੁਸ਼ ਹਾਂ ਅਤੇ ਮੁਰਲੀ ਮੇਰੀ ਸਭ ਤੋਂ ਵੱਡੀ ਤਾਕਤ ਹਨ।"
ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਹਨੀ ਸਿੰਘ, ਚਲਦੇ ਸ਼ੋਅ 'ਚ ਪੈੱਗ ਲੈ ਕੇ ਪਹੁੰਚਿਆ ਗਾਇਕ
ਦੱਸ ਦੇਈਏ ਕਿ ਅਸ਼ਵਿਨੀ ਕਾਲਸੇਕਰ ਨੇ 'ਜੋਧਾ ਅਕਬਰ', 'ਕਸਮ ਸੇ' ਵਰਗੇ ਸੀਰੀਅਲਾਂ ਅਤੇ 'ਗੋਲਮਾਲ' ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
