ਹਰ ਕੋਨੇ ਤੋਂ ਮਿਲ ਰਹੇ ਪਿਆਰ ਤੇ ਪਾਜ਼ਿਟਿਵਟੀ ਤੋਂ ਖੁਸ਼ ਹਾਂ : NTR ਜੂਨੀਅਰ
Friday, May 23, 2025 - 03:46 PM (IST)

ਮੁੰਬਈ- ਸਾਊਥ ਤੋਂ ਲੈ ਕੇ ਨਾਰਥ ਤੱਕ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਐੱਨ.ਟੀ.ਆਰ., ਜਿਨ੍ਹਾਂ ਨੂੰ ਪਿਆਰ ਨਾਲ ‘ਮੈਨ ਆਫ ਦ ਮਾਸਿਸ’ ਕਿਹਾ ਜਾਂਦਾ ਹੈ, ਨੇ ਵਾਈ.ਆਰ.ਐੱਫ. ਸਪਾਏ ਯੂਨੀਵਰਸ ਦੀ ਮਚ-ਅਵੇਟਿਡ ਫਿਲਮ ‘ਵਾਰ 2’ ਦੇ ਟੀਜ਼ਰ ਨਾਲ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਸਹੀ ਵਿਚ ਇਕ ਪੈਨ ਇੰਡੀਆ ਸੁਪਰਸਟਾਰ ਹਨ।
ਜਿਵੇਂ ਹੀ ‘ਵਾਰ 2’ ਦਾ ਟੀਜ਼ਰ ਰਿਲੀਜ਼ ਹੋਇਆ, ਐੱਨ.ਟੀ.ਆਰ. ਦੇ ਸੁਪਰ-ਸਪਾਏ ਅਵਤਾਰ ਦੀ ਚਰਚਾ ਹਰ ਪਾਸੇ ਛਾਅ ਗਈ ਤੇ ਸੋਸ਼ਲ ਮੀਡੀਆ ’ਤੇ ਹਲਚਲ ਮੱਚ ਗਈ। ਉਹ ਕਹਿੰਦੇ ਹਨ, “ਅਦਾਕਾਰ ਹੋਣ ਦਾ ਸਭ ਤੋਂ ਵੱਡਾ ਆਸ਼ੀਰਵਾਦ ਇਹ ਹੈ ਕਿ ਤੁਹਾਨੂੰ ਲੋਕਾਂ ਤੋਂ ਬਿਨਾਂ ਸ਼ਰਤ ਇੰਨਾ ਪਿਆਰ ਮਿਲਦਾ ਹੈ। ਇਹ ਬੇਹੱਦ ਕੀਮਤੀ ਤੇ ਅਨੋਖਾ ਅਨੁਭਵ ਹੈ ਤੇ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਮੰਨਦਾ ਹਾਂ ਕਿ ‘ਵਾਰ 2’ ਲਈ ਇਹ ਮਿਲ ਰਿਹਾ ਹੈ।” ‘ਵਾਰ 2’ 14 ਅਗਸਤ ਨੂੰ ਹਿੰਦੀ, ਤਾਮਿਲ ਤੇ ਤੇਲਗੁ ਵਿਚ ਰਿਲੀਜ਼ ਹੋਵੇਗੀ। ਕਿਆਰਾ ਅਡਵਾਨੀ ਵੀ ਪ੍ਰਮੁੱਖ ਭੂਮਿਕਾ ਵਿਚ ਹੈ।