ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ- ‘ਬਿਜ਼ਨੈੱਸਮੈਨ ਨੂੰ ਨਹੀਂ, ਕਿਸੇ ਹੋਰ ਨੂੰ ਕਰ ਰਹੀ ਹਾਂ ਡੇਟ’

Wednesday, Jan 24, 2024 - 05:46 PM (IST)

ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ- ‘ਬਿਜ਼ਨੈੱਸਮੈਨ ਨੂੰ ਨਹੀਂ, ਕਿਸੇ ਹੋਰ ਨੂੰ ਕਰ ਰਹੀ ਹਾਂ ਡੇਟ’

ਨਵੀਂ ਦਿੱਲੀ : ਬਾਲੀਵੁੱਡ ਦੀ ਕੋਟਰੋਵਰਸ਼ੀਅਲ ਕੰਗਨਾ ਰਣੌਤ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ ਪਰ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਬਟੋਰ ਰਹੀ ਹੈ। ਕੰਗਨਾ ਰਣੌਤ ਦਾ ਨਾਂ ਕਰੋੜਪਤੀ ਕਾਰੋਬਾਰੀ ਨਿਸ਼ਾਂਤ ਪਿੱਟੀ ਨਾਲ ਜੋੜਿਆ ਗਿਆ। ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਨੇ ਹੋਰ ਜ਼ੋਰ ਫੜ ਲਿਆ। ਹਾਲਾਂਕਿ ਇਨ੍ਹਾਂ ਖ਼ਬਰਾਂ 'ਤੇ ਚੁੱਪੀ ਤੋੜਦਿਆਂ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ 'ਤੇ ਵੱਡਾ ਖ਼ੁਲਾਸਾ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੇ ਅੰਦਰ ਭੀੜ ’ਚ ਫਸੀ ਆਲੀਆ ਭੱਟ, ਪਤਨੀ ਨੂੰ ਸੰਭਾਲਦੇ ਪ੍ਰੇਸ਼ਾਨ ਦਿਖੇ ਰਣਬੀਰ ਕਪੂਰ

ਸਮਾਂ ਆਉਣ 'ਤੇ ਦੱਸੇਗੀ ਪ੍ਰੇਮੀ ਬਾਰੇ 
ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਆਪਣੇ ਰਿਲੇਸ਼ਨ ਦਾ ਖੁਲਾਸਾ ਕੀਤਾ। ਅਦਾਕਾਰਾ ਨੇ ਨਿਸ਼ਾਂਤ ਪਿੱਟੀ ਨਾਲ ਆਪਣੇ ਰਿਸ਼ਤੇ ਦੀ ਖ਼ਬਰ ਦੀ ਪੋਸਟ ਸ਼ੇਅਰ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਉਸ ਨੂੰ ਡੇਟ ਨਹੀਂ ਕਰ ਰਹੀ। ਦੋਵੇਂ ਇਕ-ਦੂਜੇ ਨੂੰ ਜਾਣਦੇ ਹਨ ਅਤੇ ਅਯੁੱਧਿਆ 'ਚ ਤਸਵੀਰਾਂ ਕਲਿੱਕ ਕਰਵਾਈਆਂ ਸਨ। ਕੰਗਨਾ ਨੇ ਕਿਹਾ ਕਿ ਨਿਸ਼ਾਂਤ ਵਿਆਹਿਆ ਹੋਇਆ ਹੈ ਅਤੇ ਉਹ ਕਿਸੇ ਹੋਰ ਨੂੰ ਡੇਟ ਕਰ ਰਹੀ ਹੈ, ਜਿਸ ਬਾਰੇ ਉਹ ਸਹੀ ਸਮਾਂ ਆਉਣ 'ਤੇ ਖੁਲਾਸਾ ਕਰੇਗੀ।

'ਨਾ ਕਰੋ ਸ਼ਰਮਿੰਦਾ'
ਕੰਗਨਾ ਨੇ ਨਿਸ਼ਾਂਤ ਨਾਲ ਰਿਸ਼ਤੇ ਦੀਆਂ ਅਫਵਾਹਾਂ ਨੂੰ ਬੇਬਿਨੁਆਦ ਦੱਸਦਿਆਂ ਲਿਖਿਆ ਕਿ ਅਜਿਹੀਆਂ ਅਫਵਾਹਾਂ ਫੈਲਾ ਕੇ ਸ਼ਰਮਿੰਦਾ ਨਾ ਕਰੋ। ਇਕ ਨੌਜਵਾਨ ਕੁੜੀ ਦਾ ਨਾਂ ਕਿਸੇ ਨਾਲ ਜੋੜਨਾ ਠੀਕ ਨਹੀਂ ਹੈ। ਉਹ ਵੀ ਸਿਰਫ ਇਸ ਲਈ ਕਿਉਂਕਿ ਉਨ੍ਹਾਂ ਨੇ ਇਕੱਠਿਆਂ ਤਸਵੀਰ ਕਲਿੱਕ ਕਰਵਾ ਲਈ। ਪਲੀਜ਼ ਅਜਿਹਾ ਨਾ ਕਰੋ।

ਇਹ ਖ਼ਬਰ ਵੀ ਪੜ੍ਹੋ : ‘ਵਾਰਨਿੰਗ 2’ ਦਾ ਵੱਡਾ ਸਰਪ੍ਰਾਈਜ਼ ਆਇਆ ਸਾਹਮਣੇ, ਧੀਰਜ ਕੁਮਾਰ ਦੀ ‘ਕੀਪਾ’ ਵਜੋਂ ਹੋਈ ਐਂਟਰੀ

ਕੰਗਨਾ ਰਣੌਤ ਦਾ ਵਰਕਫਰੰਟ
ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਉਸ ਨੂੰ 'ਐਮਰਜੈਂਸੀ' 'ਚ ਦੇਖਣਗੇ। ਇਹ ਫ਼ਿਲਮ ਇਸ ਸਾਲ 14 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ 'ਚ ਕੰਗਨਾ ਨੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੰਗਨਾ ਦੀ ਨਿਗਰਾਨੀ 'ਚ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News